ਹਰ ਰੰਗ ਦੇ ਟਾਪ ਨਾਲ ਜੱਚ ਰਹੇ ‘ਵ੍ਹਾਈਟ ਬਾਟਮ’
Friday, Jul 17, 2026 - 10:05 AM (IST)
ਵੈੱਬ ਡੈਸਕ- ਫ਼ੈਸ਼ਨ ਦੀ ਦੁਨੀਆ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਅੱਜਕੱਲ੍ਹ ਹਰ ਤਰ੍ਹਾਂ ਦੇ ਆਊਟਫ਼ਿਟ ’ਚ ਦੇਖਿਆ ਜਾ ਸਕਦਾ ਹੈ। ਭਾਵੇਂ ਇੰਡੀਅਨ ਵੀਅਰ ਹੋਵੇ ਜਾਂ ਵੈਸਟਰਨ, ਸਟਾਈਲ ਦੇ ਬਦਲ ਹੁਣ ਅਨਲਿਮਟਿਡ ਹਨ। ਇਨ੍ਹਾਂ ਆਊਟਫ਼ਿਟਸ ’ਚ ਵਨ ਪੀਸ, ਟੂ ਪੀਸ ਅਤੇ ਥ੍ਰੀ ਪੀਸ ਤਿੰਨਾਂ ਤਰ੍ਹਾਂ ਦੇ ਸੈੱਟ ਸ਼ਾਮਲ ਰਹਿੰਦੇ ਹਨ। ਵਨ ਪੀਸ ’ਚ ਸਿੰਗਲ ਲਾਂਗ ਡਰੈੱਸ ਜਾਂ ਸ਼ਾਰਟ ਡਰੈੱਸ ਆਉਂਦੀ ਹੈ ਅਤੇ ਟੂ ਪੀਸ ’ਚ ਕੁੜਤੀ ਅਤੇ ਬਾਟਮ ਰਹਿੰਦਾ ਹੈ।
ਥ੍ਰੀ ਪੀਸ ’ਚ ਟਾਪ, ਬਾਟਮ ਦੇ ਨਾਲ ਸ਼੍ਰਗ, ਜੈਕਟ ਜਾਂ ਫਿਰ ਕੁੜਤੀ ਦੇ ਨਾਲ ਦੁਪੱਟਾ ਹੁੰਦਾ ਹੈ। ਸਭ ਤੋਂ ਜ਼ਿਆਦਾ ਡਿਮਾਂਡ ਅੱਜਕੱਲ੍ਹ ਟੂ ਪੀਸ ਆਊਟਫ਼ਿਟ ਦੀ ਹੈ। ਇਸ ’ਚ ਟਾਪ ਅਤੇ ਬਾਟਮ ਦਾ ਕੌਂਬੋ ਹੁੰਦਾ ਹੈ। ਟੂ ਪੀਸ ’ਚ ਵੀ ਵੈਸਟਰਨ ਅਤੇ ਇੰਡੀਅਨ ਦੋਵੇਂ ਵੇਰੀਐਂਟ ਮਿਲਦੇ ਹਨ। ਵੈਸਟਰਨ ’ਚ ਟਾਪ ਦੇ ਨਾਲ ਪੈਂਟ, ਸਕਰਟ, ਸ਼ਾਰਟਸ ਆਉਂਦੇ ਹਨ ਤਾਂ ਉੱਥੇ ਹੀ, ਇੰਡੀਅਨ ’ਚ ਸਲਵਾਰ-ਕੁੜਤੀ, ਪਲਾਜ਼ੋ-ਕੁੜਤੀ, ਸ਼ਰਾਰਾ-ਕੁੜਤੀ ਵਰਗੇ ਸੈੱਟ ਰਹਿੰਦੇ ਹਨ। ਇਸੇ ਟੂ ਪੀਸ ’ਚ ਇਕ ਚੀਜ਼ ਜੋ ਅੱਜਕੱਲ੍ਹ ਮੁਟਿਆਰਾਂ ਦੀ ਫੇਵਰੇਟ ਬਣੀ ਹੋਈ ਹੈ, ਉਹ ਹੈ ਵ੍ਹਾਈਟ ਬਾਟਮ।
ਵ੍ਹਾਈਟ ਬਾਟਮ ਵਾਲੇ ਆਊਟਫ਼ਿਟਸ ਸਿੰਪਲ ਹੋਣ ਦੇ ਨਾਲ-ਨਾਲ ਸੁਪਰ ਸਟਾਈਲਿਸ਼ ਲੁੱਕ ਦਿੰਦੇ ਹਨ। ਵ੍ਹਾਈਟ ਬਾਟਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹੋ ਹੈ ਕਿ ਇਹ ਹਰ ਰੰਗ ਦੇ ਟਾਪ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਇਕ ਹੀ ਵ੍ਹਾਈਟ ਪਲਾਜ਼ੋ ਜਾਂ ਪੈਂਟ ਨਾਲ ਮੁਟਿਆਰਾਂ ਹਰ ਵਾਰ ਨਵੀਂ ਲੁੱਕ ਕ੍ਰਿਏਟ ਕਰ ਸਕਦੀਆਂ ਹਨ। ਇੰਡੀਅਨ ਵੀਅਰ ’ਚ ਰੈੱਡ ਸ਼ਾਰਟ ਕੁੜਤੀ ਨਾਲ ਵ੍ਹਾਈਟ ਪਲਾਜ਼ੋ, ਗ੍ਰੀਨ ਕੁੜਤੀ ਨਾਲ ਵ੍ਹਾਈਟ ਪੈਂਟ, ਬਲੈਕ, ਪਿੰਕ ਜਾਂ ਯੈਲੋ ਕੁੜਤੀ ਨਾਲ ਵ੍ਹਾਈਟ ਬਾਟਮ ਅੱਜਕੱਲ੍ਹ ਮੁਟਿਆਰਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਵੈਸਟਰਨ ਵੀਅਰ ਦੀ ਗੱਲ ਕਰੀਏ ਤਾਂ ਰੈੱਡ, ਬਲੈਕ, ਗ੍ਰੀਨ, ਚਾਕਲੇਟ, ਮੈਰੂਨ ਰੰਗ ਦੇ ਡਿਜ਼ਾਈਨਰ ਟਾਪ ਦੇ ਨਾਲ ਵ੍ਹਾਈਟ ਪੈਂਟ, ਪਲਾਜ਼ੋ ਜਾਂ ਜੀਨਸ ਪਹਿਨ ਕੇ ਵੀ ਪਰਫ਼ੈਕਟ ਕੈਜ਼ੂਅਲ ਅਤੇ ਪਾਰਟੀ ਲੁੱਕ ਮਿਲ ਜਾਂਦੀ ਹੈ। ਡਾਰਕ ਟਾਪ ਦੇ ਨਾਲ ਵ੍ਹਾਈਟ ਬਾਟਮ ਕੰਟਰਾਸਟ ਦਿੰਦਾ ਹੈ ਅਤੇ ਲਾਈਟ ਟਾਪ ਦੇ ਨਾਲ ਫ੍ਰੈੱਸ਼ ਵਾਈਬ ਦਿੰਦਾ ਹੈ। ਵ੍ਹਾਈਟ ਬਾਟਮ ਸਿਰਫ਼ ਖੂਬਸੂਰਤ ਹੀ ਨਹੀਂ, ਕੰਫ਼ਰਟੇਬਲ ਵੀ ਹੁੰਦੇ ਹਨ। ਖਾਸ ਕਰ ਕੇ ਗਰਮੀਆਂ ’ਚ ਕਾਟਨ ਅਤੇ ਲਿਨਨ ਦੇ ਵ੍ਹਾਈਟ ਬਾਟਮ ਪਹਿਨਣ ’ਚ ਠੰਡੇ ਲੱਗਦੇ ਹਨ।
ਇਸ ਦੀ ਦੂਜੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਮਿਕਸ-ਮੈਚ ਕਰਨਾ ਬਹੁਤ ਆਸਾਨ ਹੈ। ਇਕ ਹੀ ਵ੍ਹਾਈਟ ਬਾਟਮ ਨਾਲ ਮੁਟਿਆਰਾਂ ਆਫ਼ਿਸ, ਕਾਲਜ, ਟ੍ਰੈਵਲ ਅਤੇ ਪਾਰਟੀ ਲਈ ਵੱਖ-ਵੱਖ ਟਾਪ ਨਾਲ ਨਵੀਂ-ਨਵੀਂ ਲੁੱਕ ਬਣਾ ਸਕਦੀਆਂ ਹਨ। ਇਸ ਦੇ ਨਾਲ ਅਸੈਸਰੀਜ਼ ਦੀ ਵੀ ਟੈਨਸ਼ਨ ਨਹੀਂ ਹੁੰਦੀ। ਵ੍ਹਾਈਟ ਬਾਟਮ ਦੇ ਨਾਲ ਹਰ ਤਰ੍ਹਾਂ ਦੀ ਜਿਊਲਰੀ ਜੱਚ ਜਾਂਦੀ ਹੈ।
ਕੁਝ ਮੁਟਿਆਰਾਂ ਵ੍ਹਾਈਟ ਟਾਪ ਦੇ ਨਾਲ ਪੂਰੀ ਮੋਨੋਕ੍ਰੋਮ ਲੁੱਕ ਰੱਖਦੀਆਂ ਹਨ ਤੇ ਕੁਝ ਕਲਰਫੁੱਲ ਕੁੜਤੀ-ਟਾਪ ਦੇ ਨਾਲ ਲਾਈਟ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਵ੍ਹਾਈਟ ਸੈਂਡਲ, ਸ਼ੂਜ਼ ਜਾਂ ਫਿਰ ਟਾਪ-ਕੁੜਤੀ ਨਾਲ ਮੈਚ ਕਰਦਾ ਫੁੱਟਵੀਅਰ ਵੀ ਬਹੁਤ ਜੱਚਦਾ ਹੈ। ਜੋ ਮੁਟਿਆਰਾਂ ਆਪਣੀ ਲੁੱਕ ਨੂੰ ਸਿੰਪਲ ਰੱਖਦੇ ਹੋਏ ਸਟਾਈਲਿਸ਼ ਬਣਾਉਣਾ ਚਾਹੁੰਦੀਆਂ ਹਨ, ਉਹ ਆਪਣੇ ਵਾਰਡਰੋਬ ’ਚ ਵ੍ਹਾਈਟ ਬਾਟਮ ਜ਼ਰੂਰ ਸ਼ਾਮਲ ਕਰ ਰਹੀਆਂ ਹਨ। ਇਹ ਬਾਟਮ ਹਰ ਰੰਗ ਦੇ ਟਾਪ ਨਾਲ ਪਰਫ਼ੈਕਟ ਲੱਗਦੇ ਹਨ। ਇਹੋ ਕਾਰਨ ਹੈ ਕਿ ਵ੍ਹਾਈਟ ਬਾਟਮ ਅੱਜ ਦੀਆਂ ਮੁਟਿਆਰਾਂ ਦਾ ਸਭ ਤੋਂ ਪਸੰਦੀਦਾ ਫ਼ੈਸ਼ਨ ਸੀਕ੍ਰੇਟ ਬਣ ਗਏ ਹਨ।
