ਭਾਰਤੀ ਫ਼ੌਜ ਨੇ ਹਿਰਾਸਤ ''ਚ ਲਈ ਗਈ ਕੁੜੀ ਨੂੰ PoJK ਭੇਜਿਆ ਵਾਪਸ
Wednesday, Oct 07, 2026 - 04:58 PM (IST)
ਜੰਮੂ (ਏਜੰਸੀ)- ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ (ਪੀਓਜੇਕੇ) ਦੀ ਇਕ ਕੁੜੀ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਬੁੱਧਵਾਰ ਨੂੰ ਸਹੀ ਸਲਾਮਤ ਵਾਪਸ ਭੇਜ ਦਿੱਤਾ।
ਅਧਿਕਾਰਤ ਸੂਤਰਾਂ ਅਨੁਸਾਰ, ਕੋਟਲੀ ਜ਼ਿਲ੍ਹੇ ਦੀ ਖੋਈਰੱਟਾ ਤਹਿਸੀਲ ਦੇ ਸੇਰੀ ਸਥਿਤ ਬੈਂਸ ਗਾਲਾ ਦੀ ਰਹਿਣ ਵਾਲੀ ਸਾਮੀਆ ਅਜ਼ੀਮ, ਜੋ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਈ ਸੀ, ਨੂੰ ਫੌਜ ਨੇ 2 ਅਕਤੂਬਰ ਨੂੰ ਲਾਮ ਸੈਕਟਰ 'ਚ ਫੜਿਆ ਸੀ। ਸਾਰੀਆਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀ ਕਰਨ ਮਗਰੋਂ ਅੱਜ ਸਵੇਰੇ ਪੁੰਛ ਦੇ ਚੱਕਨ-ਦਾ-ਬਾਗ ਕ੍ਰਾਸਿੰਗ ਰਾਹੀਂ ਉਸ ਨੂੰ ਵਾਪਸ ਭੇਜ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
