ਮਾਕਪਾ ਨੇ ਤ੍ਰਿਣਾਮੂਲ ਕਾਂਗਰਸ ਦੀ ਰੈਲੀ ''ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰ

Friday, Dec 28, 2018 - 05:43 PM (IST)

ਹੈਦਰਾਬਾਦ- ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਾਮੂਲ ਕਾਂਗਰਸ ਪਾਰਟੀ ਨੇ 19 ਜਨਵਰੀ ਨੂੰ ਰਾਜਧਾਨੀ 'ਚ ਇਕ ਰੈਲੀ ਦਾ ਆਯੋਜਨ ਕਰ ਰਹੀ ਹੈ। ਇਸ ਦੇ ਲਈ ਉਸ ਨੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਭੇਜਿਆ ਹੈ ਪਰ ਇਸ ਰੈਲੀ 'ਚ ਭਾਰਤੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਜਨਰਲ ਸਕੱਤਰ ਐਸ. ਸੁਧਾਕਰ ਰੈਡੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤ੍ਰਿਣਾਮੂਲ ਕਾਂਗਰਸ ਵੱਲੋਂ ਕੋਲਕਾਤਾ 'ਚ ਹੋਣ ਵਾਲੀ ਵਿਰੋਧੀ ਧਿਰਾਂ ਦੀ ਰੈਲੀ 'ਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਗਿਆ ਸੀ ਪਰ ਉਨ੍ਹਾਂ ਨੇ ਰੈਲੀ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। 

ਰਿਪੋਰਟ ਮੁਤਾਬਕ ਮਾਕਪਾ ਦੇ ਜਨਰਲ ਸਕੱਤਰ ਐੱਸ. ਸੁਧਾਕਰ ਰੈਡੀ ਨੇ ਮਮਤਾ ਬੈਨਰਜੀ ਦੀ ਰੈਲੀ 'ਚ ਸ਼ਾਮਿਲ ਹੋਣ ਲਈ ਇਨਕਾਰ ਕਰਨ ਪਿੱਛੇ ਕਾਰਨ ਦੱਸਿਆ ਕਿ ਪੱਛਮੀ ਬੰਗਾਲ 'ਚ ਉਨ੍ਹਾਂ ਦੀ ਪਾਰਟੀ ਦੇ ਤ੍ਰਿਣਾਮੂਲ ਕਾਂਗਰਸ ਨਾਲ ਸੰਬੰਧ ਚੰਗੇ ਨਹੀਂ ਹਨ। ਰੈਡੀ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਅਤੇ ਗੁੰਡਿਆ ਨੇ ਪੱਛਮੀ ਬੰਗਾਲ 'ਚ ਸਾਡੀ ਪਾਰਟੀ ਦੇ ਦਫਤਰਾਂ 'ਤੇ ਹਮਲੇ ਕੀਤੇ ਹਨ।


Iqbalkaur

Content Editor

Related News