ਕੋਰੋਨਾ ਦੇ ਲੱਛਣ ਹਨ ਪਰ ਰਿਪੋਰਟ ''ਚ ਇਨਫੈਕਸ਼ਨ ਦੀ ਪੁਸ਼ਟੀ ਨਾ ਹੋਵੇ ਤਾਂ ਜਾਣੋ ਮਾਹਿਰਾਂ ਦੀ ਰਾਏ

Monday, Apr 19, 2021 - 05:08 PM (IST)

ਕੋਰੋਨਾ ਦੇ ਲੱਛਣ ਹਨ ਪਰ ਰਿਪੋਰਟ ''ਚ ਇਨਫੈਕਸ਼ਨ ਦੀ ਪੁਸ਼ਟੀ ਨਾ ਹੋਵੇ ਤਾਂ ਜਾਣੋ ਮਾਹਿਰਾਂ ਦੀ ਰਾਏ

ਨਵੀਂ ਦਿੱਲੀ- ਕੋਵਿਡ-19 ਦੇ ਵੱਧਦੇ ਮਾਮਲਿਆਂ ਦਰਮਿਆਨ ਭਾਰਤ 'ਚ ਸੀਨੀਅਰ ਮਾਹਰਾਂ ਨੇ ਸੋਮਵਾਰ ਨੂੰ ਕਿਹਾ ਕਿ ਕਰੀਬ 80 ਫੀਸਦੀ ਮਾਮਲਿਆਂ 'ਚ ਆਰ.ਟੀ.-ਪੀ.ਸੀ.ਆਰ. ਜਾਂਚ ਨਾਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲੱਗ ਪਾਉਂਦਾ ਹੈ। ਅਜਿਹੇ 'ਚ ਲੱਛਣ ਵਾਲੇ ਰੋਗੀਆਂ ਦੀ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਾ ਹੋਣ 'ਤੇ ਉਨ੍ਹਾਂ ਨੂੰ ਸੀਟੀ ਸਕੈਨ ਜਾਂ ਛਾਤੀ ਦਾ ਐਕਸਰੇਅ ਕਰਵਾਉਣਾ ਚਾਹੀਦਾ ਅਤੇ 24 ਘੰਟਿਆਂ ਬਾਅਦ ਮੁੜ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰਸ ਸੀਓਵੀ-2 ਦੇ ਨਵੇਂ ਰੂਪਾਂ (ਸਟਰੇਨ) ਦੇ ਪ੍ਰਕੋਪ ਵਿਚਾਲੇ ਮਾਹਰਾਂ ਨੇ ਕਿਹਾ ਕਿ ਆਰ.ਟੀ.-ਪੀ.ਸੀ.ਆਰ. ਜਾਂਚ ਨਾਲ ਵਾਇਰਸ ਦੇ ਪਰਿਵਰਤਨਸ਼ੀਲ ਰੂਪ ਬਚ ਨਹੀਂ ਪਾਉਂਦੇ, ਕਿਉਂਕਿ ਭਾਰਤ 'ਚ ਹੋਰ ਰਹੀ ਜਾਂਚ 'ਚ 2 ਤੋਂ ਵੱਧ ਜੀਨਸ ਦਾ ਪਤਾ ਲਗਾਉਣ ਦੀ ਸਮਰੱਥਾ ਹੈ। ਸਰਕਾਰ ਦੇ 15 ਅਪ੍ਰੈਲ ਦੇ ਅੰਕੜਿਆਂ ਅਨੁਸਾਰ ਭਾਰਤ 'ਚ ਸਾਰਸ ਸੀਓਵੀ-2 ਦੇ ਵੱਖ-ਵੱਖ ਰੂਪਾਂ ਤੋਂ ਕੁੱਲ 1,189 ਨਮੂਨੇ ਪਾਜ਼ੇਟਿਵ ਪਾਏ ਗਏ, ਜਿਨ੍ਹਾਂ 'ਚੋਂ 1,109 ਨਮੂਨੇ ਬ੍ਰਿਟੇਨ 'ਚ ਪਾਏ ਗਏ ਕੋਰੋਨਾ ਵਾਇਰਸ ਦੇ ਰੂਪ ਨਾਲ ਪਾਜ਼ੇਟਿਵ ਮਿਲੇ, 79 ਨਮੂਨੇ ਦੱਖਣ ਅਫਰੀਕਾ 'ਚ ਮਿਲੇ ਰੂਪ ਨਾਲ ਅਤੇ ਇਕ ਨਮੂਨਾ ਬ੍ਰਾਜ਼ੀਲ 'ਚ ਮਿਲੇ ਵਾਇਰਸ ਦੇ ਰੂਪ ਨਾਲ ਪਾਜ਼ੇਟਿਵ ਪਾਇਆ ਗਿਆ।

ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼

ਆਈ.ਸੀ.ਐੱਮ.ਆਰ. ਦੇ ਡਾਟਾ ਅਨੁਸਾਰ, ਮੌਜੂਦਾ ਸਮੇਂ ਆਰ.ਟੀ.-ਪੀ.ਸੀ.ਆਰ. ਜਾਂਚ 'ਚ ਮੌਜੂਦਾ ਰੂਪਾਂ (ਸਟਰੇਨ) ਦਾ ਵੀ ਪਤਾ ਲੱਗ ਰਿਹਾ ਹੈ। ਆਰ.ਟੀ.-ਪੀ.ਸੀ.ਆਰ. ਜਾਂਚ 'ਚ 80 ਮਾਮਲਿਆ 'ਚ ਸਹੀ ਨਤੀਜੇ ਨਿਕਲ ਆਉਂਦੇ ਹਨ ਪਰ 20 ਫੀਸਦੀ ਮਾਮਲਿਆਂ 'ਚ ਹੋ ਸਕਦਾ ਹੈ ਕਿ ਨਤੀਜੇ ਸਹੀ ਨਹੀਂ ਮਿਲੇ। ਏਮਜ਼ ਦੇ ਡਾਇਰੈਕਟ ਡਾ. ਰਣਦੀਪ ਗੁਲੇਰੀਆ ਨੇ ਕਿਹਾ,''ਜੇਕਰ ਟੈਸਟ ਠੀਕ ਤਰ੍ਹਾਂ ਨਹੀਂ ਲਿਆ ਗਿਆ ਹੈ ਜਾਂ ਫਿਰ ਜਾਂਚ ਸਮੇਂ ਤੋਂ ਪਹਿਲਾਂ ਕਰ ਲਈ ਗਈ, ਜਦੋਂ ਤੱਕ ਇਨਫੈਕਸ਼ਨ ਵੱਧ ਨਹੀਂ ਫ਼ੈਲਿਆ ਹੋਵੇ ਤਾਂ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਵੇਗੀ। ਇਸ ਲਈ ਜੇਕਰ ਕਿਸੇ ਵਿਅਕਤੀ 'ਚ ਇਨਫੈਕਸ਼ਨ ਦੇ ਲੱਛਣ ਹਨ ਤਾਂ ਕੋਵਿਡ-19 ਦਾ ਪਤਾ ਲਗਾਉਣ ਲਈ ਪ੍ਰਯੋਗਸ਼ਾਲਾ ਦੀ ਰਿਪੋਰਟ ਸੀਟੀ/ਚੈਸਟ ਐੱਕਸਰੇਅ ਅਨੁਸਾਰ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ। 24 ਘੰਟੇ ਬਾਅਦ ਮੁੜ ਜਾਂਚ ਕਰਵਾਉਣੀ ਚਾਹੀਦੀ ਹੈ।''

ਇਹ ਵੀ ਪੜ੍ਹੋ : ਪੁੱਤ ਨੇ ਕੋਰੋਨਾ ਪਾਜ਼ੇਟਿਵ ਸਮਝ ਛੱਡਿਆ ਪਿਓ, ਬਜ਼ੁਰਗ ਨੇ ਚਿਪਕਾਇਆ ਪੋਸਟਰ- 'ਮੇਰੀ ਲਾਸ਼ ਪੁਲਸ ਨੂੰ ਸੌਂਪ ਦਿਓ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News