ਜੰਮੂ-ਕਸ਼ਮੀਰ ’ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ, 62 ਸਾਲ ਦੇ ਸ਼ਖਸ ਨੇ ਤੋੜਿਆ ਦਮ
Sunday, Mar 29, 2020 - 10:15 AM (IST)
ਬਾਰਾਮੂਲਾ— ਜੰਮੂ-ਕਸ਼ਮੀਰ ’ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਦੀ ਪੁਸ਼ਟੀ ਹੋਈ ਹੈ। ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਰਹਿਣ ਵਾਲੇ 62 ਸਾਲਾ ਸ਼ਖਸ ਦੀ ਮੌਤ ਹੋ ਗਈ। ਐਤਵਾਰ ਤੜਕੇ ਇਲਾਜ ਦੌਰਾਨ ਉਸ ਦੀ ਮੌਤ ਹੋਈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਚੈਸਟ ਡਿਜੀਜ਼ ਹਸਪਤਾਲ ਵਿਚ ਉਸ ਨੇ ਆਖਰੀ ਸਾਹ ਲਿਆ। ਇਕ ਡਾਕਟਰ ਨੇ ਦੱਸਿਆ ਕਿ ਬੀਮਾਰੀ ਸ਼ਖਸ ਸ਼ਨੀਵਾਰ ਨੂੰ ਹੀ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ।
ਸ਼੍ਰੀਨਗਰ ਦੇ ਚੈਸਟ ਡਿਜੀਜ਼ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੀਮਾਰ ਵਿਅਕਤੀ ਨੂੰ ਸ਼ਨੀਵਾਰ ਸ਼ਾਮ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ, ਉਸ ਨੂੰ ਲਿਵਰ ਨਾਲ ਜੁੜੀ ਤਕਲੀਫ ਸੀ। ਤੰਗਮਾਰਗ ਨਾਲ ਜੁੜੇ ਇਕ ਪੁਲਸ ਅਧਿਕਾਰੀ ਨੇ ਵੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਇਸ ਵਿਅਕਤੀ ਨਾਲ ਜੁੜੇ ਕੇਸ ’ਚ ਜ਼ਰੂਰੀ ਕਾਰਵਾਈ ਪੂਰੀ ਕਰਨ ਨੂੰ ਕਿਹਾ ਗਿਆ ਹੈ। ਇਸ ਵਿਅਕਤੀ ਦੀ ਮੌਤ ਨਾਲ ਜੰਮੂ-ਕਸ਼ਮੀਰ ’ਚ ਮੌਤਾਂ ਦੀ ਗਿਣਤੀ 2 ਹੋ ਗਈ ਹੈ। ਜੰਮੂ-ਕਸ਼ਮੀਰ ਵਿਚ ਕੋਰੋਨਾ ਦੇ 33 ਕੇਸ ਸਾਹਮਣੇ ਆ ਚੁੱਕੇ ਹਨ। ਦੱਸ ਦੇਈਏ ਕਿ ਦੇਸ਼ ’ਚ ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ ਅਤੇ 24 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : COVID-19 : ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 1000 ਤੋਂ ਪਾਰ, ਵਧੀ ਮ੍ਰਿਤਕਾਂ ਦੀ ਗਿਣਤੀ