ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਲਈ ਖ਼ਾਸ ਖ਼ਬਰ, ‘ਕੋਵਿਨ’ ਸਰਟੀਫ਼ਿਕੇਟ ’ਤੇ ਜੋੜਿਆ ਜਾਵੇਗਾ ਨਵਾਂ ਫੀਚਰ

2021-09-25T16:44:56.177

ਨਵੀਂ ਦਿੱਲੀ (ਭਾਸ਼ਾ)— ਭਾਰਤ ਅਤੇ ਬਿ੍ਰਟੇਨ ਵਿਚਾਲੇ ਕੋਵਿਡ ਸਰਟੀਫ਼ਿਕੇਟ ਨੂੰ ਲੈ ਕੇ ਹੋ ਰਹੀ ਗੱਲਬਾਤ ਦਰਮਿਆਨ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ ਅਤੇ ਉਹ ਵਿਦੇਸ਼ ਜਾਣ ਦੇ ਇੱਛੁਕ ਹਨ, ਉਨ੍ਹਾਂ ਨੂੰ ‘ਕੋਵਿਨ’ ਸਰਟੀਫ਼ਿਕੇਟ ਦਿੱਤਾ ਜਾਵੇਗਾ ਜਿਸ ’ਤੇ ਪੂਰੀ ਜਨਮ ਤਾਰੀਖ਼ ਲਿਖੀ ਹੋਵੇਗੀ। ਮੌਜੂਦਾ ਸਮੇਂ ਵਿਚ ਕੋਵਿਨ ਸਰਟੀਫ਼ਿਕੇਟ ’ਤੇ ਜਨਮ ਸਾਲ ਦੇ ਆਧਾਰ ’ਤੇ ਲਾਭਪਾਤਰੀਆਂ ਦੀ ਉਮਰ ਅਤੇ ਹੋਰ ਵੇਰਵਾ ਲਿਖਿਆ ਹੁੰਦਾ ਹੈ। 

ਇਹ ਵੀ ਪੜ੍ਹੋ : ਉੱਤਰ ਭਾਰਤ ਦੇ 7 ਸੂਬਿਆਂ ’ਚ ਸਭ ਤੋਂ ਵੱਧ ਪੜ੍ਹੇ-ਲਿਖੇ ਮੁੱਖ ਮੰਤਰੀ ਹਨ ਚਰਨਜੀਤ ਸਿੰਘ ਚੰਨੀ

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਨਿਯਮਾਂ ਮੁਤਾਬਕ ਇਹ ਨਵੀਂ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਇਸ ਦੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਕੋਵਿਨ ’ਚ ਨਵਾਂ ‘ਫੀਚਰ’ ਜੋੜਿਆ ਜਾਵੇਗਾ, ਜਿਸ ਦੇ ਤਹਿਤ ਜਿਨ੍ਹਾਂ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ ਅਤੇ ਉਹ ਵਿਦੇਸ਼ ਯਾਤਰਾ ਦੇ ਇੱਛੁਕ ਹਨ, ਉਨ੍ਹਾਂ ਦੇ ਟੀਕਾ ਸਰਟੀਫ਼ਿਕੇਟ ’ਤੇ ਪੂਰੀ ਜਨਮ ਤਾਰੀਖ਼ ਲਿਖੀ ਹੋਵੇਗੀ। 

ਇਹ ਵੀ ਪੜ੍ਹੋ : UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ

ਬਿ੍ਰਟੇਨ ਨੇ ਬੁੱਧਵਾਰ ਨੂੰ ਆਪਣੇ ਨਵੇਂ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿਚ ਸ਼ੋਧ ਕਰ ਕੇ ਭਾਰਤ ’ਚ ਨਿਰਮਿਤ ਐਸਟ੍ਰਾਜੇਨੇਕਾ ਟੀਕੇ ਦੇ ਵਰਜ਼ਨ ਨੂੰ ਆਪਣੀ ਮਨਜ਼ੂਰੀ ਟੀਕਾ ਸੂਚੀ ’ਚ ਸ਼ਾਮਲ ਕੀਤਾ ਸੀ। ਕੋਵਿਸ਼ੀਲਡ ਨੂੰ ਮਾਨਤਾ ਦੇਣ ਤੋਂ ਬਿ੍ਰਟੇਨ ਦੇ ਇਨਕਾਰ ਮਗਰੋਂ ਭਾਰਤ ਵਲੋਂ ਕੀਤੀ ਗਈ ਆਲੋਚਨਾ ਦੇ ਚੱਲਦੇ ਲੰਡਨ ਨੇ ਆਪਣੇ ਅਪਡੇਟ ਕੌਮਾਂਤਰੀ ਯਾਤਰਾ ਸਲਾਹ ’ਚ ਟੀਕੇ ਨੂੰ ਸ਼ਾਮਲ ਕੀਤਾ ਸੀ। ਹਾਲਾਂਕਿ ਬਿ੍ਰਟੇਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਵੀ ਸਪੱਸ਼ਟ ਕੀਤਾ ਸੀ ਕਿ ਕੋਵਿਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਲੋਕਾਂ ਨੂੰ ਵੀ ਬਿ੍ਰਟੇਨ ’ਚ 10 ਦਿਨ ਦੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ : ਰਾਜਸਥਾਨ ’ਚ ਵੱਡਾ ਹਾਦਸਾ: ‘ਰੀਟ’ ਦੀ ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਮੌਤ


Tanu

Content Editor

Related News