ਕੋਰੋਨਾ ਦਾ ਖ਼ਤਰਾ: ਬੇਂਗਲੁਰੂ ’ਚ 10 ਸਾਲ ਤੋਂ ਘੱਟ ਉਮਰ ਦੇ 472 ਬੱਚੇ ‘ਪਾਜ਼ੇਟਿਵ’

03/28/2021 4:37:50 PM

ਬੇਂਗਲੁਰੂ— ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਵਿਚ ਇਸ ਮਹੀਨੇ ਦੀ ਸ਼ੁਰੂਆਤ ਤੋਂ 26 ਮਾਰਚ ਤੱਕ 10 ਸਾਲ ਤੋਂ ਘੱਟ ਉਮਰ ਦੇ 472 ਬੱਚੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਏ ਹਨ। ਸ਼ਹਿਰ ਵਿਚ ਇਨਫੈਕਸ਼ਨ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਕੁੱਲ 244 ਮੁੰਡਿਆਂ ਅਤੇ 228 ਕੁੜੀਆਂ, ਇਕ ਤੋਂ 26 ਮਾਰਚ ਤੱਕ ਪਾਜ਼ੇਟਿਵ ਹੋਏ। ਇਸ ਮਹੀਨੇ ਦੀ ਸ਼ੁਰੂਆਤ ਵਿਚ ਰੋਜ਼ਾਨਾ 8 ਤੋਂ 9 ਬੱਚੇ ਪਾਜ਼ੇਟਿਵ ਹੋ ਰਹੇ ਸਨ ਪਰ ਉਨ੍ਹਾਂ ਦੀ ਗਿਣਤੀ ਹੌਲੀ-ਹੌਲੀ ਵੱਧਦੀ ਗਈ। 

ਮਾਹਰਾਂ ਮੁਤਾਬਕ ਪਹਿਲਾਂ ਦੀ ਤੁਲਨਾ ਵਿਚ ਹੁਣ ਬੱਚਿਆਂ ਦੇ ਪਾਜ਼ੇਟਿਵ ਹੋਣ ਦਾ ਜ਼ਿਆਦਾ ਖ਼ਤਰਾ ਹੈ, ਕਿਉਂਕਿ ਪ੍ਰੋਗਰਾਮਾਂ, ਭੀੜ ਅਤੇ ਕੁਝ ਜਮਾਤਾਂ ਲਈ ਸਕੂਲ ਖੁੱਲ੍ਹ ਜਾਣ ਤੋਂ ਮਗਰੋਂ ਬੱਚੇ ਘਰਾਂ ਤੋਂ ਜ਼ਿਆਦਾ ਬਾਹਰ ਨਿਕਲ ਰਹੇ ਹਨ, ਜਦਕਿ ਅਜਿਹਾ ਤਾਲਾਬੰਦੀ ਲੱਗੇ ਰਹਿਣ ਦੌਰਾਨ ਨਹੀਂ ਹੁੰਦਾ ਸੀ। ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੇ ਮਹਾਮਾਰੀ ਮਾਹਰ ਅਤੇ ਪ੍ਰੋਫੈਸਰ ਡਾਕਟਰ ਗਿਰੀਧਰ ਆਰ. ਬਾਬੂ ਨੇ ਕਿਹਾ ਕਿ ਸਕੂਲਾਂ ਦੇ ਖੁੱਲ੍ਹਣ, ਪ੍ਰੋਗਰਾਮਾਂ ਅਤੇ ਭੀੜ ਵਾਲੀਆਂ ਥਾਵਾਂ ’ਚ ਹਿੱਸਾ ਲੈਣ ਦੀ ਵਜ੍ਹਾ ਕਰ ਕੇ ਉਹ ਜ਼ਿਆਦਾ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਸੁਰੱਖਿਅਤ ਸਨ ਪਰ ਉਨ੍ਹਾਂ ਵਲੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਦੀ ਵਜ੍ਹਾ ਤੋਂ ਖਤਰਾ ਹੁਣ ਜ਼ਿਆਦਾ ਵਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕੇਸਾਂ ਵਿਚ ਤਾਂ ਬੱਚਿਆਂ ’ਚ ਘਰਾਂ ਦੇ ਮੈਂਬਰਾਂ ਵਿਚ ਵੀ ਵਾਇਰਸ ਦੇ ਪ੍ਰਸਾਰ ਹੋ ਰਿਹਾ ਹੈ। 


Tanu

Content Editor

Related News