ਹਸਪਤਾਲ ’ਚ ਅਚਾਨਕ ਰੁੱਕ ਗਈ ਆਕਸੀਜਨ ਦੀ ਸਪਲਾਈ, ਤੜਫ-ਤੜਫ ਕੇ ਕੋਰੋਨਾ ਮਰੀਜ਼ ਨੇ ਤੋੜਿਆ ਦਮ
Wednesday, Apr 21, 2021 - 12:06 PM (IST)
ਕੋਟਾ (ਬਿਊਰੋ)— ਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਕਾਰਨ ਹਾਹਾਕਾਰ ਮਚੀ ਹੋਈ ਹੈ। ਕਈ ਸੂਬੇ ਆਕਸੀਜਨ ਦੀ ਕਮੀ ਨਾਲ ਵੀ ਜੂਝ ਰਹੇ ਹਨ। ਰਾਜਸਥਾਨ ’ਚ ਜਿੱਥੇ ਕੋਰੋਨਾ ਵਾਇਰਸ ਦੇ ਚੱਲਦੇ ਬੈੱਡ ਅਤੇ ਆਕਸੀਜਨ ਦੀ ਭਾਰੀ ਕਿੱਲਤ ਨਾਲ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਉੱਥੇ ਹੀ ਆਕਸੀਜਨ ਸਪਲਾਈ ਨਾਲ ਜੁੜਿਆ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਇਕ ਨਿਊ ਮੈਡੀਕਲ ਕਾਲਜ (ਕੋਵਿਡ ਹਸਪਤਾਲ) ’ਚ ਆਕਸੀਜਨ ਦੀ ਸਪਲਾਈ ਰੁਕਣ ਨਾਲ ਇਕ ਮਹਿਲਾ ਮਰੀਜ਼ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਦੋਸ਼ ਲਾਇਆ ਹੈ ਕਿ ਆਕਸੀਜਨ ਦੀ ਸਪਲਾਈ ਰੁੱਕ ਗਈ ਸੀ। ਇਸ ਦੇ ਚੱਲਦੇ ਹਸਪਤਾਲ ’ਚ ਦਾਖ਼ਲ ਮਰੀਜ਼ ਦੀ ਹਾਲਤ ਵਿਗੜ ਗਈ। ਓਧਰ ਹਸਪਤਾਲ ਦੇ ਸੁਪਰਡੈਂਟ ਨੀਲੇਸ਼ ਜੈਨ ਨੇ ਕਿਹਾ ਕਿ ਸਾਨੂੰ ਸਿਲੰਡਰ ਦੀ ਕਮੀ ਕਾਰਨ 2-5 ਮਿੰਟ ਦੀ ਗੜਬੜੀ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਇਕ ਮਹਿਲਾ ਦੀ ਮੌਤ ਹੋ ਗਈ। ਵੈਂਟੀਲੇਟਰ ਸੰਚਾਲਤ ਕਰਨ ਲਈ ਦਬਾਅ ਦੀ ਮਾਤਰਾ ਘੱਟ ਹੋ ਗਈ ਸੀ।
ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ
ਮਿਲੀ ਜਾਣਕਾਰੀ ਮੁਤਾਬਕ ਕੋਟਾ ਦੇ ਜਿਸ ਕੋਵਿਡ ਹਸਪਤਾਲ ’ਚ ਇਹ ਘਟਨਾ ਵਾਪਰੀ, ਉਹ 500 ਤੋਂ ਵੱਧ ਬੈੱਡਾਂ ਵਾਲਾ ਹਸਪਤਾਲ ਹੈ। ਇੱਥੇ 450 ਤੋਂ ਵਧੇਰੇ ਲੋਕ ਆਕਸੀਜਨ ’ਤੇ ਹਨ। ਸਾਰੇ ਬੈੱਡ ਭਰੇ ਹੋਏ ਹਨ। ਇਸ ਵਜ੍ਹਾ ਤੋਂ ਹਸਪਤਾਲ ’ਚ ਆਕਸੀਜਨ ਸਪਲਾਈ ਦਾ ਲਗਾਤਾਰ ਦਬਾਅ ਵੱਧ ਰਿਹਾ ਹੈ। ਇਸ ਘਟਨਾ ਮਗਰੋਂ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਦੇ ਮੈਡੀਕਲ ਸਟਾਫ਼ ਦੀ ਲਾਪਰਵਾਹੀ ਦੇ ਚੱਲਦੇ ਇਹ ਘਟਨਾ ਵਾਪਰੀ। ਦੱਸ ਦੇਈਏ ਕਿ ਰਾਜਧਾਨੀ ਜੈਪੁਰ ਅਤੇ ਜੋਧਪੁਰ ਤੋਂ ਬਾਅਦ ਕੋਟਾ ਹੀ ਉਹ ਸ਼ਹਿਰ ਹੈ, ਜਿੱਥੇ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਜਾ ਰਹੇ ਹਨ।
ਇਹ ਵੀ ਪੜ੍ਹੋ– ਕੋਰੋਨਾ ਕਾਲ 'ਚ 'ਵੈਂਟੀਲੇਟਰ' ਦੀ ਅਹਿਮੀਅਤ, ਜਾਣੋ ਮਰੀਜ਼ਾਂ 'ਤੇ ਕਿਵੇਂ ਕਰਦਾ ਹੈ ਕੰਮ ਅਤੇ ਹੋਰ ਰੋਚਕ ਜਾਣਕਾਰੀ