LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ ''ਚ ਚੁੱਲ੍ਹੇ ਹੋ ਜਾਣਗੇ ਠੰਢੇ, Swiggy-Zomato ਹੋਣਗੇ ਠੱਪ

Wednesday, Mar 11, 2026 - 02:38 PM (IST)

LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ ''ਚ ਚੁੱਲ੍ਹੇ ਹੋ ਜਾਣਗੇ ਠੰਢੇ, Swiggy-Zomato ਹੋਣਗੇ ਠੱਪ

ਨਵੀਂ ਦਿੱਲੀ: ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਨੇ ਪੂਰੀ ਦੁਨੀਆ ਸਮੇਤ ਭਾਰਤ ਵਿੱਚ ਵੀ ਤੇਲ ਅਤੇ ਗੈਸ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਰਾਜਧਾਨੀ ਦਿੱਲੀ ਵਿੱਚ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਅੱਜ ਰਾਤ ਤੋਂ ਕਈ ਵੱਡੇ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਐਲ.ਪੀ.ਜੀ. (LPG) ਖ਼ਤਮ ਹੋਣ ਦੀ ਕਗਾਰ 'ਤੇ ਹੈ। ਜੇਕਰ ਇਹ ਸੰਕਟ ਬਰਕਰਾਰ ਰਿਹਾ ਤਾਂ ਭਲਕੇ ਤੋਂ ਦਿੱਲੀ ਵਾਸੀਆਂ ਨੂੰ Swiggy ਅਤੇ Zomato ਰਾਹੀਂ ਖਾਣਾ ਆਰਡਰ ਕਰਨ ਵਿੱਚ ਵੀ ਭਾਰੀ ਮੁਸ਼ਕਿਲ ਆ ਸਕਦੀ ਹੈ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

80 ਫੀਸਦੀ ਹੋਟਲ ਇੰਡਸਟਰੀ ਸੰਕਟ 'ਚ
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (NRAI) ਦੇ ਉਪ-ਪ੍ਰਧਾਨ ਜੋਰਾਵਰ ਕਾਲਰਾ ਨੇ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਮੁਤਾਬਕ ਪੂਰੇ ਭਾਰਤ ਵਿੱਚ 80 ਫੀਸਦੀ ਹੋਟਲ ਇੰਡਸਟਰੀ ਇਸ ਵੇਲੇ ਕਰਾਈਸਿਸ (Crisis) ਵਿੱਚੋਂ ਗੁਜ਼ਰ ਰਹੀ ਹੈ। ਦਿੱਲੀ ਦੇ 70 ਫੀਸਦੀ ਹੋਟਲਾਂ ਕੋਲ ਸਿਰਫ਼ ਅੱਜ ਰਾਤ ਜਾਂ ਵੱਧ ਤੋਂ ਵੱਧ ਦੋ ਦਿਨਾਂ ਦਾ ਬੈਕਅੱਪ ਬਚਿਆ ਹੈ।

ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

ਗੈਸ ਦੀ ਕਾਲਾਬਾਜ਼ਾਰੀ: 910 ਵਾਲਾ ਸਿਲੰਡਰ 2000 'ਚ ਵਿਕ ਰਿਹਾ
ਮੰਗ ਵਧਣ ਅਤੇ ਸਪਲਾਈ ਘਟਣ ਕਾਰਨ ਹੁਣ ਰਸੋਈ ਗੈਸ ਦੀ ਕਾਲਾਬਾਜ਼ਾਰੀ (Black Marketing) ਸ਼ੁਰੂ ਹੋ ਗਈ ਹੈ। ਇਸ ਦੌਰਾਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਸਿਲੰਡਰ 910 ਰੁਪਏ ਦਾ ਮਿਲਦਾ ਸੀ, ਉਹ ਹੁਣ ਬਲੈਕ ਵਿੱਚ 2000 ਰੁਪਏ ਤੱਕ ਵਿਕ ਰਿਹਾ ਹੈ। ਗੈਸ ਏਜੰਸੀਆਂ ਵਿੱਚ 10-10 ਦਿਨ ਪਹਿਲਾਂ ਬੁਕਿੰਗ ਕਰਵਾਉਣ ਦੇ ਬਾਵਜੂਦ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ। ਲੋਕਾਂ ਨੂੰ ਸਿਲੰਡਰ ਦੇ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸ਼ਨੀਵਾਰ ਵਾਲੇ ਦਿਨ ਹੀ ਘਰੇਲੂ ਗੈਸ ਦੀ ਕੀਮਤ ਵਿੱਚ 60 ਰੁਪਏ ਅਤੇ ਕਮਰਸ਼ੀਅਲ ਸਿਲੰਡਰ ਵਿੱਚ 114.5 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ

ਸਰਕਾਰ ਤੋਂ 'ਜ਼ਰੂਰੀ ਵਸਤਾਂ' ਦੀ ਸ਼੍ਰੇਣੀ 'ਚ ਪਾਉਣ ਦੀ ਮੰਗ
ਹੋਟਲ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੈਸਟੋਰੈਂਟ ਸੇਵਾਵਾਂ ਨੂੰ 'ਐਸੈਂਸ਼ੀਅਲ ਕਮੋਡਿਟੀ' (ਜ਼ਰੂਰੀ ਵਸਤਾਂ) ਦੀ ਸ਼੍ਰੇਣੀ ਵਿੱਚ ਪਾਇਆ ਜਾਵੇ। ਭਾਰਤ ਵਿੱਚ 2 ਤੋਂ 3 ਫੀਸਦੀ ਲੋਕ ਪੂਰੀ ਤਰ੍ਹਾਂ ਆਨਲਾਈਨ ਖਾਣੇ ਅਤੇ 'ਕਲਾਊਡ ਕਿਚਨ' 'ਤੇ ਨਿਰਭਰ ਹਨ। ਜੇਕਰ ਗੈਸ ਨਾ ਮਿਲੀ ਤਾਂ ਇਨ੍ਹਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਜਾਵੇਗਾ। ਹਾਲਾਂਕਿ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਪਰ ਗੈਸ ਦੀ ਕਿੱਲਤ ਨੇ ਆਮ ਆਦਮੀ ਅਤੇ ਵਪਾਰੀਆਂ ਦੀ ਨੀਂਦ ਉਡਾ ਦਿੱਤੀ ਹੈ।

ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News