ਕੋਵਿਡ-19 ਟੀਕੇ ਦੇ ਤੀਜੇ ਪੜਾਅ ਦਾ ਪ੍ਰੀਖਣ ਭੁਵਨੇਸ਼ਵਰ ''ਚ ਜਲਦ ਹੋਵੇਗਾ ਸ਼ੁਰੂ

10/26/2020 5:57:48 PM

ਭੁਵਨੇਸ਼ਵਰ- ਕੋਵਿਡ-19 ਵਿਰੁੱਧ ਦੇਸੀ ਟੀਕਾ ਕੋਵੈਕਸੀਨ ਦੇ ਇਨਸਾਨਾਂ 'ਤੇ ਪ੍ਰੀਖਣ ਦਾ ਤੀਜਾ ਪੜਾਅ ਜਲਦ ਹੀ ਇੱਥੋਂ ਦੇ ਇਕ ਨਿੱਜੀ ਹਸਪਤਾਲ 'ਚ ਸ਼ੁਰੂ ਹੋਵੇਗਾ। ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ। ਮੈਡੀਕਲ ਵਿਗਿਾਨ ਸੰਸਥਾ ਅਤੇ ਐੱਸ.ਯੂ.ਐੱਮ. ਹਸਪਤਾਲ 'ਚ ਕਮਿਊਨਿਟੀ ਮੈਡੀਸੀਨ ਵਿਭਾਗ 'ਚ ਪ੍ਰੋਫੈਸਰ ਅਤੇ ਕੋਵੈਕਸੀਨ ਦੇ ਪ੍ਰੀਖਣ 'ਚ ਪ੍ਰਧਾਨ ਨਿਗਰਾਨੀ ਅਧਿਕਾਰੀ ਡਾ. ਈ ਵੇਂਕਟ ਰਾਵ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਲਈ ਉੱਚਿਤ ਟੀਕੇ ਦੀ ਖੋਜ ਦਾ ਕੰਮ ਕਰੀਬ-ਕਰੀਬ ਆਖਰੀ ਪੜਾਅ 'ਚ ਹੈ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਨੇ ਆਈ.ਐੱਮ.ਐੱਸ. ਅਤੇ ਐੱਸ.ਯੂ.ਐੱਮ. ਹਸਪਤਾਲ ਸਮੇਤ ਦੇਸ਼ ਦੀਆਂ 21 ਮੈਡੀਕਲ ਸੰਸਥਾਵਾਂ ਨੂੰ ਤੀਜੇ ਪੜਾਅ ਦੇ ਪ੍ਰੀਖਣ ਲਈ ਮਨਜ਼ੂਰੀ ਦਿੱਤੀ ਹੈ।

ਡਾ. ਰਾਵ ਨੇ ਕਿਹਾ ਕਿ ਕੇਂਦਰੀ ਦਵਾਈ ਮਾਨਕ ਕੰਟਰੋਲ ਸੰਸਥਾ (ਸੀ.ਡੀ.ਐੱਸ.ਸੀ.ਓ.) ਤੋਂ ਆਈ.ਸੀ.ਐੱਮ.ਆਰ. ਅਤੇ ਭਾਰਤ ਬਾਇਓਟੇਕ ਵਲੋਂ ਵਿਕਸਿਤ ਕੀਤੇ ਜਾ ਰਹੇ ਦੇਸੀ ਟੀਕੇ ਲਈ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਚੁਕੀ ਹੈ। ਪ੍ਰੀਖਣ ਦੇ ਪਹਿਲੇ ਅਤੇ ਦੂਜੇ ਪੜਾਅ ਤੋਂ ਬਾਅਦ ਦੂਜੇ ਇਸ ਪੜਾਅ 'ਚ ਹਜ਼ਾਰਾਂ ਲੋਕਾਂ ਨੂੰ ਸ਼ਾਮਲ ਕਰ ਕੇ ਇਸ ਦਾ ਅਧਿਐਨ ਕੀਤਾ ਜਾਵੇਗਾ। ਪ੍ਰੀਖਣ 'ਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ


DIsha

Content Editor

Related News