ਕੋਵਿਡ-19 ਨਾਲ ਮੌਤ ਦੇ ਮਾਮਲਿਆਂ ''ਚ ਫੋਰੈਂਸਿਕ ਪੋਸਟਮਾਰਟਮ ''ਚ ਚੀਰ-ਪਾੜ ਨਾ ਕੀਤੀ ਜਾਵੇ : ICMR

05/20/2020 2:13:32 PM

ਨਵੀਂ ਦਿੱਲੀ- ਕੋਵਿਡ-19 ਨਾਲ ਮਰਨ ਵਾਲੇ ਲੋਕਾਂ 'ਚ ਫੋਰੈਂਸਿਕ ਪੋਸਟਮਾਰਟਮ ਲਈ ਚੀਰ-ਪਾੜ ਕਰਨ ਵਾਲੀ ਤਕਨੀਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਮੁਰਦਾਘਰ ਦੇ ਕਰਮਚਾਰੀਆਂ ਦੇ ਜ਼ਿਆਦਾ ਚੌਕਸੀ ਵਰਤਣ ਦੇ ਬਾਵਜੂਦ ਸਰੀਰ 'ਚ ਮੌਜੂਦ ਕਿਸੇ ਵੀ ਤਰ੍ਹਾਂ ਦੇ ਰਿਸਾਅ ਦੇ ਸੰਪਰਕ 'ਚ ਆਉਣ ਨਾਲ ਇਸ ਜਾਨਲੇਵਾ ਰੋਗ ਦੀ ਲਪੇਟ 'ਚ ਆਉਣ ਦਾ ਖਤਰਾ ਹੋ ਸਕਦਾ ਹੈ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨੇ 'ਭਾਰਤ 'ਚ ਕੋਵਿਡ-19 ਮੌਤਾਂ 'ਚ ਮੈਡੀਕਲ-ਵਿਧਾਨ ਲਈ ਮਾਨਕ ਦਿਸ਼ਾ-ਨਿਰਦੇਸ਼ਾਂ' 'ਚ ਇਹ ਜਾਣਕਾਰੀ ਦੇਣ ਦੇ ਨਾਲ ਹੀ ਕਿਹਾ ਗਿਆ ਹੈ,''ਇਸ ਨਾਲ ਡਾਕਟਰਾਂ, ਮੁਰਦਾਘਰ ਦੇ ਕਰਮਚਾਰੀਆਂ, ਪੁਲਸ ਕਰਮਚਾਰੀਆਂ ਅਤੇ ਹੋਰ ਸਾਰੇ ਲੋਕਾਂ 'ਚ ਇਨਫੈਕਸ਼ਨ ਫੈਲਣ ਤੋਂ ਰੁਕੇਗਾ।'' ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਕਾਰਨ ਹਸਪਤਾਲ ਅਤੇ ਮੈਡੀਕਲ ਨਿਗਰਾਨੀ ਦੇ ਅਧੀਨ ਮੌਤ ਦਾ ਕੋਈ ਵੀ ਮਾਮਲਾ ਗੈਰ-ਐੱਮ.ਐੱਲ.ਸੀ. ਹੈ ਅਤੇ ਇਸ 'ਚ ਪੋਸਟਮਾਰਟਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਮੌਤ ਦਾ ਪ੍ਰਮਾਣ ਪੱਤਰ ਇਲਾਜ ਕਰ ਰਹੇ ਡਾਕਟਰ ਦੇਣਗੇ। ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀਆਂ ਜੋ ਲਾਸ਼ਾਂ ਹਸਪਤਾਲ ਲਿਆਂਦੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਡਾਕਟਰ ਐਮਰਜੈਂਸੀ ਸਥਿਤੀ 'ਚ ਮੈਡੀਕਲ ਵਿਧਾਨ ਮਾਮਲੇ ਦੇ ਤੌਰ 'ਤੇ ਦੇਖ ਸਕਦੇ ਹਨ ਅਤੇ ਉਸ ਨੂੰ ਮੁਰਦਾਘਰ ਭੇਜਿਆ ਜਾਵੇਗਾ ਅਤੇ ਪੁਲਸ ਨੂੰ ਸੂਚਿਤ ਕੀਤਾ ਜਾਵੇਗਾ ਜੋ ਮੌਤ ਦਾ ਕਾਰਨ ਜਾਣਨ ਲਈ ਮੈਡੀਕਲ ਵਿਧਾਨ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ,''ਇਨ੍ਹਾਂ ਮਾਮਲਿਆਂ 'ਚ ਫੋਰੈਂਸਿਕ ਪੋਸਟਮਾਰਟਮ ਦੀ ਛੋਟ ਦਿੱਤੀ ਜਾ ਸਕਦੀ ਹੈ।''

