ਗਲ਼ਾ ਘੁੱਟ ਕੀਤਾ ਪਤੀ ਦਾ ਕਤਲ, ਮਗਰੋਂ ਘੜੀ ਸੱਪ ਦੇ ''ਡੰਗ'' ਦੀ ਕਹਾਣੀ ! ਹੁਣ ਪਤਨੀ ਤੇ ਪ੍ਰੇਮੀ ਨੂੰ ਹੋਈ ਫਾਂਸੀ ਦੀ ਸਜ਼ਾ

Friday, Oct 16, 2026 - 05:06 PM (IST)

ਗਲ਼ਾ ਘੁੱਟ ਕੀਤਾ ਪਤੀ ਦਾ ਕਤਲ, ਮਗਰੋਂ ਘੜੀ ਸੱਪ ਦੇ ''ਡੰਗ'' ਦੀ ਕਹਾਣੀ ! ਹੁਣ ਪਤਨੀ ਤੇ ਪ੍ਰੇਮੀ ਨੂੰ ਹੋਈ ਫਾਂਸੀ ਦੀ ਸਜ਼ਾ

ਮੇਰਠ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੀ ਇਕ ਅਦਾਲਤ ਨੇ ਪਤੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਅਤੇ ਘਟਨਾ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਿਖਾਉਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਮੌਤ ਦੀ ਸਜ਼ਾ ਸੁਣਾਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਏਡੀਜੇ-12) ਜੈਵੀਰ ਸਿੰਘ ਨਾਗਰ ਦੀ ਅਦਾਲਤ ਨੇ ਬਹਸੁਮਾ ਖੇਤਰ ਦੇ ਅਕਬਰਪੁਰ ਸਦਾਤ ਪਿੰਡ ਦੇ ਰਹਿਣ ਵਾਲੇ ਅਮਿਤ ਕਸ਼ਯਪ ਉਰਫ਼ ਮਿੱਕੀ ਕਸ਼ਯਪ ਦੇ ਕਤਲ ਕੇਸ 'ਚ 7 ਅਕਤੂਬਰ ਨੂੰ ਉਸ ਦੀ ਪਤਨੀ ਰਵਿਤਾ ਅਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਦੋਸ਼ੀ ਠਹਿਰਾਇਆ ਸੀ। ਦੋਵਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ।

ਇਸ ਤੋਂ ਪਹਿਲਾਂ, ਮੇਰਠ ਦੇ ਚਰਚਿਤ ਨੀਲਾ ਡਰੰਮ (ਸੌਰਭ ਰਾਜਪੂਤ ਕਤਲ) ਕੇਸ 'ਚ ਅਦਾਲਤ ਨੇ ਮ੍ਰਿਤਕ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਉਸ ਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਸੀ। ਪੁਲਸ ਦੇ ਅਨੁਸਾਰ, ਅਮਿਤ 13 ਅਪ੍ਰੈਲ 2025 ਦੀ ਸਵੇਰ ਆਪਣੇ ਘਰ 'ਚ ਮੰਜੇ 'ਤੇ ਮ੍ਰਿਤਕ ਪਾਇਆ ਗਿਆ ਸੀ, ਉਸ ਦੇ ਨੇੜੇ ਇਕ ਸੱਪ ਵੀ ਸੀ। ਪੁਲਸ ਨੇ ਦੱਸਿਆ ਕਿ ਪਰਿਵਾਰ ਸੱਪ ਦੇ ਡੰਗਣ ਦੇ ਸ਼ੱਕ 'ਚ ਅਮਿਤ ਨੂੰ ਮੇਰਠ ਦੇ ਪਿਆਰੇ ਲਾਲ ਸ਼ਰਮਾ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਪੁਲਸ ਦੇ ਅਨੁਸਾਰ, ਪੋਸਟਮਾਰਟਮ ਰਿਪੋਰਟ 'ਚ ਅਮਿਤ ਦੀ ਗਰਦਨ ਅਤੇ ਨੱਕ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਅਤੇ ਉਸ ਦੀ ਮੌਤ ਗਲਾ ਘੁੱਟਣ ਨਾਲ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਅਮਿਤ ਦੇ ਭਰਾ ਮੋਨੂੰ ਨੇ 16 ਅਪ੍ਰੈਲ ਨੂੰ ਬਹਿਸੁਮਾ ਪੁਲਸ ਥਾਣੇ 'ਚ ਰਵਿਤਾ ਅਤੇ ਅਮਰਦੀਪ ਦੇ ਖਿਲਾਫ ਐੱਫਆਈਆਰ ਦਰਜ ਕਰਵਾਈ। ਪੁਲਸ ਨੇ ਦੱਸਿਆ ਕਿ ਰਵਿਤਾ ਅਤੇ ਅਮਿਤ ਦਾ ਵਿਆਹ ਲਗਭਗ 8 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਪੁਲਸ ਦੇ ਅਨੁਸਾਰ, ਅਮਿਤ ਅਤੇ ਅਮਰਦੀਪ ਦੋਸਤ ਸਨ ਅਤੇ ਇਕੱਠੇ ਟਾਇਲ-ਲੇਅਰਿੰਗ ਦਾ ਕੰਮ ਕਰਦੇ ਸਨ। ਪੁਲਸ ਨੇ ਦੱਸਿਆ ਕਿ 8-9 ਮਹੀਨੇ ਪਹਿਲਾਂ ਰਵਿਤਾ ਅਤੇ ਅਮਰਦੀਪ ਵਿਚਾਲੇ ਪ੍ਰੇਮ ਸਬੰਧ ਬਣੇ, ਜਿਸ ਦੀ ਜਾਣਕਾਰੀ ਹੋਣ 'ਤੇ ਪਤੀ-ਪਤਨੀ ਵਿਚਾਲੇ ਵਿਵਾਦ ਹੋਣ ਲੱਗਾ।

