ਜਲੰਧਰ ਦੇ ਇਮੀਗ੍ਰੇਸ਼ਨ ਸੈਂਟਰ ''ਚ ਹੰਗਾਮਾ, ਚੱਲੇ ਲੱਤਾਂ-ਮੁੱਕੇ, CCTV ''ਚ ਕੈਦ ਹੋਈ ਘਟਨਾ
Monday, Apr 27, 2026 - 02:15 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਬੱਸ ਸਟੈਂਡ ਨੇੜੇ ਇਮੀਗ੍ਰੇਸ਼ਨ ਦਫ਼ਤਰ 'ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੀ ਦਫ਼ਤਰ ਦੇ ਸਟਾਫ਼ ਨਾਲ ਝੜਪ ਹੋ ਗਈ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਇਕ ਸਿੱਖ ਵਿਅਕਤੀ ਦਫ਼ਤਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਇਕ ਸਟਾਫ਼ ਮੈਂਬਰ ਹੱਥੋਪਾਈ ਕਰਨ ਲੱਗ ਜਾਂਦਾ ਹੈ।
ਜਿਸ ਤੋਂ ਬਾਅਦ ਸਟਾਫ਼ ਮੈਂਬਰਾਂ ਨੇ ਉਸ ਨੂੰ ਘੇਰ ਲਿਆ ਅਤੇ ਹਰੇ ਰੰਗ ਦੀ ਕਮੀਜ਼ ਵਾਲੇ ਨੌਜਵਾਨ ਨੇ ਸਿੱਖ ਨੌਜਵਾਨ 'ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਵੀਡੀਓ ਵਿਚ ਮਨਿੰਦਰ ਦਾ ਨਾਮ ਲੈ ਕੇ ਇਕ ਨੌਜਵਾਨ ਵੱਲੋਂ ਹਮਲਾ ਕਰਨ ਨੂੰ ਲੈ ਕੇ ਸਿੱਖ ਨੌਜਵਾਨ 'ਤੇ ਦੋਸ਼ ਲਗਾਏ ਜਾ ਰਹੇ ਹਨ। ਘਟਨਾ ਵਿਚ ਸਿੱਖ ਨੌਜਵਾਨ ਜ਼ਖ਼ਮੀ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! 30 ਰੁਪਏ ਪਿੱਛੇ ਮਾਰ 'ਤਾ ਨੌਜਵਾਨ
ਉਥੇ ਹੀ ਸਿੱਖ ਨੌਜਵਾਨ ਦੇ ਸਾਥੀ ਉਸ ਨੂੰ ਛੱਡਣ ਲਈ ਕਿਹਾ ਅਤੇ ਕਰਮਚਾਰੀਆਂ ਵੱਲੋਂ ਦਫ਼ਤਰ ਦਾ ਦਰਵਾਜ਼ਾ ਬੰਦ ਕਰਨ ਲਈ ਕਿਹਾ, ਜਿਸ ਤੋਂ ਬਾਅਦ ਦੋਹਾਂ ਵਿਚ ਹੱਥੋਪਾਈ ਹੋ ਗਈ ਅਤੇ ਕਰਮਚਾਰੀਆਂ ਨੂੰ ਸਿੱਖ ਨੌਜਵਾਨ ਨੇ ਪਰਚਾ ਦਰਜ ਕਰਵਾਉਣ ਲਈ ਕਿਹਾ। ਉਥੇ ਹੀ ਕਰਮਚਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਉਹ ਪਰਚਾ ਦਰਜ ਕਰਵਾ ਲਵੇ।
ਦੱਸਿਆ ਜਾ ਰਿਹਾ ਹੈ ਕਿ ਸਿੱਖ ਨੌਜਵਾਨ ਦਾ ਪਹਿਲਾਂ ਹਰੇ ਰੰਗ ਦੀ ਕਮੀਜ਼ ਪਹਿਨੇ ਨੌਜਵਾਨ ਨਾਲ ਝਗੜਾ ਹੋਇਆ ਸੀ। ਵੀਡੀਓ 'ਚ ਸਿੱਖ ਨੌਜਵਾਨ ਦੋਸ਼ ਲਗਾ ਰਿਹਾ ਕਿ ਕਿਸੇ ਤੀਜੇ ਵਿਅਕਤੀ ਨੇ ਉਸ 'ਤੇ ਹਮਲਾ ਕੀਤਾ ਹੈ। ਦੋਵਾਂ ਧਿਰਾਂ ਨੇ ਬੱਸ ਸਟੈਂਡ ਪੁਲਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਸ਼ਰੇਆਮ ਗੁੰਡਾਗਰਦੀ ਨੂੰ ਲੈ ਕੇ ਪ੍ਰਸ਼ਾਸਨ ਦੀਆਂ ਕਾਰਵਾਈਆਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
