ਨਵ-ਵਿਆਹੇ ਜੋੜੇ ਦੇ ਇਸ ਕੰਮ ਦੇ ਹਰ ਪਾਸੇ ਹੋ ਰਹੇ ਚਰਚੇ, ਭਾਰਤੀ ਫ਼ੌਜ ਨੇ ਵੀ ਕੀਤਾ ਟਵੀਟ

Monday, Nov 21, 2022 - 09:14 PM (IST)

ਨਵ-ਵਿਆਹੇ ਜੋੜੇ ਦੇ ਇਸ ਕੰਮ ਦੇ ਹਰ ਪਾਸੇ ਹੋ ਰਹੇ ਚਰਚੇ, ਭਾਰਤੀ ਫ਼ੌਜ ਨੇ ਵੀ ਕੀਤਾ ਟਵੀਟ

ਨੈਸ਼ਨਲ ਡੈਸਕ : ਕੇਰਲ ਦੇ ਇਕ ਜੋੜੇ ਦੇ ਵਿਆਹ ਵਿਚ ਫੌਜ ਨੂੰ ਸੱਦਾ ਦੇਣ ਦੇ ਉਪਰਾਲੇ ਦੀ ਸੋਸ਼ਲ ਮੀਡੀਆ 'ਤੇ ਤਾਰੀਫ਼ ਹੋ ਰਹੀ ਹੈ। ਨਵੇਂ ਵਿਆਹੇ ਜੋੜੇ ਨੂੰ ਸੋਮਵਾਰ ਨੂੰ ਇੱਥੇ ਪਾਂਗੋਡੇ ਮਿਲਟਰੀ ਸਟੇਸ਼ਨ 'ਤੇ ਬੁਲਾਇਆ ਗਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਰਾਹੁਲ ਅਤੇ ਕਾਰਤਿਕਾ ਨੇ 10 ਨਵੰਬਰ ਨੂੰ ਆਪਣੇ ਵਿਆਹ 'ਚ ਸ਼ਾਮਲ ਹੋਣ ਲਈ ਫ਼ੌਜ ਨੂੰ ਸੱਦਾ ਭੇਜਿਆ ਸੀ ਅਤੇ ਦੇਸ਼ ਦੀ ਖਾਤਰ ਉਨ੍ਹਾਂ ਦੇ ਪਿਆਰ, ਦ੍ਰਿੜ ਇਰਾਦੇ ਅਤੇ ਦੇਸ਼ ਭਗਤੀ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇਕ ਹੱਥ ਲਿਖਤ ਨੋਟ ਵੀ ਭੇਜਿਆ ਸੀ।

ਜੋੜੇ ਨੇ ਨੋਟ ਵਿਚ ਲਿਖਿਆ, "ਸਾਨੂੰ ਸੁਰੱਖਿਅਤ ਰੱਖਣ ਲਈ ਅਸੀਂ ਤੁਹਾਡੇ ਦਿਲੋਂ ਧੰਨਵਾਦੀ ਹਾਂ। ਤੁਹਾਡੇ ਕਾਰਨ ਅਸੀਂ ਸ਼ਾਂਤੀ ਨਾਲ ਸੌਂ ਸਕਦੇ ਹਾਂ। ਸਾਨੂੰ ਆਪਣੇ ਅਜ਼ੀਜ਼ਾਂ ਨਾਲ ਖੁਸ਼ਹਾਲ ਦਿਨ ਬਿਤਾਉਣ ਦਾ ਇਹ ਮੌਕਾ ਦੇਣ ਲਈ ਤੁਹਾਡਾ ਧੰਨਵਾਦ। ਤੁਹਾਡੇ ਕਾਰਨ ਹੀ, ਸਾਡਾ ਖੁਸ਼ੀ-ਖੁਸ਼ੀ ਵਿਆਹ ਹੋ ਰਿਹਾ ਹੈ। ਅਸੀਂ ਤੁਹਾਨੂੰ ਇਸ ਖਾਸ ਦਿਨ 'ਤੇ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਮੌਕੇ 'ਤੇ ਹਾਜ਼ਰ ਹੋ ਕੇ ਸਾਨੂੰ ਅਸੀਸ ਦਿਓ। ਸਾਡੀ ਰੱਖਿਆ ਕਰਨ ਲਈ ਤੁਹਾਡਾ ਧੰਨਵਾਦ।"

PunjabKesari

ਇਸ ਦੇ ਜਵਾਬ ਵਿਚ ਫ਼ੌਜ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟਵੀਟ ਕੀਤਾ, "ਭਾਰਤੀ ਸੈਨਾ ਵਿਆਹ ਦੇ ਸੱਦੇ ਲਈ ਰਾਹੁਲ ਅਤੇ ਕਾਰਤਿਕਾ ਦਾ ਧੰਨਵਾਦ ਕਰਦੀ ਹੈ ਅਤੇ ਨਵੇਂ ਵਿਆਹੇ ਜੋੜੇ ਨੂੰ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕਰਦੀ ਹੈ।" ਰੱਖਿਆ ਵਿਭਾਗ ਦੀ ਇਕ ਰੀਲੀਜ਼ ਵਿਚ ਕਿਹਾ ਗਿਆ ਹੈ, "ਨਵੇਂ ਵਿਆਹੇ ਜੋੜੇ ਨੂੰ ਪਾਂਗੋਡੇ ਮਿਲਟਰੀ ਸਟੇਸ਼ਨ ਬੁਲਾਇਆ ਗਿਆ ਸੀ ਜਿੱਥੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਲਲਿਤ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਸ਼ਲਾਘਾਯੋਗ ਵਿਆਹ ਦੇ ਸੱਦੇ ਲਈ ਫੌਜ ਦੀ ਤਰਫੋਂ ਤਾਰੀਫ਼ ਕੀਤੀ।"

ਇਹ ਖ਼ਬਰ ਵੀ ਪੜ੍ਹੋ - ਵਾਰ-ਵਾਰ ਬਦਲੀਆਂ ਤੋਂ ਪ੍ਰੇਸ਼ਾਨ ਤਹਿਸੀਲਦਾਰ ਨੇ ਚੁੱਕਿਆ ਖੌਫ਼ਨਾਕ ਕਦਮ

ਜ਼ਿਕਰਯੋਗ ਹੈ ਕਿ ਰਾਹੁਲ ਤਾਮਿਲਨਾਡੂ ਦੇ ਕੋਇੰਬਟੂਰ ਵਿਚ ਸਹਾਇਕ ਬੈਂਕ ਮੈਨੇਜਰ ਹੈ ਅਤੇ ਕਾਰਤਿਕਾ ਕੇਰਲ ਦੇ ​​ਤਿਰੂਵਨੰਤਪੁਰਮ ਸਥਿਤ ਟੈਕਨੋਪਾਰਕ ਵਿਚ ਇਕ ਆਈ.ਟੀ. ਪੇਸ਼ੇਵਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News