PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ
Friday, Jul 17, 2026 - 05:12 PM (IST)
ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਵਿਖੇ ਅਤਿ ਆਧੁਨਿਕ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰ ਦਿੱਤਾ। ਇਸ ਮੌਕੇ ਵੱਡੇ ਸਮਾਗਮ ਨੂੰ ਸੰਬੋਧਨ ਰਵਨੀਤ ਬਿੱਟੂ ਨੇ ਕਿਹਾ ਕਿ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਵਿਚ ਅਜਿਹੇ ਰੇਲਵੇ ਸਟੇਸ਼ਨ ਵੀ ਬਣ ਸਕਦੇ ਹਨ। ਇਹ ਪ੍ਰਧਾਨ ਮੰਤਰੀ ਦੀ ਸੋਚ ਸਦਕਾ ਹੋਇਆ ਹੈ। ਬਿੱਟੂ ਨੇ ਕਿਹਾ ਕਿ ਆਖਰੀ ਕਤਾਰ ਵਿਚ ਖੜ੍ਹੇ ਇਸ ਰੇਲਵੇ ਸਟੇਸ਼ਨ ਨੂੰ ਮੋਦੀ ਨੇ ਸੌਗਾਤ ਦਿੱਤੀ ਹੈ, ਜਿਸ ਦੇ ਚੱਲਦੇ 100 ਕਰੋੜ ਤੋਂ ਉਪਰ ਪੈਸਾ ਖਰਚ ਕਰਕੇ ਇਸ ਰੇਲਵੇ ਸਟੇਸ਼ਨ ਦਾ ਅਤਿ ਆਧੁਨੀਕਰਨ ਕੀਤਾ ਗਿਆ ਹੈ। ਇਹ ਜਨਤਾ ਦਾ ਪੈਸਾ ਹੈ, ਜੋ ਜਨਤਾ ਨੂੰ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਤਰੱਕੀ ਦੀਆਂ ਲੀਹਾਂ ਉਪਰ ਚੱਲ ਨਹੀਂ ਸਗੋਂ ਦੌੜ ਰਿਹਾ ਹੈ, ਲਿਹਾਜ਼ਾ ਇਹ ਦੇਸ਼ ਪ੍ਰਧਾਨ ਮੰਤਰੀ ਦਾ ਮੁੱਲ ਨਹੀਂ ਮੋੜ ਸਕਦਾ। ਪ੍ਰਧਾਨ ਮੰਤਰੀ ਨੇ ਉਹ ਕਰਕੇ ਵਿਖਾਇਆ ਜੋ ਅੱਜ ਤੱਕ ਕਿਸੇ ਹੋਰ ਨੇ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ : 7 ਰੁਪਏ ਨੇ ਬਦਲੀ ਬੰਦੇ ਦੀ ਕਿਸਮਤ, ਕੁਝ ਘੰਟਿਆਂ 'ਚ ਬਣ ਗਿਆ ਲੱਖ ਪਤੀ
ਅੱਗੇ ਬੋਲਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਦਾ ਇਕੋ ਟੀਚਾ ਹੈ ਪੰਜਾਬ ਵੀ ਵਿਕਸਿਤ ਹੋਵੇ। ਪ੍ਰਧਾਨ ਮੰਤਰੀ ਸਿਰਫ ਸਾਡੇ ਨਹੀਂ ਸਗੋਂ ਸਾਰੀ ਦੁਨੀਆ ਦੇ ਲੀਡਰ ਹਨ। ਇਸ ਦੌਰਾਨ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਪੀ. ਐੱਮ. ਨੂੰ ਮਿਲ ਕੇ ਪੰਜਾਬ ਲਈ ਕਿਸੇ ਵੱਡੇ ਪੈਕਜ ਦੀ ਮੰਗ ਕਰਨ। ਪਰ ਉਹ ਪੰਜਾਬ ਨਹੀਂ ਸਗੋਂ ਕੇਜਰੀਵਾਲ ਦੀ ਨੌਕਰੀ ਕਰਨਾ ਜ਼ਰੂਰੀ ਸਮਝਦੇ ਹਨ।
