ਲੰਡਨ ਦੀਆਂ ਸੜਕਾਂ ''ਤੇ ਬੇਸੁੱਧ ਮਿਲੀ UAE ਦੇ ਸ਼ਾਹੀ ਪਰਿਵਾਰ ਦੀ ਔਰਤ ! ਅਦਾਲਤ ਨੇ ਸੁਣਾਈ ਸਜ਼ਾ

Friday, Oct 16, 2026 - 05:16 PM (IST)

ਲੰਡਨ ਦੀਆਂ ਸੜਕਾਂ ''ਤੇ ਬੇਸੁੱਧ ਮਿਲੀ UAE ਦੇ ਸ਼ਾਹੀ ਪਰਿਵਾਰ ਦੀ ਔਰਤ ! ਅਦਾਲਤ ਨੇ ਸੁਣਾਈ ਸਜ਼ਾ

ਇੰਟਰਨੈਸ਼ਨਲ ਡੈਸਕ- ਇੰਗਲੈਂਡ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਲੰਡਨ ਦੀਆਂ ਸੜਕਾਂ 'ਤੇ ਵਿਆਹ ਕਰਵਾ ਕੇ ਆਬੂ ਧਾਬੀ ਦੇ ਸ਼ਾਹੀ ਪਰਿਵਾਰ ਨਾਲ ਜੁੜੀ 32 ਸਾਲਾ ਔਰਤ ਮਹਿਰਾਹ ਅਲ ਨਾਹਯਾਨ ਬੇਹੋਸ਼ੀ ਦੀ ਹਾਲਤ 'ਚ ਮਿਲੀ ਹੈ। ਇਸ ਘਟਨਾ ਦੌਰਾਨ ਉਸ ਦੀ ਦੇਖ-ਰੇਖ ਹੇਠ ਇੱਕ ਛੋਟਾ ਬੱਚਾ ਵੀ ਬਿਨਾਂ ਜੁੱਤੀਆਂ ਤੋਂ ਸੜਕ 'ਤੇ ਘੁੰਮ ਰਿਹਾ ਸੀ। ਇਸ ਮਾਮਲੇ 'ਚ ਲੰਡਨ ਦੀ ਸਾਊਥਵਾਰਕ ਕ੍ਰਾਊਨ ਕੋਰਟ ਨੇ ਸੁਣਵਾਈ ਕਰਦਿਆਂ ਮਹਿਰਾਹ ਨੂੰ ਬੱਚੇ ਦੀ ਦੇਖਭਾਲ 'ਚ ਗੰਭੀਰ ਲਾਪਰਵਾਹੀ ਵਰਤਣ ਦਾ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਹੈ।

ਰਿਪੋਰਟਾਂ ਅਨੁਸਾਰ, 13 ਜੂਨ ਨੂੰ ਪੱਛਮੀ ਲੰਡਨ ਵਿੱਚ ਮਹਿਰਾਹ ਸੜਕ ਕਿਨਾਰੇ ਰੇਲਿੰਗ ਦੇ ਸਹਾਰੇ ਬੇਸੁਧ ਪਈ ਮਿਲੀ, ਜਦਕਿ ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਬੇਹੋਸ਼ੀ ਦੀ ਹਾਲਤ 'ਚ ਸੀ। ਉਨ੍ਹਾਂ ਦੇ ਨਾਲ ਆਇਆ ਛੋਟਾ ਬੱਚਾ ਬਿਨਾਂ ਜੁੱਤੀਆਂ ਤੋਂ ਸੜਕ 'ਤੇ ਚੱਲ ਰਹੀਆਂ ਗੱਡੀਆਂ ਦੇ ਨੇੜੇ ਇੱਕ ਸਕੂਟਰ ਕੋਲ ਇਕੱਲਾ ਘੁੰਮ ਰਿਹਾ ਸੀ। ਉੱਥੋਂ ਲੰਘ ਰਹੇ ਲੋਕਾਂ ਨੇ ਬੱਚੇ ਨੂੰ ਖਤਰੇ ਵਿੱਚ ਦੇਖ ਕੇ ਉਸ ਨੂੰ ਸੰਭਾਲਿਆ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਮਹਿਰਾਹ ਨੂੰ ਹੋਸ਼ ਆਇਆ ਤਾਂ ਉਸ ਨੇ ਲਾਪਰਵਾਹੀ ਭਰੇ ਲਹਿਜੇ 'ਚ ਮਦਦ ਕਰਨ ਵਾਲਿਆਂ ਨਾਲ ਬਹਿਸ ਕੀਤੀ।

ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਮਹਿਰਾਹ ਦੀ ਇਹ ਹਾਲਤ ਨਸ਼ੇ ਕਾਰਨ ਹੋਈ ਸੀ, ਪਰ ਅਦਾਲਤ 'ਚ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮਹਰਾ ਨੇ ਡਰੱਗਜ਼ ਨਹੀਂ ਲਏ ਸੀ, ਪਰ ਉਸ ਤੋਂ ਪਹਿਲਾਂ ਲਗਾਤਾਰ ਕੋਕੀਨ ਵਰਤਣ ਕਾਰਨ ਉਹ ਕਾਫ਼ੀ ਥੱਕ ਗਈ ਸੀ। ਉਸ ਨੂੰ ਨਸ਼ੇ ਦੀ ਲਤ ਛੁਡਵਾਉਣ ਲਈ ਸਰੀ ਦੇ 'ਪ੍ਰਾਇਰੀ ਕਲਿਨਿਕ' 'ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਯੂ.ਏ.ਈ. ਸ਼ਾਹੀ ਪਰਿਵਾਰ ਵੱਲੋਂ ਹਰ ਮਹੀਨੇ 8,000 ਪੌਂਡ (ਲਗਭਗ 8.7 ਲੱਖ ਰੁਪਏ) ਦਾ ਭੱਤਾ ਮਿਲਦਾ ਹੈ।

ਜੱਜ ਜਸਟਿਸ ਜੌਨਸਨ ਨੇ ਕਿਹਾ ਕਿ ਜੇਕਰ ਆਮ ਲੋਕਾਂ ਨੇ ਬੱਚੇ ਨੂੰ ਨਾ ਸੰਭਾਲਿਆ ਹੁੰਦਾ, ਤਾਂ ਕੋਈ ਅਨਹੋਣੀ ਵਾਪਰ ਸਕਦੀ ਸੀ। ਅਦਾਲਤ ਨੇ ਮਹਿਰਾਹ ਅਲ ਨਾਹਯਾਨ ਨੂੰ 2 ਸਾਲ ਦਾ ਕਮਿਊਨਿਟੀ ਆਰਡਰ ਦਿੱਤਾ ਅਤੇ ਉਸ 'ਤੇ 6,114 ਪੌਂਡ ਦਾ ਜੁਰਮਾਨਾ ਲਗਾਇਆ ਹੈ।


author

Harpreet SIngh

Content Editor

Related News