ਹਾਦਸੇ ’ਚ ਗੁਆਇਆ ਜਵਾਨ ਪੁੱਤ, ਮੁਆਵਜ਼ਾ ਰਾਸ਼ੀ ਨੂੰ ਮਾਪੇ ਲਾਉਣਗੇ ਗਰੀਬ ਬੱਚਿਆਂ ਦੇ ਲੇਖੇ
Sunday, Sep 26, 2021 - 02:19 PM (IST)
ਠਾਣੇ- ਮਹਾਰਾਸ਼ਟਰ ਦੇ ਇਕ ਜੋੜੇ ਨੇ ਆਪਣੇ ਪੁੱਤਰ ਦੀ ਇਕ ਸੜਕ ਹਾਦਸੇ ’ਚ ਮੌਤ ਹੋਣ ਤੋਂ ਬਾਅਦ ਮੁਆਵਜ਼ੇ ਦੇ ਰੂਪ ’ਚ ਮਿਲਣ ਵਾਲੀ 27.30 ਲੱਖ ਰੁਪਏ ਦੀ ਰਾਸ਼ੀ ਦਾ ਇਸਤੇਮਾਲ ਗਰੀਬ ਅਤੇ ਲੋੜਵੰਦ ਆਦਿਵਾਸੀ ਬੱਚਿਆਂ ਨੂੰ ਸਿੱਖਿਆ ਅਤੇ ਹੋਰ ਸਹੂਲਤਾਵਾਂ ਦੇਣ ਲਈ ਕਰਨ ਦਾ ਮਨ ਬਣਾਇਆ ਹੈ। ਠਾਣੇ ਮੋਟਰ ਹਾਦਸਾ ਦਾਅਵਾ ਅਥਾਰਟੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਅਰਜ਼ੀ ’ਤੇ ਸੁਣਵਾਈ ਕੀਤੀ, ਜਿਸ ’ਚ 30 ਜੂਨ 2018 ਨੂੰ ਹੋਈ ਉਨ੍ਹਾਂ ਦੇ 21 ਸਾਲਾ ਪੁੱਤਰ ਦੀ ਮੌਤ ਦੇ ਏਵਜ਼ ’ਚ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ ਦੇ ਬਾਵਜੂਦ ਲਗਾਤਾਰ ਦੂਜੇ ਦਿਨ ਵਧੇ ਸਰਗਰਮ ਮਾਮਲੇ
ਨੌਜਵਾਨ ਦੀ ਮੌਤ ਮੁੰਬਈ ਦੇ ਈਸਟਰਨ ਐਕਸਪ੍ਰੈੱਸ ਹਾਈਵੇਅ ’ਤੇ ਜੂਨ 2018 ਨੂੰ ਹੋਈ ਸੀ। ਉਸ ਦੀ ਕਾਰ ਰੋਡ ਡਿਵਾਈਡਰ ਨਾਲ ਟਕਰਾਅ ਕੇ ਸੜਕ ਦੇ ਦੂਜੇ ਪਾਸੇ ਡਿੱਗ ਗਈ ਸੀ ਅਤੇ ਸਾਹਮਣੇ ਤੋਂ ਆ ਰਹੇ ਕੰਟੇਨਰ ਟਰੱਕ ਨਾਲ ਉਸ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ ਸੀ। ਨੌਜਵਾਨ ਦੇ ਮਾਤਾ-ਪਿਤਾ ਨੂੰ ਕਾਰ ਦੇ ਬੀਮਾਕਰਤਾ ਵਲੋਂ 27.30 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਸਹਿਮਤੀ ਬਣੀ। ਜੋੜੇ ਦੇ ਐਡਵੋਕੇਟ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਯਾਦ ’ਚ ਇਕ ਨਿਆਸ ਬਣਾਇਆ ਹੈ ਅਤੇ ਮੁਆਵਜ਼ਾ ਰਾਸ਼ੀ ਦੀ ਵਰਤੋਂ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਅਤੇ ਖੇਡ ਗਤੀਵਿਧੀਆਂ ’ਚ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਲੋਕਾਂ ਨੂੰ ਸਾਲ ’ਚ ਇਕ ਵਾਰ ‘ਨਦੀ ਉਤਸਵ’ ਮਨਾਉਣ ਦੀ ਕੀਤੀ ਅਪੀਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