ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
Tuesday, Aug 06, 2024 - 06:38 PM (IST)
ਨੈਸ਼ਨਲ ਡੈਸਕ - ਦਿੱਲੀ 'ਚ ਇਕ ਜੋੜੇ ਨੇ ਆਪਣੀ ਮੰਗਣੀ ਦੇ ਮੌਕੇ 'ਤੇ ਇਕ ਅਨੋਖਾ ਅਤੇ ਹੈਰਾਨੀਜਨਕ ਕਦਮ ਚੁੱਕਿਆ ਹੈ। ਉਕਤ ਜੋੜੇ ਨੇ ਆਪਣੀ ਮੰਗਣੀ ਲਈ ਖਾਣੇ ਦਾ ਪੂਰਾ ਆਰਡਰ Swiggy ਤੋਂ ਕਰ ਦਿੱਤਾ, ਜੋ ਇਕ ਔਨਲਾਈਨ ਫੂਡ ਡਿਲੀਵਰੀ ਕੰਪਨੀ ਹੈ। ਆਮ ਤੌਰ 'ਤੇ ਲੋਕ Swiggy ਜਾਂ ਹੋਰ ਫੂਡ ਡਿਲੀਵਰੀ ਐਪਸ ਤੋਂ ਸਿਰਫ਼ ਛੋਟੇ-ਮੋਟੇ ਖਾਣੇ ਦੇ ਆਰਡਰ ਵੀ ਕਰਦੇ ਹਨ ਪਰ ਇਸ ਜੋੜੇ ਨੇ ਮੰਗਣੀ 'ਤੇ Swiggy ਤੋਂ ਸਾਰੇ ਮਹਿਮਾਨਾਂ ਲਈ ਪੂਰਾ ਭੋਜਨ ਆਰਡਰ ਕਰ ਦਿੱਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਦੱਸ ਦੇਈਏ ਕਿ ਦਿੱਲੀ 'ਚ ਇਹ ਪਹਿਲਾ ਮਾਮਲਾ ਨਹੀਂ ਹੈ, ਜਿੱਥੇ ਕੁਝ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੋਵੇ ਪਰ ਇਸ ਵਾਰ ਮਾਮਲਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਜੋੜੇ ਨੇ ਕੁੜਮਾਈ ਦੀ ਪਾਰਟੀ ਲਈ ਕਿਸੇ ਹਲਵਾਈ ਜਾਂ ਕੇਟਰਰ ਤੋਂ ਖਾਣਾ ਬਣਾਉਣ ਦੀ ਥਾਂ ਸਵਿਗੀ ਤੋਂ ਖਾਣਾ ਆਰਡਰ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਵਿਗੀ ਵੀ ਹੈਰਾਨ ਰਹਿ ਗਈ ਅਤੇ ਉਹਨਾਂ ਨੇ ਇਸ ਸਬੰਧ ਵਿਚ ਆਪਣੀ ਪ੍ਰਤੀਕਿਰਿਆ ਇੰਸਟਾਗ੍ਰਾਮ 'ਤੇ ਸਾਂਝੀ ਕਰ ਦਿੱਤੀ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਸਵਿਗੀ ਨੇ ਲਿਖਿਆ, "ਹੁਣ ਤੱਕ, ਕਿਸੇ ਨੇ ਸਾਡੇ ਸ਼ਾਨਦਾਰ ਆਫਰ ਦਾ ਇੰਨਾ ਫ਼ਾਇਦਾ ਨਹੀਂ ਲਿਆ, ਜਿੰਨਾ ਇਸ ਜੋੜੇ ਨੇ ਲਿਆ ਹੈ। ਵਿਆਹ ਦਾ ਖਾਣਾ ਵੀ ਉਹਨਾਂ ਨੇ ਹੁਣ ਸਾਡੇ ਤੋਂ ਹੀ ਮੰਗਵਾਇਆ ਹੈ।" ਦੱਸ ਦੇਈਏ ਕਿ ਇਹ ਪੋਸਟ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ Viral Bhayani ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ।
ਇਹ ਵੀ ਪੜ੍ਹੋ - ਦੁੱਖਦ ਘਟਨਾ: ਏ.ਐੱਸ.ਆਈ. ਨੇ ਥਾਣੇ 'ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਇਸ 'ਤੇ ਯੂਜ਼ਰਸ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਹ ਬਹੁਤ ਵਧੀਆ ਆਈਡੀਆ ਹੈ, ਮੈਨੂੰ ਵੀ ਆਪਣੀ ਮੰਗਣੀ 'ਤੇ ਅਜਿਹਾ ਕਰਨਾ ਚਾਹੀਦਾ ਹੈ।" ਇਕ ਹੋਰ ਯੂਜ਼ਰ ਨੇ ਸਵਾਲ ਉਠਾਇਆ, ''ਜੇਕਰ ਸਵਿਗੀ ਦਾ ਖਾਣਾ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?'' ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਸਵਿੱਗੀ ਤੋਂ ਖਾਣਾ ਆਰਡਰ ਕਰਨਾ ਮਹਿੰਗਾ ਪੈ ਸਕਦਾ ਹੈ, ਜਦਕਿ ਹਲਵਾਈ ਤੋਂ ਬਣਵਾਉਣਾ ਸਸਤਾ ਹੋਵੇਗਾ। ਇਸ ਵਿਲੱਖਣ ਆਰਡਰ ਨੇ Swiggy ਅਤੇ ਮੰਗਣੀ ਦੌਰਾਨ ਹੋਣ ਵਾਲੀਆਂ ਪਾਰਟੀਆਂ ਦੇ ਖਾਣੇ ਦੇ ਤਰੀਕੇ ਵਿਚ ਇਕ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8