ਮਾਮਲਾ ਖੰਘ ਦੀ ਦਵਾਈ ਕਾਰਨ ਹੋਈਆਂ ਮੌਤਾਂ ਦਾ, ਮੈਰੀਅਨ ਬਾਇਓਟੈਕ ਦੀਆਂ 21 ਦਵਾਈਆਂ ਦੇ ਜਾਂਚ ਲਈ ਭੇਜੇ ਸੈਂਪਲ

Saturday, Dec 31, 2022 - 10:22 PM (IST)

ਮਾਮਲਾ ਖੰਘ ਦੀ ਦਵਾਈ ਕਾਰਨ ਹੋਈਆਂ ਮੌਤਾਂ ਦਾ, ਮੈਰੀਅਨ ਬਾਇਓਟੈਕ ਦੀਆਂ 21 ਦਵਾਈਆਂ ਦੇ ਜਾਂਚ ਲਈ ਭੇਜੇ ਸੈਂਪਲ

ਨੋਇਡਾ (ਨਵੋਦਿਆ ਟਾਈਮਜ਼)-ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਤੋਂ ਬਾਅਦ ਵਿਵਾਦਾਂ ’ਚ ਘਿਰੀ ਸੈਕਟਰ-67 ਸਥਿਤ ਮੈਰੀਅਨ ਬਾਇਓਟੈਕ ਲਿਮਟਿਡ ਕੰਪਨੀ ਨਾਲ ਸਬੰਧਤ ਵੱਖ-ਵੱਖ ਦਸਤਾਵੇਜ਼ਾਂ ਦੀ ਸ਼ਨੀਵਾਰ ਨੂੰ ਕੇਂਦਰੀ ਟੀਮ ਨੇ ਜਾਂਚ ਕੀਤੀ। 21 ਦਵਾਈਆਂ ਦੇ ਸੈਂਪਲ ਲਏ ਗਏ। ਇਸ ਦੌਰਾਨ ਸਿਰਫ਼ ਦਸਤਾਵੇਜ਼ਾਂ ਦੀ ਹੀ ਪੜਤਾਲ ਕੀਤੀ ਗਈ। ਉਜ਼ਬੇਕਿਸਤਾਨ ਦੀ ਘਟਨਾ ਤੋਂ ਬਾਅਦ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਐਸੋਸੀਏਸ਼ਨ ਅਤੇ ਯੂ. ਪੀ. ਡਰੱਗ ਕੰਟਰੋਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਾਬਕਾ CM ਚੰਨੀ ਬਾਰੇ ਵੱਡਾ ਖ਼ੁਲਾਸਾ ਤਾਂ ਉਥੇ ਮੁੜ ਸੁਰਖ਼ੀਆਂ ’ਚ ਆਇਆ SYL ਦਾ ਮੁੱਦਾ, ਪੜ੍ਹੋ Top 10

ਗੌਤਮ ਬੁੱਧ ਨਗਰ ਦੇ ਡਰੱਗ ਇੰਸਪੈਕਟਰ ਵੈਭਵ ਬੱਬਰ ਨੇ ਦੱਸਿਆ ਕਿ ਕੰਪਨੀ ਤੋਂ ਹੁਣ ਤੱਕ ਕੁਲ 32 ਸੈਂਪਲ ਲਏ ਗਏ ਹਨ। 27 ਦਸੰਬਰ ਨੂੰ 5 ਅਤੇ 29 ਦਸੰਬਰ ਨੂੰ 6 ਸੈਂਪਲ ਲਏ ਗਏ। ਇਸ ਦੇ ਨਾਲ ਹੀ ਪਿਛਲੇ 2 ਦਿਨਾਂ ਤੋਂ ਚੱਲੀ ਇਸ ਕਾਰਵਾਈ ਦੌਰਾਨ 21 ਹੋਰ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਇਸ ’ਚ ਸਿਰਪ, ਕੈਪਸੂਲ, ਕਰੀਮ ਅਤੇ ਕੱਚਾ ਮਾਲ ਸ਼ਾਮਲ ਹੈ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਫਿਲਹਾਲ ਕੰਪਨੀ ’ਚ ਉਤਪਾਦਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਜਲੰਧਰ ਦਾ ਇਹ ਚੌਕ ਰਹੇਗਾ ਬੰਦ, ਪੜ੍ਹੋ ਕਿਉਂ


author

Manoj

Content Editor

Related News