ਪੁਲਸ ਦੇ ਅਨੁਸਾਰ, ਜਾਂਚ 'ਚ ਸਾਹਮਣੇ ਆਇਆ ਕਿ ਅਮਰਦੀਪ 12 ਅਪ੍ਰੈਲ ਦੀ ਸ਼ਾਮ ਨੂੰ ਇਕ ਸੱਪ ਦਾ ਇੰਤਜ਼ਾਮ ਕਰ ਕੇ ਉਸ ਨੂੰ ਪਿੰਡ ਦੇ ਬਾਹਰ ਝਾੜੀਆਂ 'ਚ ਲੁਕਾ ਕੇ ਰੱਖ ਆਇਆ ਸੀ ਅਤੇ ਉਸੇ ਰਾਤ ਅਮਿਤ ਦੇ ਸੌਂਣ ਤੋਂ ਬਾਅਦ ਰਵਿਤਾ ਨੇ ਅਮਰਦੀਪ ਨੂੰ ਫੋਨ ਕਰ ਕੇ ਘਰ ਬੁਲਾਇਆ ਅਤੇ ਦੋਵਾਂ ਦੋਸੀਆਂ ਨੇ ਸਾਜਿਸ਼ ਦੇ ਅਧੀਨ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੱਸਿਆ ਕਿ ਰਵਿਤਾ ਨੇ ਅਮਿਤ ਦਾ ਮੂੰਹ ਦਬਾਇਆ ਅਤੇ ਅਮਰਦੀਪ ਨੇ ਉਸ ਦਾ ਗਲਾ ਘੁੱਟ ਦਿੱਤਾ, ਜਿਸ ਤੋਂ ਬਾਅਦ ਲਾਸ਼ ਦੇ ਕੋਲ ਇਕ ਸੱਪ ਛੱਡ ਦਿੱਤਾ ਗਿਆ। ਅਮਿਤ ਦੀ ਮਾਂ ਮੁਨੇਸ਼ ਦੇਵੀ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਬੇਨਤੀ ਕਰਦੇ ਹੋਏ ਕਿਹਾ ਸੀ ਕਿ ਬੇਟੇ ਦੀ ਮੌਤ ਦਾ ਸਦਮਾ ਉਸ ਦੇ ਪਿਤਾ ਵੀ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਅਮਿਤ ਦੇ ਭਰਾ ਸੰਦੀਪ ਨੇ ਵੀ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News