ਚਾਰਾ ਘਪਲਾ ਮਾਮਲੇ ''ਚ ਅਦਾਲਤ ਦਾ ਫੈਸਲਾ ਹੁਣ ਭਲਕੇ

03/18/2018 2:22:06 AM

ਰਾਂਚੀ—ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਤੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰ ਸਮੇਤ 31 ਵਿਅਕਤੀਆਂ ਵਿਰੁੱਧ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਚਾਰਾ ਘਪਲਾ ਦੇ ਦੁਮਕਾ ਖਜ਼ਾਨਾ ਮਾਮਲੇ 'ਚ ਸੋਮਵਾਰ ਆਪਣਾ ਫੈਸਲਾ ਸੁਣਾਏਗੀ। 
ਲਾਲੂ ਅਤੇ ਮਿਸ਼ਰ ਦੇ ਨਾਲ ਹੀ ਕੁਝ ਹੋਰ ਪਹਿਲਾਂ ਤੋਂ ਹੀ ਚਾਰਾ ਘਪਲੇ ਦੇ 3 ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾਣ ਪਿੱਛੋਂ ਸਥਾਨਕ ਬਿਰਸਾ ਮੁੰਡਾ ਜੇਲ 'ਚ ਬੰਦ ਹਨ। 
ਸੀ. ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦਾ ਸਿਖਲਾਈ ਪ੍ਰੋਗਰਾਮ ਚੱਲਦੇ ਹੋਣ ਕਾਰਨ ਉਹ ਸ਼ਨੀਵਾਰ ਨੂੰ ਵੀ  ਅਦਾਲਤ 'ਚ ਹਾਜ਼ਰ ਨਹੀਂ ਹੋ ਸਕੇ। ਹੁਣ ਸੋਮਵਾਰ ਉਹ ਫੈਸਲਾ ਸੁਣਾਉਣਗੇ। 


Related News