ਬਰਾਤ ਬਣ ਗਈ ਕਾਲ਼ ! DJ ਦੀ ''ਧਮਕ'' ਨੇ ਛੇੜੀ ਕੰਬਣੀ, 140 ਮੁਰਗੀਆਂ ਦੀ ਗਈ ਜਾਨ
Thursday, Apr 30, 2026 - 01:56 PM (IST)
ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਇਕ ਪੋਲਟਰੀ ਫਾਰਮ ਸੰਚਾਲਕ ਨੇ ਵਿਆਹ ਸਮਾਰੋਹ 'ਚ ਡੀਜੇ ਦੀ ਤੇਜ਼ ਆਵਾਜ਼ ਨਾਲ ਆਪਣੀਆਂ 140 ਮੁਰਗੀਆਂ ਦੀ ਮੌਤ ਹੋਣ ਦਾ ਦਾਅਵਾ ਕਰਦੇ ਹੋਏ ਇਸ ਸੰਬੰਧ 'ਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਸੂਤਰਾਂ ਨੇ ਦਰਜ ਰਿਪੋਰਟ ਦੇ ਹਵਾਲੇ ਤੋਂ ਬੁੱਧਵਾਰ ਨੂੰ ਦੱਸਿਆ ਕਿ ਬਲਦੀਰਾਏ ਥਾਣਾ ਖੇਤਰ ਦੇ ਦਰਿਆਪੁਰ ਪਿੰਡ ਵਾਸੀ ਪੋਲਟਰੀ ਫਾਰਮ ਮਾਲਕ ਸਾਬਿਰ ਨੇ ਦੋਸ਼ ਲਗਾਇਆ ਕਿ 25 ਅਪ੍ਰੈਲ ਦੀ ਰਾਤ ਬੱਬਨ ਵਿਸ਼ਵਕਰਮਾ ਦੀ ਧੀ ਦੀ ਬਾਰਾਤ ਜਦੋਂ ਉਸ ਦੇ ਫਾਰਮ ਕੋਲੋਂ ਲੰਘੀ ਤਾਂ ਉਸ 'ਚ ਵੱਜ ਰਹੇ ਡੀਜੇ ਦੀ ਜ਼ਿਆਦਾ ਤੇਜ਼ ਆਵਾਜ਼ ਕਾਰਨ ਫਾਰਮ 'ਚ ਪਾਲੀਆਂ ਜਾ ਰਹੀਆਂ 140 ਮੁਰਗੀਆਂ ਦੀ ਮੌਤ ਹੋ ਗਈ।
ਸਾਬਿਰ ਦਾ ਦੋਸ਼ ਹੈ ਕਿ ਡੀਜੇ ਦਾ ਰੌਲਾ ਇੰਨਾ ਵੱਧ ਸੀ ਕਿ ਮੁਰਗੀਆਂ ਡਰ ਗਈਆਂ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਸੂਤਰਾਂ ਅਨੁਸਾਰ, ਪੁਲਸ ਨੇ ਸਾਬਿਰ ਦੀ ਸ਼ਿਕਾਇਤ 'ਤੇ ਡੀਜੇ ਸੰਚਾਲਕ ਕਵੀ ਯਾਦਵ ਖ਼ਿਲਾਫ਼ ਮੰਗਲਵਾਰ ਰਾਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲਦੀਰਾਏ ਥਾਣਾ ਇੰਚਾਰਜ ਮਹੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਡੀਜੇ ਤੈਅ ਆਵਾਜ਼ ਦੀਆਂ ਮਿਆਰਾਂ ਤੋਂ ਵੱਧ ਤੇਜ਼ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਤੇਜ਼ ਆਵਾਜ਼ ਦੀਆਂ ਤਰੰਗਾਂ ਨਾਲ ਪੰਛੀਆਂ ਅਤੇ ਜਾਨਵਰਾਂ 'ਚ ਘਬਰਾਹਟ ਜਾਂ ਦਿਲ ਦੇ ਦੌਰੇ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜੋ ਇਸ ਮਾਮਲੇ 'ਚ ਮੁਰਗੀਆਂ ਦੀ ਮੌਤ ਦਾ ਸੰਭਾਵਿਤ ਕਾਰਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
