ਸੈਂਕੜੇ ਲੋਕ ਆਪਣੇ ਘਰਾਂ ਨੂੰ ਜਾਣ ਲਈ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ''ਤੇ ਪਹੁੰਚੇ

05/25/2020 9:58:25 AM

ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਲਾਕਡਾਊਨ ਕਾਰਨ ਕਰੀਬ 2 ਮਹੀਨਿਆਂ ਤੋਂ ਬੰਦ ਪਈਆਂ ਘਰੇਲੂ ਜਹਾਜ਼ ਸੇਵਾਵਾਂ ਦੇ ਸੋਮਵਾਰ ਨੂੰ ਬਹਾਲ ਹੋਣ ਤੋਂ ਬਾਅਦ ਸੈਂਕੜੇ ਲੋਕ ਆਪਣੇ ਘਰ ਅਤੇ ਕਾਰਜ ਸਥਾਨ ਜਾਣ ਲਈ ਤੜਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ। ਪਹਿਲੇ ਜਹਾਜ਼ 'ਚ ਯਾਤਰਾ ਕਰਨ ਵਾਲਿਆਂ 'ਚ ਨੀਮ ਫੌਜੀ ਫੋਰਸ ਦੇ ਜਵਾਨ, ਫੌਜ ਦੇ ਜਵਾਨ, ਵਿਦਿਆਰਥੀ ਅਤੇ ਪ੍ਰਵਾਸੀ ਸ਼ਾਮਲ ਸਨ, ਜੋ ਰੇਲਵੇ ਵਲੋਂ ਚਲਾਈਆਂ ਗਈਆਂ ਵਿਸ਼ੇਸ਼ ਟਰੇਨਾਂ ਦੇ ਟਿਕਟ ਨਹੀਂ ਲੈ ਸਕੇ ਸਨ। ਇੱਥੇ ਮੌਜੂਦ ਕਈ ਲੋਕਾਂ ਨੇ ਦੱਸਿਆ ਕਿ ਜਨਤਕ ਵਾਹਨਾਂ ਦੇ ਘੱਟ ਹੋਣ ਕਾਰਨ ਉਹ ਸਮੇਂ ਤੋਂ ਕਾਫੀ ਪਹਿਲਾਂ ਹਵਾਈ ਅੱਡੇ ਲਈ ਨਿਕਲ ਗਏ ਸਨ। ਸੰਦੀਪ ਸਿੰਘ (19) ਇਕ ਵਿਦਿਆਰਥੀ ਹੈ ਅਤੇ ਦੇਹਰਾਦੂਨ 'ਚ ਪੜ੍ਹਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਦੇਹਰਾਦੂਨ ਤੋਂ ਦਿੱਲੀ ਪਹੁੰਚਣ ਲਈ 5500 ਰੁਪਏ ਦਾ ਟਿਕਟ ਲਿਆ, ਕਿਉਂਕਿ ਟਰੇਨਾਂ ਭਰੀਆਂ ਚੱਲ ਰਹੀਆਂ ਹਨ ਅਤੇ ਅੰਤਰਰਾਜੀ ਬੱਸਾਂ ਚੱਲ ਨਹੀਂ ਰਹੀਆਂ ਹਨ। ਉਸ ਨੇ ਕਿਹਾ,''ਮੈਂ ਆਪਣੇ ਪੀਜੀ 'ਚ ਸੀ। ਮਾਤਾ-ਪਿਤਾ ਨੂੰ ਕਾਫੀ ਚਿੰਤਾ ਸੀ। ਮੈਂ ਪਹਿਲੇ ਜਹਾਜ਼ ਤੋਂ ਹੀ ਘਰ ਜਾ ਰਿਹਾ ਹਾਂ।'' ਪਟਨਾ ਦੇ ਮੈਕੇਨੀਕਲ ਇੰਜੀਨੀਅਰ ਆਮਿਰ ਅਫਜ਼ਲ 23 ਮਾਰਚ ਨੂੰ ਅਧਿਕਾਰਤ ਕੰਮ ਲਈ ਦਿੱਲੀ ਆਏ ਸਨ, ਉਹ ਦੋਸਤਾਂ ਅਤੇ ਪਰਿਵਾਰ ਨਾਲ ਈਦ ਮਨਾਉਣ ਲਈ ਅੱਜ ਇੱਥੋਂ ਰਵਾਨਾ ਹੋਏ। ਉਨ੍ਹਾਂ ਕਿਹਾ,''ਮੈਂ ਆਪਣੇ ਸਹਿਕਰਮਚਾਰੀ ਨਾਲ ਮਹਿਲਾਪੁਰ 'ਚ ਰਹਿ ਰਿਹਾ ਸੀ। ਹੋਟਲ ਦਾ ਕਿਰਾਇਆ 900 ਰੁਪਏ ਪ੍ਰਤੀਦਿਨ ਸੀ। ਸਾਨੂੰ ਘਰ ਵਾਪਸ ਜਾਣ ਲਈ ਟਰੇਨ ਦਾ ਟਿਕਟ ਨਹੀਂ ਮਿਲ ਪਾ ਰਿਹਾ ਸੀ।''

