ਨਕਲੀ ਮਮਤਾ ਬੈਨਰਜੀ ! BJP ਦਫ਼ਤਰ ਪਹੁੰਚ ਕੀਤਾ ਡਰਾਮਾ, ਕਿਹਾ- 'ਹਮਾਰਾ ਕੁਰਸੀ ਵਾਪਸ ਕਰੋ..'

Monday, May 04, 2026 - 02:03 PM (IST)

ਨਕਲੀ ਮਮਤਾ ਬੈਨਰਜੀ ! BJP ਦਫ਼ਤਰ ਪਹੁੰਚ ਕੀਤਾ ਡਰਾਮਾ, ਕਿਹਾ- 'ਹਮਾਰਾ ਕੁਰਸੀ ਵਾਪਸ ਕਰੋ..'

ਨਵੀਂ ਦਿੱਲੀ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ 192 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਉੱਥੇ ਹੀ ਤ੍ਰਿਣਮੂਲ ਕਾਂਗਰਸ ਨੇ 94 ਸੀਟਾਂ 'ਤੇ ਬੜ੍ਹਤ ਬਣਾਈ ਹੈ। ਇਸ ਵਿਚ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮਿਮਿਕ੍ਰੀ ਕਲਾਕਾਰ ਰਤਨ ਰੰਜਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭੇਸ ਧਾਰਨ ਕਰ ਕੇ ਭਾਜਪਾ ਹੈੱਡ ਕੁਆਰਟਰ 'ਚ 'ਝਾਲਮੁੜੀ' ਦੀ ਥਾਲੀ ਲੈ ਕੇ ਪਹੁੰਚਿਆ। 

ਇਸ ਦੌਰਾਨ ਰਤਨ ਰੰਜਨ ਬਿਲਕੁਲ ਮਮਤਾ ਬੈਨਰਜੀ ਦੇ ਸਟਾਈਲ 'ਚ 'ਝਾਲਮੁੜੀ' ਖਾਂਦੇ ਹੋਏ ਨਜ਼ਰ ਆਇਆ। ਨਾਲ ਹੀ ਰੋਂਦੇ ਹੋਏ 'ਹਮਾਰਾ ਕੁਰਸੀ ਵਾਪਸ ਕਰੋ' ਦੀ ਗੱਲ ਕਰ ਰਿਹਾ ਸੀ। ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਚੋਣ ਨਤੀਜਿਆਂ ਦੇ ਰੁਝਾਨ ਸਾਹਮਣੇ ਆ ਰਹੇ ਸਨ। ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ 'ਚ ਇਸ ਨਕਲ ਦੀ ਕਾਫੀ ਚਰਚਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News