ਸਾਬਕਾ ਫੌਜੀ ਨੂੰ ਇੰਝ ਦਿੱਤੀ ਜਾਵੇਗੀ ਮੌਤ ਦੀ ਸਜ਼ਾ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਾਰੀ ਕੀਤਾ ਹੁਕਮ

Wednesday, Oct 07, 2026 - 07:40 AM (IST)

ਸਾਬਕਾ ਫੌਜੀ ਨੂੰ ਇੰਝ ਦਿੱਤੀ ਜਾਵੇਗੀ ਮੌਤ ਦੀ ਸਜ਼ਾ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਾਰੀ ਕੀਤਾ ਹੁਕਮ

ਟੈਕਸਾਸ (ਏਜੰਸੀ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਅਮਰੀਕੀ ਫੌਜੀ ਨਿਦਾਲ ਹਸਨ ਨੂੰ ਗੋਲੀ ਮਾਰ ਕੇ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਹੈ। ਪੈਂਟਾਗਨ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜੇਕਰ ਹਸਨ ਦੀ ਸਜ਼ਾ ਲਾਗੂ ਹੁੰਦੀ ਹੈ ਤਾਂ ਉਹ 1961 ਤੋਂ ਬਾਅਦ ਅਮਰੀਕੀ ਫ਼ੌਜੀ ਨਿਆਂ ਪ੍ਰਣਾਲੀ ਦੇ ਤਹਿਤ ਮੌਤ ਦੀ ਸਜ਼ਾ ਪਾਉਣ ਵਾਲਾ ਪਹਿਲਾ ਵਿਅਕਤੀ ਹੋਵੇਗਾ। ਫ਼ੌਜੀ ਪ੍ਰਣਾਲੀ ’ਚ ਆਖ਼ਰੀ ਵਾਰ ਪ੍ਰਾਈਵੇਟ ਜਾਨ ਏ. ਬੈਨੇਟ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ

ਦੱਸ ਦੇਈਏ ਕਿ ਹਸਨ ਨੇ 2009 ’ਚ ਟੈਕਸਾਸ ਦੇ ਫ਼ੌਜੀ ਅੱਡੇ ’ਤੇ ਧਾਰਮਿਕ ਨਾਅਰਾ ਲਾਉਂਦਿਆਂ ਗੋਲੀਬਾਰੀ ਕੀਤੀ ਸੀ, ਜਿਸ ’ਚ 13 ਲੋਕਾਂ ਦੀ ਮੌਤ ਹੋ ਗਈ ਸੀ। 5 ਨਵੰਬਰ 2009 ਨੂੰ ਫ਼ੌਜ ਦਾ ਮਨੋਵਿਗਿਆਨੀ ਮੇਜਰ ਨਿਦਾਲ ਹਸਨ ਨਿੱਜੀ ਪਿਸਤੌਲ ਲੈ ਕੇ ਫ਼ੋਰਡ ਹੁਡ ਫ਼ੌਜੀ ਅੱਡੇ ਪਹੁੰਚਿਆ ਅਤੇ ਫੌਜੀਆਂ ਤੇ ਹੋਰ ਲੋਕਾਂ ’ਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਇਹ ਅਮਰੀਕੀ ਫ਼ੌਜੀ ਅੱਡੇ ’ਤੇ ਹੋਈ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਸੀ। ਉਸ ਸਮੇਂ ਅਮਰੀਕਾ ਅਫ਼ਗਾਨਿਸਤਾਨ ਅਤੇ ਇਰਾਕ ’ਚ ਯੁੱਧ ਲੜ ਰਿਹਾ ਸੀ। ਹਸਨ ਨੇ ਬਾਅਦ ’ਚ ਕਿਹਾ ਸੀ ਕਿ ਉਹ ਇਨ੍ਹਾਂ ਯੁੱਧਾਂ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਮੰਨਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਗੋਲੀਬਾਰੀ ’ਚ ਹਸਨ ਵੀ ਜ਼ਖ਼ਮੀ ਹੋਇਆ ਅਤੇ ਉਸ ਨੂੰ ਲਕਵਾ ਹੋ ਗਿਆ। ਫ਼ੌਜੀ ਅਦਾਲਤ ’ਚ ਉਸ ਨੇ ਕਤਲਾਂ ਦੀ ਗੱਲ ਸਵੀਕਾਰ ਕੀਤੀ। 2013 ’ਚ ਉਸ ਨੂੰ ਪਹਿਲਾਂ ਤੋਂ ਕਤਲ ਦੀ ਯੋਜਨਾ ਬਣਾਉਣ ਅਤੇ ਕਤਲ ਦੀ ਕੋਸ਼ਿਸ਼ ਦੇ ਕੁੱਲ 45 ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ। ਹਸਨ ਨੇ ਹਮਲੇ ’ਤੇ ਕੋਈ ਪਛਤਾਵਾ ਨਹੀਂ ਪ੍ਰਗਟਾਇਆ। ਉਸ ਨੇ ਇੱਥੋਂ ਤੱਕ ਕਿਹਾ ਕਿ ਮੌਤ ਦੀ ਸਜ਼ਾ ਮਿਲਣ ’ਤੇ ਵੀ ਉਹ ਖ਼ੁਦ ਨੂੰ ਸ਼ਹੀਦ ਮੰਨੇਗਾ।

ਇਹ ਵੀ ਪੜ੍ਹੋ : ਔਰਤਾਂ ਨੂੰ ਨਹੀਂ, ਬੰਦਿਆਂ ਨੂੰ ਮਿਲਿਆ ਕਰੇਗੀ ਜਵਾਕ ਸਾਂਭਣ ਲਈ 1 ਸਾਲ ਦੀ ਛੁੱਟੀ! ਮਹਿਲਾ ਆਯੋਗ ਨੇ ਭੇਜਿਆ ਪ੍ਰਸਤਾਵ

ਇਹ ਵੀ ਪੜ੍ਹੋ : ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ ਹੋਵੇਗੀ ਪੈਸੇ ਦੀ ਵਰਖਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News