ਕੌਣ ਹੋਵੇਗਾ ਬੰਗਾਲ ਦਾ ਨਵਾਂ CM, ਅਮਿਤ ਸ਼ਾਹ ਨੇ ਕਰ ''ਤਾ ਐਲਾਨ; ਕਿਹਾ- ਦੀਦੀ ਜਾਣ ਵਾਲੀ ਹੈ
Friday, Apr 24, 2026 - 01:26 PM (IST)
ਕੋਲਕਾਤਾ- ਪੱਛਮੀ ਬੰਗਾਲ 'ਚ ਪਹਿਲੇ ਪੜਾਅ ਦੀ ਰਿਕਾਰਡ ਵੋਟਿੰਗ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਲਕਾਤਾ 'ਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ 'ਅੰਗ, ਵੰਗ ਅਤੇ ਕਲਿੰਗ'- ਉਹ ਪ੍ਰਾਚੀਨ ਰਾਜ ਜੋ ਅੱਜ ਦੇ ਆਸਾਮ, ਬੰਗਾਲ ਅਤੇ ਓਡੀਸ਼ਾ ਹਨ 'ਚ ਅਗਲੇ ਮਹੀਨੇ ਭਾਜਪਾ ਦੀ ਸਰਕਾਰ ਹੋਵੇਗੀ। ਸ਼ਾਹ ਨੇ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ 'ਚ ਪੂਰਾ ਬਹੁਮਤ ਹਾਸਲ ਕਰੇਗੀ ਅਤੇ ਵੀਰਵਾਰ ਨੂੰ ਪਹਿਲੇ ਪੜਾਅ 'ਚ ਜਿਹੜੀਆਂ 152 ਸੀਟਾਂ 'ਤੇ ਚੋਣਾਂ ਹੋਈਆਂ, ਉਨ੍ਹਾਂ 'ਚੋਂ 110 ਤੋਂ ਵੱਧ ਸੀਟਾਂ ਜਿੱਤੇਗੀ।
ਦੀਦੀ ਜਾਣ ਵਾਲੀ ਹੈ, ਭਾਜਪਾ ਆਉਣ ਵਾਲੀ ਹੈ
ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਭਾਜਪਾ ਇੱਥੇ ਸੱਤਾ 'ਚ ਆਏਗੀ ਤਾਂ ਬੰਗਾਲ 'ਚ ਜੰਮਿਆ ਅਤੇ ਬੰਗਾਲੀ ਬੋਲਣ ਵਾਲਾ ਵਿਅਕਤੀ ਹੀ ਸੂਬੇ ਦਾ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਔਰਤਾਂ ਦੀ ਸੁਰੱਖਿਆ ਯਕੀਨੀ ਕਰੇਗੀ ਅਤੇ ਬੰਗਾਲ 'ਚ 'ਭਤੀਜਾ ਟੈਕਸ' ਅਤੇ ਸਿੰਡੀਕੇਟ ਰਾਜ ਨੂੰ ਖ਼ਤਮ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੀਦੀ ਜਾਣ ਵਾਲੀ ਹੈ, ਭਾਜਪਾ ਆਉਣ ਵਾਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਨਿਵੇਸ਼ਕਾਂ ਲਈ ਵੀ ਰੈੱਡ ਕਾਰਪੇਟ ਵਿਛਾਏਗੀ।
92 ਫੀਸਦੀ ਹੋਈ ਵੋਟਿੰਗ
ਸ਼ਾਹ ਨੇ 92 ਫੀਸਦੀ ਤੋਂ ਵੱਧ ਵੋਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ,''ਬੰਗਾਲ ਦੇ ਲੋਕਾਂ ਨੇ ਪਹਿਲੇ ਪੜਾਅ 'ਚ ਸਾਰੇ ਰਿਕਾਰਡ ਤੋੜ ਦਿੱਤੇ ਤਬਦੀਲੀ ਲਈ ਪੂਰੇ ਉਤਸ਼ਾਹ ਨਾਲ ਵੋਟ ਦਿੱਤਾ।'' ਉਨ੍ਹਾਂ ਕਿਹਾ,''ਮੈਂ ਚੋਣ ਕਮਿਸ਼ਨ ਅਤੇ ਸੁਰੱਖਿਆ ਫ਼ੋਰਸਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪਹਿਲੇ ਪੜਾਅ ਦੀਆਂ ਚੋਣਾਂ ਦੌਰਾਨ ਕਿਸੇ ਦੀ ਜਾਨ ਨਹੀਂ ਜਾਣ ਦਿੱਤੀ।'' ਉਨ੍ਹਾਂ ਦੱਸਿਆ ਕਿ 2016 ਦੀਆਂ ਵਿਧਾਨ ਸਭਾ ਚੋਣਾਂ 'ਚ 1,278 ਲੋਕ 2021 'ਚ 1,681 ਲੋਕ ਜ਼ਖ਼ਮੀ ਹੋਏ ਸਨ।
ਟੀਐੱਮਸੀ ਦੀ ਵਿਦਾਈ ਤੈਅ
ਸ਼ਾਹ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਸੀ ਦੀ ਵਿਦਾਈ ਤੈਅ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬਹੁਮਤ ਨਾਲ ਸਰਕਾਰ ਬਣਾਏਗੀ। 5 ਮਈ ਨੂੰ 'ਅੰਗ, ਵੰਗ ਅਤੇ ਕਲਿੰਗ' 'ਚ ਸਾਡੀਆਂ ਸਰਕਾਰਾਂ ਹੋਣਗੀਆਂ।'' ਭਾਜਪਾ ਆਸਾਮ 'ਚ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੱਛਮੀ ਬੰਗਾਲ 'ਚ 15 ਸਾਲ ਪੁਰਾਣੀ ਟੀਐੱਮਸੀ ਸਰਕਾਰ ਨੂੰ ਹਟਾਉਣਾ ਚਾਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
