ਤਾਲਾਬੰਦੀ ਕਾਰਨ ਨਹੀਂ ਵਿਕ ਸਕੀ 26 ਟਨ ਆਈਸਕ੍ਰੀਮ ਤਾਂ ਕੰਪਨੀ ਨੂੰ ਚੁੱਕਣਾ ਪਿਆ ਇਹ ਕਦਮ
Saturday, Aug 08, 2020 - 08:03 PM (IST)
ਨਵੀਂ ਦਿੱਲੀ — ਤਾਲਾਬੰਦੀ ਦਰਮਿਆਨ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਵਾਲੀਆਂ ਕਈ ਕੰਪਨੀਆਂ ਨੂੰ ਵੱਡਾ ਨੁਕਸਾਨ ਸਹਿਣ ਕਰਨਾ ਪਿਆ ਹੈ। ਇਸ ਦੀ ਮਿਸਾਲ ਹੈ ਮੁੰਬਈ ਦੀ ਇਕ ਕੰਪਨੀ ਜਿਸ ਨੂੰ ਆਪਣੀ 26 ਟਨ ਆਈਸਕ੍ਰੀਮ ਸੁੱਟਣੀ ਪਈ। ਕੰਪਨੀ ਨੇ ਇਸ ਨੂੰ ਮੁਫਤ ਵਿਚ ਵੰਡਣ ਲਈ ਬੀਐਮਸੀ ਪੁਲਸ ਤੋਂ ਆਗਿਆ ਮੰਗੀ ਸੀ, ਪਰ ਕੋਰੋਨਾ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕੰਪਨੀ ਨੇ ਆਈਸ ਕਰੀਮ ਦੇ ਹੋਰ ਇਸਤੇਮਾਲ ਲਈ ਇਕ ਹੋਰ ਫਰਮ ਨਾਲ ਸੰਪਰਕ ਕੀਤਾ।
ਕੰਪਨੀ ਦਾ ਕਹਿਣਾ ਹੈ ਕਿ ਇਹ ਇਸ ਦਾ ਸਰਵਉੱਤਮ ਗੁਣ ਵਾਲਾ ਆਈਸ ਕਰੀਮ ਉਤਪਾਦ ਸੀ। ਮੁੰਬਈ ਦੀ ਨੈਚੁਰਲਸ ਆਈਸ ਕਰੀਮ ਫੈਕਟਰੀ ਵਿਚ 45,000 ਛੋਟੇ ਬਕਸੇ ਵਿਚ 26 ਟਨ ਆਈਸ ਕਰੀਮ ਪੈਕ ਹੋਣ ਤੋਂ ਦੁਕਾਨਾਂ 'ਤੇ ਜਾਣ ਲਈ ਤਿਆਰ ਸੀ। ਪਰ ਮਹਾਰਾਸ਼ਟਰ ਸਰਕਾਰ ਨੇ 19 ਮਾਰਚ ਨੂੰ ਘੋਸ਼ਣਾ ਕੀਤੀ ਸੀ ਕਿ 20 ਮਾਰਚ ਤੋਂ ਸੂਬੇ ਵਿਚ ਤਾਲਾਬੰਦੀ ਲਾਗੂ ਕਰ ਦਿੱਤੀ ਜਾਵੇਗੀ। ਇਹ ਕੰਪਨੀ ਲਈ ਇਕ ਵੱਡਾ ਝਟਕਾ ਸੀ। ਕੋਰੋਨਾ ਵਾਇਰਸ ਦੀ ਲਾਗ ਕਾਰਨ ਆਈਸ ਕਰੀਮ ਦੀ ਖਪਤ ਪਹਿਲਾਂ ਹੀ ਘੱਟ ਗਈ ਸੀ।
ਇਹ ਵੀ ਪੜ੍ਹੋ: RBI ਦੇ 5 ਵੱਡੇ ਫ਼ੈਸਲੇ; ਬਦਲੇ ਨਿਯਮਾਂ ਤਹਿਤ ਖਾਤਾਧਾਰਕਾਂ ਨੂੰ ਹੋਣਗੇ ਵੱਡੇ ਲਾਭ
ਨੈਚੁਰਲਸ ਆਈਸ ਕਰੀਮ ਦੇ ਉਪ ਪ੍ਰਧਾਨ ਹੇਮੰਤ ਨਾਇਕ ਨੇ ਕਿਹਾ, 'ਅਸੀਂ ਅਜਿਹੀ ਕੋਈ ਨੀਤੀ ਨਹੀਂ ਬਣਾਈ ਸੀ ਜੋ ਸਾਡੇ ਉਤਪਾਦਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵਰਤੀ ਜਾ ਸਕੇ। ਡੇਅਰੀ ਉਤਪਾਦ ਹੋਣ ਕਰਕੇ ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕੇ। ਇਸ ਨੂੰ ਸੁੱਟ ਦੇਣਾ ਪਿਆ। ਅਸੀਂ ਇਹ ਨਹੀਂ ਸੋਚਿਆ ਸੀ ਕਿ ਮਹਾਰਾਸ਼ਟਰ ਸਰਕਾਰ ਕੇਂਦਰ ਸਰਕਾਰ ਤੋਂ ਪਹਿਲਾਂ ਹੀ ਤਾਲਾਬੰਦੀ ਲਾਗੂ ਕਰ ਦੇਵੇਗੀ।