PunjabKesariਅਫਜ਼ਲ ਦੇ ਦੋਸਤ ਰਾਸ਼ਿਦ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਹ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ 'ਚ ਆਪਣੇ ਪਰਿਵਾਰ ਨਾਲ ਈਦ ਮਨ੍ਹਾ ਸਕਣਗੇ। ਉਨ੍ਹਾਂ ਕਿਹਾ,''ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਕਈ ਬੇਘਰ ਅਤੇ ਭੁੱਖੇ ਪ੍ਰਵਾਸੀ ਜੋ ਟਰੇਨ ਜਾਂ ਜਹਾਜ਼ ਦੇ ਟਿਕਟ ਖਰੀਦਣ 'ਚ ਅਸਮਰੱਖ ਹਨ, ਉਨ੍ਹਾਂ ਲਈ ਇਹ ਤਿਉਹਾਰ ਬੇਰੰਗ ਹੀ ਰਹਿਣ ਜਾਵੇਗਾ।'' ਉੱਥੇ ਹੀ ਕਈ ਲੋਕਾਂ ਨੂੰ ਇੱਥੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਉਡਾਣ ਰੱਦ ਹੋ ਗਈ ਹੈ। ਨਾਈਕ ਸਤੀਸ਼ ਕੁਮਾਰ ਨੇ ਕੋਲਕਾਤਾ ਜਾਣਾ ਸੀ ਅਤੇ ਕੋਲਕਾਤਾ ਜਾਣ ਵਾਲੇ ਜਹਾਜ਼ ਨੇ ਉਡਾਣ ਨਹੀਂ ਭਰੀ, ਕਿਉਂਕਿ ਸੂਬੇ ਨੇ 28 ਮਈ ਤੱਕ ਜਹਾਜ਼ ਸੇਵਾਵਾਂ ਬਹਾਲ ਨਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ,''ਮੈਂ ਸਵੇਰੇ 6 ਵਜੇ ਕੋਲਕਾਤਾ ਜਾਣ ਵਾਲੇ ਜਹਾਜ਼ ਲਈ ਅੰਬਾਲਾ ਤੋਂ ਇੱਥੇ ਆਇਆ। ਜਦੋਂ ਇੱਥੇ ਪਹੁੰਚਿਆ ਤਾਂ ਪਤਾ ਲੱਗਾ ਕਿ ਉਡਾਣ ਰੱਦ ਹੋ ਗਈ ਹੈ। ਹੁਣ ਵਾਪਸ ਜਾ ਰਿਹਾ ਹਾਂ।''


DIsha

Content Editor

Related News