ਅਦਾਲਤ ਨੇ ਨੂਹ ਹਿੰਸਾ ਮਾਮਲੇ ''ਚ ਮੋਨੂੰ ਮਾਨੇਸਰ ਨੂੰ ਦਿੱਤੀ ਜ਼ਮਾਨਤ
Tuesday, Oct 17, 2023 - 02:04 PM (IST)
ਨੂਹ (ਭਾਸ਼ਾ)- ਹਰਿਆਣਾ ਦੀ ਇਕ ਅਦਾਲਤ ਨੇ ਨੂਹ ਹਿੰਸਾ ਮਾਮਲੇ 'ਚ ਮੋਨੂੰ ਮਾਨੇਸਰ ਨੂੰ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਮਾਨੇਸਰ ਦੇ ਵਕੀਲ ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਉਸ ਨੂੰ ਇਕ ਲੱਖ ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਮਿਲ ਗਈ। ਭਾਰਦਵਾਜ ਨੇ ਕਿਹਾ ਕਿ ਨੂਹ ਦੇ ਨਿਆਇਕ ਮੈਜਿਸਟ੍ਰੇਟ ਅਮਿਤ ਕੁਮਾਰ ਵਰਮਾ ਦੀ ਅਦਾਲਤ ਨੇ ਜ਼ਮਾਨਤ ਦਿੱਤੀ। ਹਾਲਾਂਕਿ ਮਾਨੇਸਰ ਗੁਰੂਗ੍ਰਾਮ ਦੇ ਪਟੌਦੀ 'ਚ ਇਕ ਹੋਰ ਮਾਮਲੇ ਦੇ ਸਿਲਸਿਲੇ 'ਚ ਹਾਲੇ ਵੀ ਨਿਆਇਕ ਹਿਰਾਸਤ 'ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਨੂਹ ਹਿੰਸਾ ਦੇ ਮਾਮਲੇ 'ਚ 12 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨੂਹ ਪੁਲਸ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਉਸ ਸੰਦੇਸ਼ ਨਾਲ ਸੰਬੰਧਤ ਹੈ, ਜਿਸ ਨੂੰ ਉਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਪਹਿਲੇ ਰੋਕੀ ਗਈ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ 28 ਅਗਸਤ ਨੂੰ ਇਕ ਜੁਲੂਸ ਕੱਢਣ ਦੀ ਯੋਜਨਾ ਦਰਮਿਆਨ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ 'ਤੇ ਲਗਾਇਆ ਝੂਠੇ ਮਾਮਲਿਆਂ 'ਚ ਫਸਾਉਣ ਦਾ ਦੋਸ਼
ਨੂਹ ਪੁਲਸ ਨੇ ਪਹਿਲੇ ਕਿਹਾ ਸੀ ਕਿ ਇਸ ਪੋਸਟ ਦੇ ਮਾਧਿਅਮ ਨਾਲ ਸਮੂਹਾਂ ਵਿਚਾਲੇ ਧਰਮ ਦੇ ਆਧਾਰ 'ਤੇ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। 31 ਜੁਲਾਈ ਨੂੰ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ 'ਚ ਕੱਢੀ ਜਾ ਰਹੀ ਹੈ ਇਕ ਧਾਰਮਿਕ ਸ਼ੋਭਾ ਯਾਤਰਾ 'ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਅਤੇ ਉਸ ਤੋਂ ਬਾਅਦ ਹੋਈ ਫਿਰਕੂ ਹਿੰਸਾ 'ਚ 6 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ਦੀ ਇਕ ਮਸਜਿਦ 'ਤੇ ਹੋਏ ਹਮਲੇ 'ਚ ਇਕ ਮੌਲਵੀ ਦੀ ਮੌਤ ਹੋ ਗਈ। ਹਰਿਆਣਾ ਦੇ ਗੁਰੂਗ੍ਰਾਮ 'ਚ ਪਟੌਦੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਬਜਰੰਗ ਦਲ ਵਰਕਰ ਮਾਨੇਸਰ ਨੂੰ 'ਕਤਲ ਦੀ ਕੋਸ਼ਿਸ਼' ਦੇ ਇਕ ਮਾਮਲੇ 'ਚ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਸੀ। ਰਾਜਸਥਾਨ ਦੀ ਇਕ ਜ਼ਿਲ੍ਹਾ ਅਦਾਲਤ ਨੇ ਇਕ ਦੋਹਰੇ ਕਤਲਕਾਂਡ 'ਚ ਪਿਛਲੇ ਮਹੀਨੇ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਰਾਜਸਥਾਨ ਪੁਲਸ ਨੇ 2 ਮੁਸਲਿਮ ਨੌਜਵਾਨਾਂ ਨਾਸਿਰ ਅਤੇ ਜੁਨੈਦ ਦੇ ਕਤਲ ਦੇ ਮਾਮਲੇ 'ਚ ਫਰਵਰੀ 'ਚ ਮਾਨੇਸਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8