ਕੋਰੋਨਾ ਨਾਲ ਬੁਰੇ ਹਾਲ, ਸ਼ਮਸ਼ਾਨ ਘਾਟ ਦੇ ਬਾਹਰ ਹੀ ਲਾਸ਼ ਰੱਖ ਕੇ ਚਲੇ ਗਏ ਰਿਸ਼ਤੇਦਾਰ
Sunday, Apr 18, 2021 - 03:11 PM (IST)
ਲਖਨਊ– ਲਖਨਊ ’ਚ ਫੈਲੇ ਕੋਰੋਨਾ ਤੋਂ ਬਾਅਦ ਲਾਸ਼ਾ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ’ਚ ਥਾਂ ਲਈ ਪਰਿਵਾਰਕ ਮੈਂਬਰਾਂ ਨੂੰ ਜੱਦੋਜਹਿਦ ਕਰਨੀ ਪੈ ਰਹੀ ਹੈ। ਇਸ ਦੌਰਾਨ ਲਖਨਊ ’ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਪਰਿਵਾਰਕ ਮੈਂਬਰ ਕੋਰੋਨਾ ਪੀੜਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਦੇ ਬਾਹਰ ਛੱਡ ਕੇ ਚਲੇ ਗਏ। ਜਿਸ ਤੋਂ ਬਾਅਦ ਰਾਤ ਨੂੰ 12 ਵਜੇ ਸਫਾਈ ਕਰਮਚਾਰੀਆਂ ਨੇ ਲਾਸ਼ ਦਾ ਅੰਤਿਮ-ਸੰਸਕਾਰ ਕੀਤਾ।
ਇਹ ਵੀ ਪੜ੍ਹੋ– ਕੋਰੋਨਾ ਨਾਲ ਜੂਨ ’ਚ ਹਰ ਦਿਨ 2500 ਲੋਕਾਂ ਦੀ ਹੋ ਸਕਦੀ ਹੈ ਮੌਤ: ਰਿਪੋਰਟ
ਜਾਣਕਾਰੀ ਮੁਤਾਬਕ, ਲਖਨਊ ਦੇ ਆਲਮਬਾਗ ਖੇਤਰ ’ਚ ਸਥਿਤ ਨਹਰ ਸ਼ਮਸ਼ਾਨ ਘਾਟ ’ਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀਆਂ ਲਾਸ਼ਾਂ ਸਾੜੀਆਂ ਜਾ ਰਹੀਆਂ ਹਨ। ਲੋਕਾਂ ਨੂੰ ਸ਼ਮਸ਼ਾਨ ਘਾਟ ’ਚ ਲਾਸ਼ ਦਾ ਸਸਕਾਰ ਕਰਨ ਲਈ ਕਾਫੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ’ਚ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨ ਘਾਟ ਦੇ ਬਾਹਰ ਰੱਖ ਕੇ ਵਾਪਸ ਚਲੇ ਜਾ ਰਹੇ ਹਨ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
ਆਲਮਬਾਗ ਸਥਿਤ ਨਹਰ ਸ਼ਮਸ਼ਾਨ ਘਾਟ ’ਚ ਕੰਮ ਕਰਨ ਵਾਲੇ ਨਿਤੀਨ ਪੰਡਤ ਜੋ ਕਿ ਇਥੇ ਅੰਤਿਮ ਸੰਸਕਾਰ ਦਾ ਕੰਮ ਕਰਦੇ ਹਨ, ਦਾ ਕਹਿਣਾ ਹੈ ਕਿ ਦੇਰ ਸ਼ਾਮ ਕੁਝ ਲੋਕ ਗੋਰਖਪੁਰ ਤੋਂ ਕੋਰੋਨਾ ਪੀੜਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਆਏ ਸਨ, ਉਸ ਸਮੇਂ ਇਥੇ ਜਗ੍ਹਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰ ਸ਼ਾਮ ਨੂੰ ਵੇਖਿਆ ਤਾਂ ਸ਼ਮਸ਼ਾਨ ਘਾਟ ਦੇ ਗੇਟ ’ਚ ਹੀ ਲਾਸ਼ ਰੱਖ ਕੇ ਪਰਿਵਾਰਕ ਮੈਂਬਰ ਚਲੇ ਗਏ ਸਨ। ਕਾਫੀ ਦੇਰ ਉਨ੍ਹਾਂ ਦਾ ਇੰਤਜ਼ਾਰ ਕੀਤਾ ਗਿਆ ਪਰ ਕੋਈ ਵੀ ਮੁੜ ਕੇ ਨਹੀਂ ਆਇਆ, ਇਸ ਤੋਂ ਬਾਅਦ ਦੇਰ ਰਾਤ ਕਰੀਬ 12 ਵਜੇ ਸਫਾਈ ਕਰਮਚਾਰੀਆਂ ਨੇ ਮਿਲ ਕੇ ਉਸ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ– ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