ਮੁਫਤ 'ਚ ਦੇਣ ਦੀ ਕੀਤੀ ਸੀ ਪੇਸ਼ਕਸ਼
ਮਹੱਤਵਪੂਰਣ ਗੱਲ ਇਹ ਹੈ ਕਿ ਨੈਚੁਰਲ ਆਈਸ ਕਰੀਮ ਤਾਜ਼ੇ ਫਲਣ ਦੇ ਜੂਸ ਤੋਂ ਬਣੀ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਮਿਆਦ 15 ਦਿਨਾਂ ਦੇ ਆਸ-ਪਾਸ ਹੁੰਦੀ ਹੈ। ਮਹਾਰਾਸ਼ਟਰ 'ਚ ਤਾਲਾਬੰਦੀ ਤੋਂ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ ਤਾਲਾਬੰਦੀ ਦੀ ਘੋਸ਼ਣਾ ਕੀਤੀ। ਇਸਦੇ ਬਾਅਦ ਕੰਪਨੀ ਨੇ ਕੋਸ਼ਿਸ਼ ਕੀਤੀ ਕਿ ਇਹ ਆਈਸ ਕਰੀਮ ਖਰਾਬ ਹੋਣ ਤੋਂ ਪਹਿਲਾਂ ਗਰੀਬਾਂ ਵਿਚ ਵੰਡ ਦਿੱਤੀ ਜਾਵੇ। ਕੰਪਨੀ ਨੇ ਇਸ ਲਈ ਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀਐਮਸੀ) ਅਤੇ ਪੁਲਸ ਤੋਂ ਇਜਾਜ਼ਤ ਮੰਗੀ। ਜਿਸ ਵਿਚ ਆਈਸਕ੍ਰੀਮ ਵੰਡਣ ਲਈ ਲੋੜੀਂਦੇ ਵਾਹਨਾਂ ਦੀ ਆਵਾਜਾਈ ਦੀ ਆਗਿਆ ਦੇਣ ਦੀ ਅਰਜ਼ੀ ਵੀ ਸੀ। ਪਰ ਪ੍ਰਸ਼ਾਸਨ ਸਿਰਫ ਜ਼ਰੂਰੀ ਚੀਜ਼ਾਂ ਦੀ ਢੋਆ-ਢੁਆਈ ਦੀ ਹੀ ਆਗਿਆ ਦੇ ਰਿਹਾ ਸੀ। ਬੇਸ਼ੱਕ ਆਈਸ ਕਰੀਮ ਜ਼ਰੂਰੀ ਚੀਜ਼ ਨਹੀਂ ਮੰਨੀ ਜਾਂਦੀ।
ਇਹ ਵੀ ਪੜ੍ਹੋ: ਰੇਲ ਮਹਿਕਮੇ ਦਾ ਕਿਸਾਨਾਂ ਨੂੰ ਤੋਹਫ਼ਾ, ਭਾਰਤ ਦੀ ਪਹਿਲੀ ਕਿਸਾਨ ਰੇਲ ਹੋਈ ਸ਼ੁਰੂ
ਹੁਣ ਕੰਪਨੀ ਨੂੰ ਇਹ ਸਮੱਸਿਆ ਸੀ ਕਿ 26 ਟਨ ਆਈਸਕ੍ਰੀਮ ਕਿਥੇ ਅਤੇ ਕਿਵੇਂ ਸੁੱਟਣੀ ਹੈ। ਇੰਨੀ ਜ਼ਿਆਦਾ ਮਾਤਰਾ ਦੇ ਕਾਰਨ ਨਾ ਤਾਂ ਇਸਨੂੰ ਗਟਰ ਵਿਚ ਸੁੱਟਿਆ ਜਾ ਸਕਦਾ ਸੀ ਅਤੇ ਨਾ ਹੀ ਕਿਤੇ ਹੋਰ। ਇਸ ਲਈ ਕੰਪਨੀ ਨੇ ਸੰਜੀਵਨੀ ਐਸ 3 ਨਾਮ ਦੀ ਇਕ ਫਰਮ ਕੋਲ ਪਹੁੰਚ ਕੀਤੀ ਜਿਸਦਾ ਮੁੰਬਈ ਵਿਚ ਰੇਅਰ ਵੇਟ ਡਿਸਪੋਜ਼ਲ ਪਲਾਂਟ ਹੈ। ਇਸ ਪਲਾਂਟ ਵਿਚ ਆਈਸ ਕਰੀਮ ਦਾ ਨਿਪਟਾਰਾ ਕੀਤਾ ਗਿਆ ਅਤੇ ਇਸ ਨੂੰ ਬਾਇਓ ਗੈਸ ਵਿਚ ਬਦਲ ਦਿੱਤਾ ਗਿਆ। ਹਾਲਾਂਕਿ ਤਾਲਾਬੰਦੀ ਕਾਰਨ ਇਹ ਗੈਸ ਕਿਤੇ ਵੀ ਵਰਤੀ ਨਹੀਂ ਜਾ ਸਕੀ ਅਤੇ ਉਸੇ ਤਰੀਕੇ ਨਾਲ ਸਾੜ ਦਿੱਤੀ ਗਈ। ਇਸ ਆਈਸ ਕਰੀਮ ਨੂੰ ਸੁੱਟਣ ਨਾਲ ਕੰਪਨੀ ਨੂੰ ਤਕਰੀਬਨ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: RBI ਦਾ ਆਦੇਸ਼ - ਇਨ੍ਹਾਂ ਖਾਤਾਧਾਰਕਾਂ ਦਾ ਨਹੀਂ ਖੁੱਲ੍ਹੇਗਾ 'Current account'