ਦੇਸ਼ ਦੇ 15 ਰਾਜਾਂ ''ਚ ਔਸਤ ਤੋਂ ਘੱਟ ਬਾਰਸ਼ , ਮਹਿੰਗਾਈ ਵਧਣ ਦਾ ਸ਼ੱਕ

Monday, Oct 02, 2017 - 04:25 PM (IST)


ਨਵੀਂ ਦਿੱਲੀ— ਮਾਨਸੂਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਤੋਂ ਵਿਦਾ ਹੋ ਗਈ ਹੈ। 15 ਰਾਜਾਂ 'ਚ ਔਸਤ ਤੋਂ ਘੱਟ ਬਾਰਸ਼ ਹੋਈ ਹੈ। ਪੂਰੇ ਦੇਸ਼ 'ਚ ਮਾਨਸੂਨ ਦੀ ਕਮੀ 5.2 ਫੀਸਦੀ ਰਹੀ। ਯੂ.ਪੀ 'ਚ 12 ਤੋਂ ਰਾਜਸਥਾਨ 'ਚ 2.5 ਕਮੀ ਦਰਜ ਕੀਤੀ ਗਈ ਹੈ।
ਦੇਸ਼ ਦੇ ਹਰ ਤੀਜੇ ਜ਼ਿਲੇ 'ਚ ਘੱਟ ਬਾਰਸ਼ ਹੋਈ ਹੈ। ਇਸ ਦਾ ਅਸਰ ਸਾਉਣੀ ਦੀ ਫਸਲਾਂ 'ਤੇ ਪੈਣਾ ਨਿਸ਼ਚਿਤ ਹੈ। ਯੂ.ਪੀ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਵਿਦਰਭ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ 'ਚ ਮਾਨਸੂਨ ਦੀ ਸਥਿਤੀ ਜ਼ਿਆਦਾ ਖਰਾਬ ਰਹੀ। ਇਨ੍ਹਾਂ ਖੇਤਰਾਂ 'ਚ ਮਾਨਸੂਨ ਦੇ ਆਖਰੀ ਪੜਾਅ 'ਚ ਬਾਰਸ਼ ਦੀ ਕਮੀ ਦਿੱਸੀ। ਦੇਸ਼ 'ਚ ਚਾਰ ਮੁੱਖ ਖੇਤਰਾਂ 'ਚ ਉਤਰ ਪੱਛਮ 'ਚ 10 ਫੀਸਦੀ ਦੀ ਕਮੀ ਦਰਜ ਕੀਤੀ ਹੈ। ਦੱਖਣੀ ਭਾਰਤ 'ਚ ਮਾਨਸੂਨ ਸਮਾਨ ਰਿਹਾ। ਮਾਨਸੂਨ ਦੇ ਪਹਿਲੇ ਦੋ ਮਹੀਨੇ ਜੂਨ-ਜੁਲਾਈ 'ਚ 2.5 ਫੀਸਦੀ ਜ਼ਿਆਦਾ ਬਾਰਸ਼ ਰਿਕਾਰਡ ਹੋਈ ਹੈ। ਅਗਸਤ ਅਤੇ ਸਿਤੰਬਰ 'ਚ 12.5 ਫੀਸਦੀ ਕਮੀ ਦਰਜ ਕੀਤੀ ਗਈ ਹੈ। 
ਅਰਥ-ਵਿਵਸਥਾ 'ਤੇ ਅਸਰ
ਸਰਕਾਰ ਆਂਕੜਿਆਂ 'ਚ ਵੀ ਸਾਉਣੀ ਦੀ ਪੈਦਾਵਾਰ 'ਚ 7 ਫੀਸਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦਾ ਅਸਰ ਹਾੜ੍ਹੀ ਪੈਦਾਵਾਰ 'ਤੇ ਵੀ ਪਵੇਗਾ। ਕਣਕ ਪੈਦਾਵਾਰ ਪ੍ਰਭਾਵਿਤ ਹੋਵੇਗੀ। ਉਤਪਾਦਨ 'ਚ ਕਮੀ ਨਾਲ ਖਾਦ ਮਹਿੰਗਾਈ ਵਧਣ ਦਾ ਸ਼ੱਕ ਹੈ। ਇਸ ਦੇ ਚੱਲਦੇ ਪਿੰਡ ਵਾਸੀ ਦੀ ਅਰਥ-ਵਿਵਸਥਾ 'ਤੇ ਅਸਰ ਪਵੇਗਾ। 


Related News