ਮਾਂ ਕਰਨੀ ਮੰਦਰ ਦੇ ਦਰਸ਼ਨ 700 ਸਾਲਾਂ ''ਚ ਪਹਿਲੀ ਵਾਰ ਹੋਏ ਬੰਦ

03/20/2020 3:17:10 PM

ਬੀਕਾਨੇਰ— ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਰਾਜਸਥਾਨ ਸਰਕਾਰ ਦੀ ਹਿਦਾਇਤ ਤੋਂ ਬਾਅਦ ਵਿਸ਼ਵ ਪ੍ਰਸਿੱਧ ਮਾਂ ਕਰਨੀ ਮੰਦਰ ਦੇ ਟਰੱਸਟ ਦੇ ਅਹੁਦਾ ਅਧਿਕਾਰੀਆਂ ਨੇ ਵੀ ਫੈਸਲਾ ਲੈ ਕੇ ਸ਼ੁੱਕਰਵਾਰ ਦੁਪਹਿਰ ਬਾਅਦ ਮੰਦਰ ਦਾ ਕਪਾਟ ਬੰਦ ਕਰ ਦਿੱਤਾ। ਟਰੱਸਟ ਪ੍ਰਧਾਨ ਗਿਰੀਰਾਜ ਸਿੰਘ ਬਾਰਹਠ ਨੇ ਦੱਸਿਆ ਕਿ ਆਉਣ ਵਾਲੀ 31 ਮਾਰਚ ਤੱਕ ਮੰਦਰ 'ਚ ਆਮ ਲੋਕਾਂ ਲਈ ਦਰਸ਼ਨ ਬੰਦ ਰਹਿਣਗੇ ਪਰ ਮੰਦਰ 'ਚ ਨਿਯਮਿਤ ਪੂਜਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਸ਼ਰਧਾਲੂਆਂ ਲਈ ਸ਼੍ਰੀ ਜਗਨਨਾਥ ਮੰਦਰ 31 ਮਾਰਚ ਤੱਕ ਬੰਦ

302 ਸਾਲਾਂ 'ਚ ਪਹਿਲੀ ਵਾਰ ਹਨੂੰਮਾਨ ਮੰਦਰ ਦੇ ਦੁਆਰ ਕੀਤੇ ਗਏ ਬੰਦ
ਉਨ੍ਹਾਂ ਨੇ ਦੱਸਿਆ ਕਿ 700 ਸਾਲਾਂ 'ਚ ਇਹ ਪਹਿਲਾ ਮੌਕਾ ਹੋਵੇਗਾ ਕਿ ਆਮ ਸ਼ਰਧਾਲੂਆਂ ਲਈ ਮਾਤਾ ਦੇ ਦਰਸ਼ਨ ਦੁਆਰ ਬੰਦ ਕਰ ਰਹਿਣਗੇ। ਦੂਜੇ ਪਾਸੇ ਬੀਕਾਨੇਰ ਤੋਂ 52 ਕਿਲੋਮੀਟਰ ਦੂਰ ਪੂਨਰਾਸਰ ਸਥਿਤ ਹਨੂੰਮਾਨ ਮੰਦਰ 'ਚ 302 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਪੂਨਰਾਸਰ ਹਨੂੰਮਾਨ ਮੰਦਰ ਦੇ ਦੁਆਰ ਸ਼ੁੱਕਰਵਾਰ ਨੂੰ ਬੰਦ ਕਰ ਦਿੱਤੇ ਗਏ।

ਇਹ ਵੀ ਪੜ੍ਹੋ : ਕੋਵਿਡ-19 ਦੀ ਦਹਿਸ਼ਤ : ਬਾਬਾ ਬਾਲਕ ਨਾਥ ਦਿਓਟ ਸਿੱਧ ਦੇ ਕਪਾਟ ਹੋਏ ਬੰਦ


DIsha

Content Editor

Related News