ਇਨਸਾਫ ਨਹੀਂ ਮਿਲਿਆ ਤਾਂ ਜੋੜੇ ਨੇ ਥਾਣੇ ’ਚ ਖੁਦ ਨੂੰ ਲਾਈ ਅੱਗ

Thursday, Aug 29, 2019 - 03:32 PM (IST)

ਇਨਸਾਫ ਨਹੀਂ ਮਿਲਿਆ ਤਾਂ ਜੋੜੇ ਨੇ ਥਾਣੇ ’ਚ ਖੁਦ ਨੂੰ ਲਾਈ ਅੱਗ

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਵਿਚ ਇਨਸਾਫ ਨਾ ਮਿਲਣ ਤੋਂ ਪਰੇਸ਼ਾਨ ਇਕ ਜੋੜੇ ਨੇ ਪੁਲਸ ਥਾਣੇ ’ਚ ਖੁਦ ਨੂੰ ਅੱਗ ਲਾ ਲਈ। ਦਰਅਸਲ ਪਤੀ-ਪਤਨੀ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਵਾਰ-ਵਾਰ ਥਾਣੇ ਜਾ ਰਿਹਾ ਸੀ ਪਰ ਉਨ੍ਹਾਂ ਦੀ ਸ਼ਿਕਾਇਤ ’ਤੇ ਸੁਣਵਾਈ ਨਹੀਂ ਹੋ ਰਹੀ ਸੀ। ਨਾਰਾਜ਼ ਹੋ ਕੇ ਸੁਰੀਰਕਲਾਂ ਪਿੰਡ ’ਚ ਰਹਿਣ ਵਾਲੇ ਪਤੀ-ਪਤਨੀ ਨੇ ਥਾਣੇ ’ਚ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਕੱਲ ਭਾਵ ਬੁੱਧਵਾਰ ਦੀ ਹੈ। ਜਾਣਕਾਰੀ ਮੁਤਾਬਕ ਸੁਰੀਰਕਲਾਂ ਪਿੰਡ ਵਾਸੀ ਜੋਗਿੰਦਰ ਸਿੰਘ ਦੀ ਪਤਨੀ ਚੰਦਰਵਤੀ ਨਾਲ 23 ਅਗਸਤ ਨੂੰ ਮੁਹੱਲੇ ਦੇ ਹੀ ਸੱਤਿਆਪਾਲ ਨਾਂ ਦੇ ਵਿਅਕਤੀ ਅਤੇ ਉਸ ਦੇ ਸਾਥੀਆਂ ਨੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਮਕਾਨ ’ਤੇ ਕਬਜ਼ਾ ਕਰ ਲਿਆ। ਦੋਸ਼ੀਆਂ ’ਤੇ ਕਾਰਵਾਈ ਲਈ ਪਤੀ-ਪਤਨੀ ਕਈ ਦਿਨਾਂ ਤੋਂ ਥਾਣੇ ਵਿਚ ਚੱਕਰ ਲਾ ਰਹੇ ਸਨ ਪਰ ਕੋਈ ਸੁਣਵਾਈ ਨਹੀਂ ਹੋਈ। ਪੁਲਸ ਵਾਲੇ ਉਨ੍ਹਾਂ ਨੂੰ ਡਰਾ-ਧਮਕਾ ਕੇ ਦੌੜਾ ਦਿੰਦੇ ਸਨ। ਹਾਲਾਂਕਿ ਪੁਲਸ ਨੇ ਚੰਦਰਵਤੀ ਦਾ ਮੈਡੀਕਲ ਕਰਵਾਇਆ ਪਰ ਐੱਫ. ਆਈ. ਆਰ. ਦਰਜ ਨਹੀਂ ਕੀਤੀ। 
ਕੁੱਟਮਾਰ ਦਾ ਅਪਮਾਨ ਅਤੇ ਪੁਲਸ ਦੇ ਰਵੱਈਏ ਤੋਂ ਪਰੇਸ਼ਾਨ ਪਤੀ-ਪਤਨੀ ਨੇ ਥਾਣੇ ’ਚ ਹੀ ਖੁਦ ਨੂੰ ਅੱਗ ਲਾਉਣ ਦਾ ਫੈਸਲਾ ਲਿਆ। ਬੇਟੇ ਨੂੰ ਉਹ ਇਸ ਲਈ ਥਾਣੇ ’ਚ ਲੈ ਗਏ ਤਾਂ ਕਿ ਉਹ ਆਤਮਦਾਹ ਦਾ ਵੀਡੀਓ ਬਣਾ ਕੇ ਵਾਇਰਲ ਕਰ ਸਕੇ। ਇਸ ਘਟਨਾ ਤੋਂ ਬਾਅਦ ਪੁਲਸ ਕਰਮਚਾਰੀ ਹੈਰਾਨ ਰਹਿ ਗਏ। ਅਫੜਾ-ਦਫੜੀ ਵਿਚ ਪੁਲਸ ਕਰਮਚਾਰੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤਕ ਅੱਗ ਬੁੱਝਦੀ, ਜੋੜਾ ਅੱਗ ’ਚ 60 ਫੀਸਦੀ ਝੁਲਸ ਚੁੱਕਾ ਸੀ। ਦੋਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਹੁਣ ਜਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਧਿਆਨ ’ਚ ਲਿਆ। ਯੋਗੀ ਨੇ ਘਟਨਾ ਵਾਲੀ ਥਾਂ ’ਤੇ ਜਾ ਕੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਨੇ ਮੁੱਖ ਦੋਸ਼ੀ ਸੱਤਿਆਪਾਲ ਨੂੰ ਕੱਲ ਸ਼ਾਮ ਹੀ ਗਿ੍ਰਫਤਾਰ ਕਰ ਲਿਆ ਸੀ। 


author

Tanu

Content Editor

Related News