ਰਾਹੁਲ ਗਾਂਧੀ ਬੋਲੇ- ਕੋਰੋਨਾ ਵਿਰੁੱਧ ਜੰਗ ਲਈ ਇਕ ਹੋਣਾ ਜ਼ਰੂਰੀ, ਭੁੱਲ ਜਾਓ ਧਰਮ-ਜਾਤ
Monday, Apr 06, 2020 - 05:46 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ। ਇਸ ਲਈ ਇਸ ਵਾਇਰਸ ਦੀ ਚੇਨ ਨੂੰ ਤੋੜਨਾ ਹੋਵੇਗਾ, ਤਾਂ ਕਿ ਇਹ ਫੈਲ ਨਾ ਸਕੇ। ਇਸ ਲਈ ਜ਼ਰੂਰੀ ਹੈ ਕਿ ਲੋਕ ਆਪਣੇ-ਆਪਣੇ ਘਰਾਂ 'ਚ ਹੀ ਰਹਿਣ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵਿੱਟਰ ਕਰ ਕੇ ਇਕ ਮੰਤਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਅਸੀਂ ਇਕੱਠੇ ਹੀ ਜਿੱਤ ਸਕਦੇ ਹਨ।
ਰਾਹੁਲ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਕੋਰੋਨਾ ਵਾਇਰਸ ਦੀ ਆਫਤ ਸਾਡੇ ਲਈ ਇਕ ਮੌਕਾ ਹੈ ਕਿ ਅਸੀਂ ਇਕ ਹੋਈਏ, ਸਾਰੇ ਧਰਮ-ਜਾਤ ਦੇ ਫਰਕ ਨੂੰ ਭੁੱਲ ਜਾਓ ਅਤੇ ਇਕ ਹੀ ਟੀਚੇ ਨਾਲ ਇਕੱਠੇ ਹੋਈਏ। ਰਾਹੁਲ ਨੇ ਕਿਹਾ ਕਿ ਇਸ ਖਤਰਨਾਕ ਵਾਇਰਸ ਨੂੰ ਹਰਾਉਣ ਲਈ ਪਿਆਰ, ਹਮਦਰਦੀ ਅਤੇ ਆਤਮ ਬਲੀਦਨ ਨੂੰ ਕੇਂਦਰ 'ਚ ਰੱਖਣਾ ਹੋਵੇਗਾ। ਇਕੱਠੇ ਰਹਿ ਕੇ ਹੀ ਅਸੀਂ ਸਾਰੇ ਇਸ ਜੰਗ ਨੂੰ ਜਿੱਤ ਸਕਾਂਗੇ।
ਜ਼ਿਕਰਯੋਗ ਹੈ ਕਿ ਸਮਾਜ ਦੇ ਵੱਖ-ਵੱਖ ਤਬਕਿਆਂ ਨੂੰ ਲਾਕਡਾਊਨ ਅਤੇ ਕੋਰੋਨਾ ਵਾਇਰਸ ਵਿਰੁੱਧ ਸਖਤੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੇਸ਼ 21 ਦਿਨਾਂ ਲਈ ਲਾਕਡਾਊਨ ਹੈ ਅਤੇ ਇਹ 14 ਅਪ੍ਰੈਲ ਤਕ ਜਾਰੀ ਰਹੇਗਾ। ਇਸ ਵਾਇਰਸ ਨੂੰ ਹਰਾਉਣ ਲਈ ਇਕੋ-ਇਕ ਉਪਾਅ ਹੈ- ਲਾਕਡਾਊਨ। ਦੇਸ਼ ਭਰ 'ਚ ਕੋਰੋਨਾ ਦੇ 4067 ਕੇਸ ਹੋ ਚੁੱਕੇ ਹਨ, ਜਦਕਿ 109 ਲੋਕਾਂ ਦੀ ਮੌਤ ਹੋ ਗਈ ਹੈ।