ਮਾਪਿਆਂ ਨਾਲ ਗੁਬਾਰੇ ਵੇਚਣ ਗਈ ਕੁੜੀ ਨਾਲ ਗੰਦੀ ਕਰਤੂਤ ਮਗਰੋਂ ਕੀਤਾ ਕਤਲ ! ਅਦਾਲਤ ਨੇ ਸੁਣਾਈ ''ਸਜ਼ਾ-ਏ-ਮੌਤ''

Monday, Oct 19, 2026 - 12:14 PM (IST)

ਮਾਪਿਆਂ ਨਾਲ ਗੁਬਾਰੇ ਵੇਚਣ ਗਈ ਕੁੜੀ ਨਾਲ ਗੰਦੀ ਕਰਤੂਤ ਮਗਰੋਂ ਕੀਤਾ ਕਤਲ ! ਅਦਾਲਤ ਨੇ ਸੁਣਾਈ ''ਸਜ਼ਾ-ਏ-ਮੌਤ''

ਨੈਸ਼ਨਲ ਡੈਸਕ- ਕਰਨਾਟਕ ਦੇ ਮੈਸੂਰ ’ਚ ਇਕ ਸਪੈਸ਼ਲ ਪੋਕਸੋ ਕੋਰਟ ਨੇ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਤੇ ਕਤਲ ਦੇ ਦੋਸ਼ ਹੇਠ 31 ਸਾਲ ਦੇ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਨਾਲ ਹੀ 1,00,000 ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਹ ਘਟਨਾ ਪਿਛਲੇ ਸਾਲ ਦੁਸਹਿਰੇ ਦੇ ਤਿਉਹਾਰ ਦੌਰਾਨ ਵਾਪਰੀ ਸੀ। ਬੱਚੀ ਆਪਣੇ ਮਾਪਿਆਂ ਨਾਲ ਗੁਬਾਰੇ ਵੇਚਣ ਲਈ ਉੱਤਰੀ ਕਰਨਾਟਕ ਤੋਂ ਮੈਸੂਰ ਆਈ ਸੀ।

ਸਜ਼ਾ ਸੁਣਾਉਂਦੇ ਸਮੇਂ ਮਾਣਯੋਗ ਜੱਜ ਆਨੰਦ ਪੀ. ਹੋਗਾਡੇ ਨੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਪੀੜਤ ਪਰਿਵਾਰ ਨੂੰ 13.50 ਲੱਖ ਰੁਪਏ ਦਾ ਮੁਆਵਜ਼ਾ ਮਿਲੇ। ਦਾਇਰ ਕੀਤੇ ਗਏ ਮਾਮਲੇ ਅਨੁਸਾਰ ਬੱਚੀ ਦੇ ਮਾਪੇ ਇਟੀਗੇਗੁਡ ’ਚ ਨਾਗਾਸਵਾਮੀ ਮੰਦਰ ਨੇੜੇ ਇਕ ਖਾਲੀ ਪਲਾਟ ’ਚ ਬਣੀ ਆਰਜ਼ੀ ਝੌਂਪੜੀ ’ਚ ਰਹਿ ਰਹੇ ਸਨ।

ਦੁਸਹਿਰੇ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ ਕਿ 9 ਅਕਤੂਬਰ, 2025 ਦੀ ਸਵੇਰ ਨੂੰ ਬੱਚੀ ਦੀ ਲਾਸ਼ ਉਨ੍ਹਾਂ ਦੀ ਝੌਂਪੜੀ ਦੇ ਨੇੜੇ ਇਕ ਨਾਲੇ ’ਚੋਂ ਮਿਲੀ।


author

Harpreet SIngh

Content Editor

Related News