ਬਿਹਾਰ: ਅਪਰਾਧੀਆਂ ਨੇ ਇਕ ਦਲਿਤ ਪਰਿਵਾਰ ''ਤੇ ਬੋਲਿਆ ਹਮਲਾ, 3 ਦੀ ਮੌਤ
Sunday, Nov 26, 2017 - 01:00 PM (IST)

ਭਾਗਲਪੁਰ— ਬਿਹਾਰ ਦੇ ਭਾਗਲਪੁਰ ਜ਼ਿਲੇ 'ਚ ਅਪਰਾਧੀਆਂ ਨੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਪਰਾਧੀਆਂ ਨੇ ਸ਼ਨੀਵਾਰ ਦੀ ਰਾਤ ਨੂੰ ਇਕ ਦਲਿਤ ਪਰਿਵਾਰ ਦੇ 4 ਮੈਂਬਰਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜ਼ਿਲੇ ਦੇ ਨਵਗਛੀਆ ਸਥਿਤ ਝੰਡਾਪੁਰ ਹਰਿਜਨ ਟੋਲਾ ਦੇ ਇਕ ਪਰਿਵਾਰ 'ਤੇ ਅਪਰਾਧੀਆਂ ਨੇ ਹਮਲਾ ਬੋਲ ਦਿੱਤਾ। ਅਪਰਾਧੀਆਂ ਨੇ ਘਰ ਦੇ ਮਾਲਕ ਕਨਿਕ ਰਾਮ ਅਤੇ ਉਨ੍ਹਾਂ ਦੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਅਪਰਾਧੀਆਂ ਵੱਲੋਂ ਉਨ੍ਹਾਂ ਦੇ 2 ਸਾਲ ਦੇ ਬੇਟੇ ਛੋਟੂ ਅਤੇ ਬੇਟੀ ਬਿੰਦੀ ਦਾ ਵੀ ਗਲਾ ਵੱਢ ਦਿੱਤਾ। ਲੜਕੇ ਦੀ ਮੌਤ ਇਲਾਜ ਦੌਰਾਨ ਹਸਪਤਾਲ 'ਚ ਹੋ ਗਈ ਜਦਕਿ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵਾਰਦਾਤ ਕਾਰਨ ਇਲਾਕੇ 'ਚ ਹੱਲਚੱਲ ਮਚ ਗਈ। ਘਟਨਾ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ ਹੈ।