''''ਉਹ ਗਾਂ ਹੋਰ ਰੰਗ ਦੀ ਸੀ....!'''' ਕਲੇਮ ਦੇਣ ਸਮੇਂ Insurance ਕੰਪਨੀ ਦੇ ਬਿਆਨ ਨੇ ਹਰ ਕਿਸੇ ਨੂੰ ਕੀਤਾ ਹੈਰਾਨ
Monday, Jun 09, 2025 - 11:41 AM (IST)

ਸੂਰਤ- ਗੁਜਰਾਤ ਦੇ ਸੂਰਤ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੂਰਤ ਦੇ ਇਕ ਕਿਸਾਨ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਬੀਮਾ ਕੰਪਨੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮ੍ਰਿਤਕ ਗਾਂ ਦੇ ਬੀਮੇ ਦੀ ਪੂਰੀ ਰਾਸ਼ੀ 60 ਹਜ਼ਾਰ ਰੁਪਏ 8 ਫੀਸਦੀ ਸਾਲਾਨਾ ਵਿਆਜ ਨਾਲ ਕਿਸਾਨ ਨੂੰ ਦੇਵੇ। ਬੀਮਾ ਕੰਪਨੀ ਨੇ ਦਾਅਵਾ ਖਾਰਜ ਕਰਦੇ ਹੋਏ ਕਿਹਾ ਸੀ ਕਿ ਮ੍ਰਿਤਕ ਗਾਂ ਉਹੀ ਨਹੀਂ ਹੈ, ਜਿਸ ਦਾ ਬੀਮਾ ਕੀਤਾ ਗਿਆ ਸੀ, ਕਿਉਂਕਿ ਉਸ ਦਾ ਰੰਗ ਬਦਲ ਗਿਆ ਹੈ। ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ।
ਇਹ ਵੀ ਪੜ੍ਹੋ : ਵੱਡਾ ਹਾਦਸਾ ; ਚੱਲਦੀ ਟਰੇਨ 'ਚੋਂ ਹੇਠਾਂ ਡਿੱਗੇ ਕਈ ਯਾਤਰੀ, 5 ਦੀ ਹੋਈ ਦਰਦਨਾਕ ਮੌਤ
ਬੀਮਾ ਕੰਪਨੀ ਨੇ ਕਲੇਮ ਤੋਂ ਕੀਤਾ ਸੀ ਇਨਕਾਰ
ਬੀਮਾ ਕੰਪਨੀ ਨੇ ਕਿਹਾ ਸੀ ਕਿ ਬੀਮਾ ਦੇ ਸਮੇਂ ਜੋ ਫੋਟੋ ਦਿੱਤੀ ਗਈ ਸੀ ਅਤੇ ਹੁਣ ਜੋ ਫੋਟੋ ਦਿੱਤੀ ਗਈ ਹੈ, ਉਸ 'ਚ ਫਰਕ ਹੈ। ਇਸ ਲਈ ਕਲੇਮ ਨਹੀਂ ਦਿੱਤਾ ਜਾ ਸਕਦਾ। ਕਿਸਾਨ ਨੇ ਇਸ ਦਾ ਵਿਰੋਧ ਕਰਦੇ ਹੋਏ ਅਦਾਲਤ 'ਚ ਕਿਹਾ ਕਿ ਗਾਂ ਉਹੀ ਹੈ, ਸਿਰਫ਼ ਫੋਟੋ 'ਚ ਥੋੜ੍ਹਾ ਫਰਕ ਹੈ। ਇਹ ਤਰਕ ਸਿਰਫ਼ ਉਸ ਨੂੰ ਪਰੇਸ਼ਾਨ ਕਰਨ ਲਈ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਬੀਮਾ ਕੰਪਨੀ ਕੋਲ ਇਹ ਸਾਬਿਤ ਕਰਨ ਲਈ ਕੋਈ ਠੋਸ ਪ੍ਰਮਾਣ ਨਹੀਂ ਹੈ ਕਿ ਗਾਂ ਵੱਖ ਹੈ। ਕੰਪਨੀ ਨੇ ਨਾ ਤਾਂ ਕੋਈ ਜਾਂਚ ਕਰਵਾਈ ਅਤੇ ਨਾ ਹੀ ਕੋਈ ਪੁਸ਼ਟੀ ਕੀਤੀ। ਇਸ ਲਈ ਬੀਮਾ ਰਾਸ਼ੀ ਵਿਆਜ ਸਣੇ ਕਿਸਾਨ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ : ਈ-ਰਿਕਸ਼ਾ ਚਾਰਜਿੰਗ ਸਟੇਸ਼ਨ 'ਚ ਲੱਗੀ ਅੱਗ, 2 ਲੋਕਾਂ ਦੀ ਮੌਤ
2021 'ਚ ਕਰਵਾਇਆ ਸੀ 60 ਹਜ਼ਾਰ ਰੁਪਏ ਦਾ ਬੀਮਾ
ਦੱਸਣਯੋਗ ਹੈ ਕਿ ਕਿਸਾਨ ਨੇ 2021 'ਚ 60 ਹਜ਼ਾਰ ਰੁਪਏ ਦਾ ਬੀਮਾ ਕਰਵਾਇਆ ਸੀ। ਪਾਲਿਸੀ 'ਚ ਇਹ ਸ਼ਰਤ ਸੀ ਕਿ ਗਾਂ ਦੀ ਮੌਤ ਹੋਣ 'ਤੇ ਪੂਰੀ ਰਾਸ਼ੀ ਵਿਆਜ ਸਣੇ ਦਿੱਤੀ ਜਾਵੇਗੀ। ਗਾਂ ਦੀ ਮੌਤ ਤੋਂ ਬਾਅਦ ਕਿਸਾਨ ਨੇ ਕਲੇਮ ਦਿੱਤਾ ਪਰ ਕੰਪਨੀ ਨੇ ਰੰਗ ਬਦਲਣ ਦਾ ਤਰਕ ਦੇ ਕੇ ਉਸ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਬੀਮਾ ਕੰਪਨੀ ਦੀ ਦਲੀਲ ਆਧਾਰਹੀਣ ਹੈ ਅਤੇ ਕਿਸਾਨ ਨੂੰ ਪਰੇਸ਼ਾਨ ਦਿੱਤਾ ਗਿਆ ਹੈ। ਇਸ ਲਈ ਉਸ ਨੂੰ 8 ਫੀਸਦੀ ਸਾਲਾਨਾ ਵਿਆਜ ਨਾਲ ਪੂਰੀ ਰਾਸ਼ੀ ਦਿੱਤੀ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8