ਕੋਹਲੀ ਨੇ ਆਪਣੇ ਨਾਂ ਕੀਤਾ ਇਕ ਹੋਰ ਰਿਕਾਰਡ, ਭਾਰਤ ਦੇ ਇਸ ਧਾਕੜ ਖਿਡਾਰੀ ਨੂੰ ਛੱਡਿਆ ਪਿੱਛੇ
Friday, Jul 17, 2026 - 10:40 AM (IST)
ਸਪੋਰਟਸ ਡੈਸਕ : ਇੰਗਲੈਂਡ ਖਿਲਾਫ ਕਾਰਡਿਫ ਦੇ ਸੋਫੀਆ ਗਾਰਡਨ ਵਿੱਚ ਸੀਰੀਜ਼ ਦਾ ਦੂਜਾ ਵਨ-ਡੇ ਮੈਚ ਖੇਡਿਆ ਗਿਆ । ਜਿੱਥੇ ਭਾਰਤ ਨੇ ਇੰਗਲੈਂਡ ਨੂੰ ਪਹਿਲਾ ਬੱਲੇਬਾਜ਼ੀ ਕਰ ਕੇ 233 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਤੋਂ ਬਾਅਦ ਇੰਗਲੈਂਡ ਨੇ ਇਹ ਟੀਚਾ 44.1 ਓਵਰ ਵਿੱਚ ਹਾਸਲ ਕਰ ਕੇ ਸੀਰੀਜ਼ ਨੂੰ 1-1 ਨਾਲ ਬਰਾਬਰ ਕਰ ਦਿੱਤਾ । ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਇਸ ਮੈਚ ਵਿੱਚ ਸ਼ਾਨਦਾਰ ਪਾਰੀ ਖੇਡੀ ਅਤੇ ਭਾਰਤ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿੜ ਨੂੰ ਪਿੱਛੇ ਕੱਢ ਦਿੱਤਾ । ਕੋਹਲੀ ਇੰਗਲੈਂਡ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਿਆ । ਇਸ ਮੈਚ ਤੋਂ ਪਹਿਲਾ ਕੋਹਲੀ ਨੂੰ ਇਹ ਟੀਚਾ ਹਾਸਲ ਕਰਨ ਲਈ ਸਿਰਫ 4 ਦੌੜਾਂ ਦੀ ਜ਼ਰੂਰਤ ਸੀ ਅਤੇ ਇੰਗਲੈਂਡ ਖਿਲਾਫ ਦੂਜੇ ਵਨਡੇ ਵਿੱਚ ਉਸ ਨੇ ਅਜਿਹਾ ਕਰਦੇ ਹੀ ਇਕ ਹੋਰ ਉਪਲੰਬਧੀ ਆਪਣੇ ਨਾਂ ਕਰ ਲਈ ਹੈ ।
ਕੋਹਲੀ ਦੇ ਨਾਂ ਇੰਡਲੈਂਡ ਵਿੱਚ ਖੇਡ ਦੇ ਸਾਰੇ ਫਾਰਮੈਂਟਾਂ ਵਿੱਚ ਕੁਲ 2,677 ਦੌੜਾਂ ਹੋ ਗਈਆਂ ਹਨ। ਉਸ ਨੇ ਇੰਗਲੈਂਡ ਵਿੱਚ 18 ਅਰਧ ਸੈਕੜੇ ਅਤੇ ਤਿੰਨ ਸੈਕੜੇ ਲਗਾਏ ਹਨ। ਉੱਥੇ ਹੀ ਦ੍ਰਵਿੜ ਜੋ ਪਹਿਲੇ ਸਥਾਨ 'ਤੇ ਸੀ ਉਸ ਨੇ 2645 ਦੌੜਾਂ ਬਣਾਈਆਂ ਸਨ । ਤੀਜੇ ਨੰਬਰ 'ਤੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਹੈ ਜਿਸ ਨੇ ਇੰਗਲੈਂਡ ਵਿੱਚ 2626 ਦੌੜਾਂ ਬਣਾਈਆਂ ਹਨ । ਲਿਸਟ ਵਿੱਚ ਚੌਥੇ ਨੰਬਰ 'ਤੇ ਰੋਹਿਤ ਸ਼ਰਮਾ ਹੈ ਜਿਸ ਨੇ 2324 ਦੌੜਾਂ ਬਣਾਈਆਂ । ਇਸ ਲਿਸਟ ਵਿੱਚ ਸੌਰਵ ਗਾਂਗੁਲੀ 1949 ਅਤੇ ਮਹਿੰਦਰ ਸਿੰਘ ਧੋਨੀ 1869 ਦੌੜਾਂ ਬਣਾਈਆਂ ਹਨ ।
