ਕਾਊਂਟਿੰਗ ਸੈਂਟਰ ਪਹੁੰਚ ਗਈ ਮਮਤਾ ਦੀਦੀ ! ਰੋਕੀ ਗਈ ਅਨਾਊਂਸਮੈਂਟ
Monday, May 04, 2026 - 04:57 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਦੁਪਹਿਰ ਆਪਣੇ ਵਿਧਾਨ ਸਭਾ ਚੋਣ ਖੇਤਰ ਭਵਾਨੀਪੁਰ ਦੇ ਕਾਊਂਟਿੰਗ ਸੈਂਟਰ ਤੋਂ ਟੀਐੱਮਸੀ ਦੇ ਏਜੰਟ ਨੂੰ ਬਾਹਰ ਕੱਢੇ ਜਾਣ ਅਤੇ ਅਨਾਊਂਸਮੈਂਟ ਰੋਕੇ ਜਾਣ ਦੇ ਦੋਸ਼ਾਂ ਮਗਰੋਂ ਉੱਥੇ ਪਹੁੰਚੀ। ਬੈਨਰਜੀ ਉਸ ਸਮੇਂ ਲਾਰਡ ਸਿਨਹਾ ਰੋਡ 'ਤੇ ਸਥਿਤ ਕਾਊਂਟਿੰਗ ਸੈਂਟਰ ਸਖਾਵਤ ਮੈਮੋਰੀਅਲ ਗਰਲਜ਼ ਹਾਈ ਸਕੂਲ ਪਹੁੰਚੀ, ਜਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਉਮੀਦਵਾਰ ਸੁਵੇਂਦੂ ਅਧਿਾਕਰੀ ਖ਼ਿਲਾਫ਼ ਉਨ੍ਹਾਂ ਦੀ ਬੜ੍ਹਤ ਬਹੁਤ ਘੱਟ ਹੋ ਗਈ ਸੀ।
ਅਧਿਕਾਰੀ ਪਹਿਲਾਂ ਹੀ ਕਾਊਂਟਿੰਗ ਸੈਂਟਰ 'ਚ ਮੌਜੂਦ ਸਨ। ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇਤਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਇਕ ਕਾਊਂਟਿੰਗ ਏਜੰਟ ਨੂੰ ਕੇਂਦਰ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਬੈਨਰਜੀ ਖੁਦ ਉੱਥੇ ਪਹੁੰਚੀ। ਭਵਾਨੀਪੁਰ 'ਚ ਇਨ੍ਹਾਂ ਦੋਵੇਂ ਦਿੱਗਜ ਨੇਤਾਵਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਰਾਜ ਦੀਆਂ 293 ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਜਿਸ 'ਚ ਭਾਜਪਾ ਨੇ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