ਹਾਦਸਾ ਜਾਂ ਖੁਦਕੁਸ਼ੀ ਨਾਲ ਹੋਣ ਵਾਲੀ ਮੌਤ ਦੇ ਮਾਮਲਿਆਂ 'ਚ ਮ੍ਰਿਤਕ ਕੋਵਿਡ-19 ਨਾਲ ਇਨਫੈਕਟਡ ਜਾਂ ਸ਼ੱਕੀ ਹੋ ਸਕਦਾ ਹੈ। ਜੇਕਰ ਮਰੀਜ਼ ਦੀ ਹਸਪਤਾਲ 'ਚ ਮੌਤ ਹੋਈ ਹੈ ਤਾਂ ਫੋਰੈਂਸਿਕ ਪੋਸਟਮਾਰਟਮ ਲਈ ਲਾਸ਼ ਨਾਲ ਮੈਡੀਕਲ ਰਿਕਾਰਡ ਅਤੇ ਹੋਰ ਸਾਰੇ ਸੰਬੰਧਤ ਦਸਤਾਵੇਜ਼ ਵੀ ਭੇਜੇ ਜਾਣ। ਜਾਂਚ ਤੋਂ ਬਾਅਦ ਜੇਕਰ ਕਿਸੇ ਅਪਰਾਧ ਦਾ ਸ਼ੱਕ ਨਹੀਂ ਹੈ ਤਾਂ ਪੁਲਸ ਕੋਲ ਮੈਡੀਕਲ-ਵਿਧਾਨ ਪੋਸਟਮਾਰਟਮ ਤੋਂ ਛੋਟ ਦੇਣ ਦਾ ਅਧਿਕਾਰ ਹੈ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ,''ਜਾਂਚ ਕਰ ਰਹੇ ਪੁਲਸ ਅਧਿਕਾਰੀ ਨੂੰ ਮਹਾਮਾਰੀ ਦੇ ਅਜਿਹੇ ਹਾਲਾਤ ਦੌਰਾਨ ਜ਼ਰੂਰੀ ਪੋਸਟਮਾਰਟਮ ਤੋਂ ਛੋਟ ਦੇਣ ਲਈ ਸਰਗਰਮ ਕਦਮ ਚੁਕਣੇ ਚਾਹੀਦੇ ਹਨ।'' ਫੋਰੈਂਸਿਕ ਪੋਸਟਮਾਰਟਮ ਦੀ ਪ੍ਰਕਿਰਿਆ ਅਨੁਸਾਰ ਸਰਜੀਕਲ ਪੋਸਟਮਾਰਟਮ ਤੋਂ ਬਚਣ ਲਈ ਬਾਹਰੀ ਜਾਂਚ ਦੇ ਨਾਲ ਹੀ ਕਈ ਤਸਵੀਰਾਂ ਅਤੇ ਮੌਖਿਕ ਪੋਸਟਮਾਰਟਮ ਕਰਨਾ ਚਾਹੀਦਾ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਕਰ ਕੋਵਿਡ-19 ਜਾਂਚ ਰਿਪੋਰਟ ਨਹੀਂ ਆਈ ਹੈ ਤਾਂ ਲਾਸ਼ ਨੂੰ ਮੁਰਦਾਘਰ ਤੋਂ ਉਦੋਂ ਤੱਕ ਨਹੀਂ ਨਿਕਲਣੀ ਚਾਹੀਦੀ, ਜਦੋਂ ਤੱਕ ਕਿ ਅੰਤਿਮ ਰਿਪੋਰਟ ਨਾ ਮਿਲ ਜਾਵੇ ਅਤੇ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹੀ ਇਸ ਨੂੰ ਜ਼ਿਲਾ ਪ੍ਰਸ਼ਾਸਨ ਨੂੰ ਸੌਂਪਣਾ ਚਾਹੀਦਾ।

