ਸੂਰਜ ਡੁੱਬ ਲੈਣ ਦਿਓ...! ਰੁਝਾਨਾਂ ''ਚ ਪਿੱਛੇ ਚੱਲ ਰਹੀ ਮਮਤਾ ਬੈਨਰਜੀ ਦਾ ਪਹਿਲਾ ਬਿਆਨ

Monday, May 04, 2026 - 01:29 PM (IST)

ਸੂਰਜ ਡੁੱਬ ਲੈਣ ਦਿਓ...! ਰੁਝਾਨਾਂ ''ਚ ਪਿੱਛੇ ਚੱਲ ਰਹੀ ਮਮਤਾ ਬੈਨਰਜੀ ਦਾ ਪਹਿਲਾ ਬਿਆਨ

ਕੋਲਕਾਤਾ : ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਵਰਕਰਾਂ ਅਤੇ ਉਮੀਦਵਾਰਾਂ ਵਿਚ ਜ਼ੋਸ਼ ਭਰਦੇ ਹੋਏ ਵੱਡਾ ਬਿਆਨ ਦਿੱਤਾ ਹੈ। ਇਸ ਵੀਡੀਓ ਜਾਰੀ ਕਰਦੇ ਹੋਏ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਅੰਤਿਮ ਰਾਊਂਡ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਨੇ ਆਪਣੇ ਕਾਊਂਟਿੰਗ ਏਜੰਟਾਂ ਅਤੇ ਉਮੀਦਵਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਕਾਊਂਟਿੰਗ ਸੈਂਟਰ ਛੱਡ ਕੇ ਬਾਹਰ ਨਾ ਆਉਣ। ਇਹ ਭਾਜਪਾ ਦੀ ਚਾਲ ਹੈ।

ਇਹ ਵੀ ਪੜ੍ਹੋ - ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ ਲੋਕਾਂ ਨੂੰ ਦੇਣਾ ਪਵੇਗਾ ਦੁੱਗਣਾ ਕਿਰਾਇਆ

ਉਨ੍ਹਾਂ ਕਿਹਾ ਕਿ ਮੈਂ ਕੱਲ ਤੋਂ ਹੀ ਕਹਿ ਰਹੀ ਸੀ ਕਿ ਉਹ ਸ਼ੁਰੂਆਤ ਵਿਚ ਆਪਣੀ ਲੀਡ ਦਿਖਾਉਣਗੇ ਤਾਂ ਜੋ ਸਾਡੇ ਲੋਕ ਨਿਰਾਸ਼ ਹੋ ਜਾਣ। ਪਰ ਇਸ ਦੇ ਬਾਵਜੂਦ ਤੁਸੀ ਉਥੇ ਹੀ ਡਟੇ ਰਹੋ। ਉਨ੍ਹਾਂ ਨੇ ਕਈ ਥਾਵਾਂ 'ਤੇ ਗਿਣਤੀ ਬੰਦ ਕਰ ਦਿੱਤੀ ਹੈ। ਮਮਤਾ ਨੇ ਕਿਹਾ ਕਿ ਅਸੀਂ 100 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੇ ਹਾਂ, ਜਿਸਦੀ ਰਿਪੋਰਟ ਨਹੀਂ ਕੀਤੀ ਜਾ ਰਹੀ। ਹਰ ਚੀਜ਼ ਦੀ ਗਲਤ ਰਿਪੋਰਟ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ 'ਤੇ ਦੋਸ਼ ਲਾਉਂਦੇ ਹੋਏ ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ। ਪੁਲਸ ਵੀ ਕੇਂਦਰੀ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। 

ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ

ਇਸ ਦੇ ਨਾਲ ਹੀ ਵੀਡੀਓ ਵਿਚ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਪਾਰਟੀ ਵਰਕਰਾਂ ਨੂੰ ਦੱਸਦਾ ਹਾਂ ਕਿ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਸੂਰਜ ਡੁੱਬਣ ਤੋਂ ਬਾਅਦ ਤੁਸੀਂ ਹੀ ਜਿੱਤ ਜਾਓਗੇ। ਗਿਣਤੀ ਦੇ ਦੂਜੇ-ਚੌਥੇ ਦੌਰ ਦੀ ਗਿਣਤੀ ਪੂਰੀ ਹੋ ਗਈ ਹੈ। ਕਾਊਂਟਿੰਗ 14-18 ਦੌਰ ਤੱਕ ਜਾਰੀ ਰਹੇਗੀ ਅਤੇ ਅਸੀਂ ਜਿੱਤਾਂਗੇ। ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਚੋਣ ਪ੍ਰਕਿਰਿਆ 'ਤੇ ਸਵਾਲ ਚੁੱਕਦੇ ਹੋਏ ਭਾਜਪਾ 'ਤੇ ਕਈ ਦੋਸ਼ ਵੀ ਲਾਏ।   

ਇਹ ਵੀ ਪੜ੍ਹੋ - ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ, IMD ਨੇ ਜਾਰੀ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News