ਹਰਿਆਣਾ ਸਰਕਾਰ ਨੇ ਲਾਈ ਧਾਰਾ 144

03/21/2020 9:29:39 AM

ਡੀਗੜਾ-ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ’ਚ ਤੁਰੰਤ ਪ੍ਰਭਾਵ ਨਾਲ ਧਾਰਾ 144 ਲਾਉਣ ਦਾ ਐਲਾਨ ਕੀਤਾ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਇਕ ਸਥਾਨ ’ਤੇ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਸਰਕਾਰ ਨੇ ਸਾਰੇ ਜ਼ਿਲਾ ਅਧਿਕਾਰੀਆਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਆਪਣੇ-ਆਪਣੇ ਜ਼ਿਲਿਆਂ ’ਚ ਧਾਰਾ 144 ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਹਰਿਆਣਾ ’ਚ ਕੋਰੋਨਾ ਦੇ ਹੁਣ ਤੱਕ ਕੁਲ 14 ਮਾਮਲੇ ਪਾਏ ਗਏ ਹਨ। ਹਰਿਆਣਾ ਰੋਡਵੇਜ਼ ਨੇ ਇਸ ਦਰਮਿਆਨ ਕਿਹਾ ਕਿ ਉਹ 22 ਮਾਰਚ ਨੂੰ ਪ੍ਰਧਾਨ ਮੰਤਰੀ ਵਲੋਂ ਸੱਦੇ ਗਏ ਜਨਤਾ ਕਰਫਿਊ ਦਾ ਸਮਰਥਨ ਕਰਦੇ ਹੋਏ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਆਪਣੀਆਂ ਸੇਵਾਵਾਂ ਬੰਦ ਰੱਖੇਗੀ । 

ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਇਨਫੈਕਟਡ ਮਾਮਲੇ 250 'ਤੇ ਪਹੁੰਚ ਗਏ ਹਨ। ਹੁਣ ਤਕ ਇਸ ਵਾਇਰਸ ਨਾਲ 4 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸੂਬਾ ਪੱਧਰ 'ਤੇ ਵੀ ਸਰਕਾਰਾਂ ਵੱਲੋਂ ਤਮਾਮ ਕਦਮ ਚੁੱਕੇ ਜਾ ਰਹੇ ਹਨ।


Iqbalkaur

Content Editor

Related News