ਕੋਰੋਨਾ ਕਾਲ ''ਚ ਰਾਜਸਥਾਨ ''ਚ ਨਵਾਂ ਖ਼ਤਰਾ : 50 ਕਾਂਵਾਂ ਦੀ ਬਰਡ ਫਲੂ ਨਾਲ ਹੋਈ ਮੌਤ

Thursday, Dec 31, 2020 - 02:14 PM (IST)

ਕੋਰੋਨਾ ਕਾਲ ''ਚ ਰਾਜਸਥਾਨ ''ਚ ਨਵਾਂ ਖ਼ਤਰਾ : 50 ਕਾਂਵਾਂ ਦੀ ਬਰਡ ਫਲੂ ਨਾਲ ਹੋਈ ਮੌਤ

ਝਾਲਾਵਾੜ- ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਰਾਜਸਥਾਨ ਦੇ ਝਾਲਾਵਾੜ 'ਚ ਇਕ ਨਵੇਂ ਖਤਰੇ ਨੇ ਦਸਤਕ ਦਿੱਤੀ ਹੈ। ਝਾਲਾਵਾੜ ਦੀ ਰਾੜੀ ਦੇ ਬਾਲਾਜੀ ਖੇਤਰ 'ਚ 50 ਤੋਂ ਵੱਧ ਕਾਂਵਾਂ ਦੀ ਅਚਾਨਕ ਮੌਤ ਹੋ ਗਈ ਹੈ। ਇੰਨੀ ਵੱਡੀ ਗਿਣਤੀ 'ਚ ਕਾਂਵਾਂ ਦੇ ਮਰਨ ਦੀ ਖ਼ਬਰ ਦੀ ਪ੍ਰਸ਼ਾਸਨ ਨੇ ਵੀ ਪੁਸ਼ਟੀ ਕੀਤੀ ਹੈ। ਝਾਲਾਵਾੜ 'ਚ ਇੰਨੇ ਸਾਰੇ ਕਾਂਵਾਂ ਦੀ ਮੌਤ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਦਰਮਿਆਨ ਡਰ ਦਾ ਵਾਤਾਵਰਣ ਬਣ ਗਿਆ ਹੈ। ਪ੍ਰਸ਼ਾਸਨ ਨੇ ਰਾੜੀ ਦੇ ਬਾਲਾਜੀ ਖੇਤਰ 'ਚ ਇਕ ਕਿਲੋਮੀਟਰ ਦੇ ਖੇਤਰ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਪਿਡ ਰਿਸਪਾਂਸ ਟੀਮ ਦਾ ਗਠਨ ਵੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ‘ਪਹਿਲਾਂ ਨਾਲੋਂ ਵੀ ਇਕ ਕਦਮ ਪਿਛਾਂਹ ਹਟੀ ਸਰਕਾਰ, ਫ਼ਿਲਹਾਲ ਕੋਈ ਸਕਾਰਾਤਮਕ ਜਵਾਬ ਨਹੀਂ’

ਕਾਂਵਾਂ ਦੀ ਮੌਤ ਤੋਂ ਬਾਅਦ ਲੱਗਾ ਕਰਫਿਊ 
ਜ਼ਿਲ੍ਹਾ ਪ੍ਰਸ਼ਾਸਨ ਵੱਡੀ ਗਿਣਤੀ 'ਚ ਕਾਂਵਾਂ ਦੀ ਮੌਤ ਦੇ ਕਾਰਨ ਨੂੰ ਜਾਣਨ 'ਚ ਜੁਟਿਆ ਹੈ। ਹਾਲਾਂਕਿ ਪਹਿਲੀ ਨਜ਼ਰ 'ਚ ਪ੍ਰਸ਼ਾਸਨ ਨੇ ਇਸ ਨੂੰ ਬਰਡ ਫਲੂ ਫੈਲਣਾ ਹੀ ਦੱਸਿਆ ਹੈ। ਰੈਪਿਡ ਰਿਸਪਾਂਸ ਟੀਮ ਨੇ ਨਮੂਨੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੰਬੰਧਤ ਖੇਤਰ ਦੇ ਪੋਲਟਰੀ ਫਾਰਮ ਅਤੇ ਪੋਲਟਰੀ ਸ਼ਾਪ ਤੋਂ ਵੀ ਸੈਂਪਲ ਲਏ ਜਾ ਚੁਕੇ ਹਨ। ਮੰਦਰ ਕੰਪਲੈਕਸ 'ਚ 25 ਦਸੰਬਰ ਨੂੰ ਅਚਾਨਕ ਕਾਂਵਾਂ ਦੀ ਮੌਤ ਹੋਈ। ਪ੍ਰਸ਼ਾਸਨ ਨੇ ਮੰਦਰ ਦੇ ਇਕ ਕਿਲੋਮੀਟਰ ਦੇ ਦਾਇਰੇ 'ਚ ਕਰਫ਼ਿਊ ਲਗਾ ਦਿੱਤਾ ਹੈ। ਜੰਗਲਾਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀ ਸੰਯੁਕਤ ਟੀਮ ਨੇ ਬੀਮਾਰ ਕਾਂਵਾਂ ਦਾ ਇਲਾਜ ਕੀਤਾ ਅਤੇ ਨਮੂਨੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਭੇਜੇ। ਜਾਂਚ 'ਚ ਕਾਂਵਾਂ 'ਚ ਏਵੀਅਨ ਇੰਫਲੂਐਂਜਾ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਬੈਠਕ ਤੋਂ ਬਾਅਦ ਬੋਲੇ ਖੇਤੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ

ਇਸ ਤਰ੍ਹਾਂ ਫੈਲਦਾ ਹੈ ਬਰਡ ਫਲੂ
ਬਰਡ ਫਲੂ ਇੰਫਲੂਐਂਜਾ ਏ ਵਾਇਰਸ ਨਾਲ ਫੈਲਦਾ ਹੈ। ਇਹ ਫਲੂ ਇਨਫੈਕਟਡ ਪੰਛੀਆਂ ਤੋਂ ਫੈਲਦਾ ਹੈ। ਏਵੀਅਨ ਇੰਫਲੂਐਂਜਾ ਬੀਮਾਰ ਪੰਛੀਆਂ ਦੇ ਸੰਪਰਕ 'ਚ ਆਉਣ ਵਾਲੇ ਇਨਸਾਨਾਂ 'ਚ ਵੀ ਆਸਾਨੀ ਨਾਲ ਫੈਲ ਜਾਂਦਾ ਹੈ। ਫਿਰ ਇਹ ਸੰਪਰਕ 'ਚ ਆਉਣ ਵਾਲਿਆਂ ਨੂੰ ਵੀ ਲਪੇਟ 'ਚ ਲੈਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News