ਕੋਰੋਨਾ ਨੂੰ ਹਰਾਉਣਾ ਹੈ! ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਨੇ ਪਹਿਨਿਆ ''ਕੋਰੋਨਾ ਹੈਲਮੇਟ''

Saturday, Mar 28, 2020 - 06:06 PM (IST)

ਕੋਰੋਨਾ ਨੂੰ ਹਰਾਉਣਾ ਹੈ! ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਨੇ ਪਹਿਨਿਆ ''ਕੋਰੋਨਾ ਹੈਲਮੇਟ''

ਚੇਨਈ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਸੰਕਟ ਦੀ ਸਥਿਤੀ ਬਣੀ ਹੋਈ ਹੈ। ਵੱਡੀ ਗਿਣਤੀ 'ਚ ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ, ਜਿਸ ਕਾਰਨ ਦੁਨੀਆ ਭਰ 'ਚ 27 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਦੇਸ਼ ਇਸ ਸਮੇਂ ਲਾਕ ਡਾਊਨ ਹੈ, ਕਰੀਬ 21 ਦਿਨਾਂ ਦਾ ਲਾਕ ਡਾਊਨ ਹੈ ਪਰ ਲੋਕ ਇਸ ਵਾਇਰਸ ਨੂੰ ਹਲਕੇ 'ਚ ਲੈ ਰਹੇ ਹਨ, ਸੋਚ ਰਹੇ ਹਨ ਕਿ ਸਾਨੂੰ ਕੁਝ ਨਹੀਂ ਹੋਣਾ।

PunjabKesari

ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਘਰਾਂ 'ਚ ਸੁਰੱਖਿਅਤ ਰਹੋ, ਤਾਂ ਕਿ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕੇ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਕਿਸੇ ਨੇ ਕੋਰੋਨਾ ਵਾਇਰਸ ਵਾਂਗ ਨਜ਼ਰ ਆਉਣ ਵਾਲੇ ਪਕੌੜੇ ਤਲ ਦਿੱਤੇ ਸਨ। ਇਹ ਗੱਲ ਤਾਂ ਪੁਰਾਣੀ ਹੈ। ਨਵੀਂ ਗੱਲ ਤਾਂ ਕੋਰੋਨਾ ਹੈਲਮੇਟ। ਤੁਸੀਂ ਸੋਚ ਰਹੇ ਹੋਵੇ ਕਿ ਹੁਣ ਇਹ ਕੀ ਆ ਗਿਆ? ਦਰਅਸਲ ਚੇਨਈ ਪੁਲਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਰੋਨਾ ਹੈਲਮੇਟ ਪਹਿਨਿਆ ਹੈ। 

PunjabKesari

ਚੇਨਈ ਦੇ ਇਕ ਆਰਟਿਸਟ ਨੇ ਇਹ ਹੈਲਮੇਟ ਬਣਾਇਆ ਹੈ। ਪੁਲਸ ਕਰਮਚਾਰੀ ਇਸ ਨੂੰ ਪਹਿਨ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਹ ਦੱਸ ਰਹੇ ਹਨ ਕਿ ਇਹ ਵਾਇਰਸ ਉਨ੍ਹਾਂ ਨੂੰ ਕਿਵੇਂ ਆਪਣੀ ਜਕੜ 'ਚ ਲੈ ਲਵੇਗਾ ਅਤੇ ਇਸ ਤੋਂ ਬਚਣਾ ਮੁਸ਼ਕਲ ਹੈ।

PunjabKesari

ਪੁਲਸ ਕਰਮਚਾਰੀ ਨੇ ਹੈਲਮੇਟ ਪਹਿਨ ਕੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ 'ਚ ਰਹਿਣ, ਤਾਂ ਕਿ ਕੋਰੋਨਾ ਨੂੰ ਰੋਕਿਆ ਜਾ ਸਕੇ। ਇੰਸਪੈਕਟਰ ਰਾਜੇਸ਼ ਬਾਬੂ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ 'ਚ ਜਾਗਰੂਕਤਾ ਦੀ ਕਮੀ ਹੈ। ਕੁਝ ਵੱਖਰੇ ਤਰੀਕੇ ਨਾਲ ਅਸੀਂ ਉਨ੍ਹਾਂ ਨੂੰ ਸਮਝਾ ਰਹੇ ਹਾਂ। ਅਸੀਂ ਕੋਰੋਨਾ ਵਾਇਰਸ ਦੀ ਸ਼ੇਪ 'ਚ ਡਿਜ਼ਾਈਨ ਇਸ ਹੈਲਮੇਟ ਜ਼ਰੀਏ ਲੋਕਾਂ ਨੂੰ ਦੱਸ ਰਹੇ ਹਾਂ ਇਹ ਵਾਇਰਸ ਖਤਰਨਾਕ ਹੈ, ਇਸ ਲਈ ਘਰਾਂ ਵਿਚ ਹੀ ਰਹੋ।


author

Tanu

Content Editor

Related News