ਚੰਗੀ ਖ਼ਬਰ: ਕੋਰੋਨਾ ਤੋਂ ਜੰਗ ਜਿੱਤਣ ਵਾਲਿਆਂ ਦਾ ਅੰਕੜਾ ਪੁੱਜਾ 10 ਲੱਖ ਦੇ ਪਾਰ

Thursday, Jul 30, 2020 - 01:55 PM (IST)

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 15.83 ਤੋਂ ਪਾਰ ਕਰ ਗਈਆਂ ਹਨ ਪਰ ਰਾਹਤ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ 'ਚੋਂ 10 ਲੱਖ ਤੋਂ ਵਧੇਰੇ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਮਰੀਜ਼ਾਂ ਦੀ ਗਿਣਤੀ 15,83,792 ਹੈ, ਜਿਸ ਵਿਚੋਂ 10,20,582 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ। ਕੋਰੋਨਾ ਨੂੰ ਲੈ ਕੇ ਖ਼ੌਫ਼ ਦਰਮਿਆਨ ਇਹ ਵੱਡੀ ਰਾਹਤ ਦੀ ਖ਼ਬਰ ਹੈ। 

ਦੱਸ ਦੇਈਏ ਕਿ ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਅਜਿਹੇ ਹਨ, ਜਿਨ੍ਹਾਂ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਦੇਸ਼ 'ਚ ਸਰਗਰਮ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ 5,28,242 ਕੇਸ ਸਰਗਰਮ ਹਨ। ਸਰਗਰਮ ਕੇਸਾਂ ਵਿਚ ਕਰੀਬ 10 ਫੀਸਦੀ ਮਰੀਜ਼ ਹੀ ਗੰਭੀਰ ਹਾਲਤ ਵਿਚ ਹਨ। ਕੋਰੋਨਾ ਕਾਰਨ ਹੁਣ ਤੱਕ ਦੇਸ਼ ਅੰਦਰ 34 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਤੋਂ ਬੱਚਣ ਲਈ ਅਜੇ ਤੱਕ ਕੋਈ ਵੈਕਸੀਨ ਬਜ਼ਾਰ 'ਚ ਨਹੀਂ ਆਈ ਹੈ। ਇਸ ਲਈ ਕੋਰੋਨਾ ਤੋਂ ਬੱਚਣ ਲਈ ਸਮਾਜਿਕ ਦੂਰੀ ਬਣਾ ਕੇ ਰੱਖੋ। ਮਾਸਕ ਪਹਿਨਣਾ ਨਾ ਭੁੱਲੋ ਅਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਘਰ 'ਚੋਂ ਬਾਹਰ ਜਾਓ। ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਜਾਂ ਸੈਨੇਟਾਈਜ਼ ਕਰਦੇ ਰਹੋ। ਇਕ ਨਿੱਕੀ ਜਿਹੀ ਗਲਤੀ ਤੁਹਾਡੀ ਜਾਨ 'ਤੇ ਭਾਰੀ ਪੈ ਸਕਦੀ ਹੈ, ਇਸ ਲਈ ਨਿਯਮਾਂ ਦੀ ਅਣਦੇਖੀ ਨਾ ਕੀਤੀ ਜਾਵੇ। 

ਇਹ ਵੀ ਪੜ੍ਹੋ: ਭਾਰਤ 'ਚ 'ਕੋਰੋਨਾ' ਦਾ ਸਭ ਤੋਂ ਵੱਡਾ ਉਛਾਲ, ਇਕ ਦਿਨ ਆਏ 52,123 ਨਵੇਂ ਕੇਸ

ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ 'ਚ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਅਰਥਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ। ਤਾਲਾਬੰਦੀ ਕਾਰਨ ਲੋਕ ਘਰਾਂ 'ਚ ਕੈਦ ਰਹੇ। ਦੇਸ਼ ਅਨਲਾਕ-3 ਦੀ ਤਿਆਰੀ 'ਚ ਹੈ, ਇਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਰੋਨਾ ਤੋਂ ਬੱਚਣ ਲਈ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇ, ਜ਼ਿਆਦਾ ਭੀੜ ਇਕੱਠੀ ਨਾ ਕੀਤੀ ਜਾਵੇ। ਦੇਸ਼ ਅੰਦਰ ਮਹਾਰਾਸ਼ਟਰ ਸੂਬਾ ਕੋਰੋਨਾ ਦਾ ਹੌਟ ਸਪਾਟ ਬਣਿਆ ਹੋਇਆ ਹੈ। ਇੱਥੇ ਮਰੀਜ਼ਾਂ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ ਹੈ ਅਤੇ 14,463 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਤਾਲਾਬੰਦੀ 31 ਅਗਸਤ ਤੱਕ ਵਧਾ ਦਿੱਤੀ ਗਈ ਹੈ।


Tanu

Content Editor

Related News