ਇਸ 'ਚ ਕਿਹਾ ਗਿਆ ਹੈ,''ਲਾਸ਼ ਦੇ ਕੋਲੋਂ 2 ਤੋਂ ਵਧ ਰਿਸ਼ਤੇਦਾਰ ਨਹੀਂ ਹੋਣੇ ਚਾਹੀਦੇ ਅਤੇ ਉਨ੍ਹਾਂ ਨੂੰ ਲਾਸ਼ ਤੋਂ ਘੱਟੋ-ਘੱਟ ਇਕ ਮੀਟਰ ਦੀ ਦੂਰੀ ਵਰਤਣੀ ਚਾਹੀਦੀ ਹੈ। ਪਲਾਸਟਿਕ ਬੈਗ ਨੂੰ ਬਿਨਾਂ ਖੋਲ੍ਹੇ ਲਾਸ਼ ਦੀ ਪਛਾਣ ਕੀਤੀ ਜਾਵੇ ਅਤੇ ਅਧਿਕਾਰੀਆਂ ਦੀ ਮੌਜੂਦਗੀ 'ਚ ਇਹ ਕੀਤਾ ਜਾਵੇ। ਕਾਨੂੰਨੀ ਇਨਫੋਰਸਟਮੈਂਟ ਏਜੰਸੀਆਂ ਦੀ ਮੌਜੂਦਗੀ 'ਚ ਲਾਸ਼ ਨੂੰ ਮੁਰਦਾਘਰ ਲਿਜਾਇਆ ਜਾਵੇ, ਜਿੱਥੇ ਮ੍ਰਿਤਕ ਦੇ 5 ਤੋਂ ਵਧ ਰਿਸ਼ਤੇਦਾਰ ਇਕੱਠੇ ਨਾ ਹੋਣ। ਲਾਸ਼ ਨੂੰ ਮੁਰਦਾਘਰ ਲਿਜਾਂਦੇ ਸਮੇਂ ਕਰਮਚਾਰੀ ਪੂਰੀ ਤਰ੍ਹਾਂ ਨਾਲ ਨਿੱਜੀ ਰੱਖਿਆ ਯੰਤਰ (ਪੀ.ਪੀ.ਈ.) ਆਉਣ। ਜੇਕਰ ਲਾਸ਼ ਨੂੰ ਦਫਨਾਇਆ ਜਾਣਾ ਹੈ ਤਾਂ ਉੱਪਰੀ ਸਤਿਹ 'ਤੇ ਸੀਮੈਂਟ ਦਾ ਲੇਪ ਹੋਣਾ ਚਾਹੀਦਾ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਜਿੰਨਾ ਸੰਭਵ ਹੋਵੇ ਲਾਸ਼ ਦਾ ਇਲੈਕਟ੍ਰਿਕ ਤਰੀਕੇ ਨਾਲ ਅੰਤਿਮ ਸੰਸਕਾਰ ਕਰਨਾ ਚਾਹੀਦਾ। ਅਜਿਹੇ ਧਾਰਮਿਕ ਰੀਤੀ-ਰਿਵਾਜ਼ਾਂ ਤੋਂ ਬਚਣਾ ਚਾਹੀਦਾ, ਜਿਸ 'ਚ ਲਾਸ਼ ਨੂੰ ਛੂਹਣਾ ਪੈਂਦਾ ਹੈ।


DIsha

Content Editor

Related News