ਲਾਕਡਾਊਨ ਕਾਰਨ ਇਕ ਘੰਟੇ ਤੋਂ ਵਧ ਸਮਾਂ ਅਖਬਾਰ ਪੜਨ ''ਤੇ ਬਿਤਾ ਰਹੇ ਲੋਕ

04/24/2020 3:11:33 PM

ਮੁੰਬਈ- ਕੋਰੋਨਾ ਵਾਇਰਸ (ਕੋਵਿਡ-19) ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਕੀਤੇ ਗਏ ਦੇਸ਼ਵਿਆਪੀ ਲਾਕਡਾਊਨ ਦਰਮਿਆਨ ਲੋਕਾਂ ਦੀ ਅਖਬਾਰ ਪੜਨ ਦੀ ਆਦਤ 'ਚ ਵੀ ਕਾਫ਼ੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ‘Avance Field And Brand Solutions LLP’ ਵਲੋਂ ਰਾਸ਼ਟਰੀ ਪੱਧਰ 'ਤੇ ਕਰਵਾਏ ਗਏ ਇਕ ਸਰਵੇ ਅਨੁਸਾਰ, ਛਪੀ ਹੋਈ ਸਮੱਗਰੀ 'ਤੇ ਲੋਕਾਂ ਦਾ ਭਰੋਸਾ ਹੋਰ ਵਧਿਆ ਹੈ ਅਤੇ ਲਾਕਡਾਊਨ ਨੇ ਅਖਬਾਰਾਂ ਦੇ ਪ੍ਰਤੀ ਉਨਾਂ ਦੇ ਰੁਝਾਨ ਨੂੰ ਵਧਾਉਣ 'ਚ ਮਦਦ ਕੀਤੀ ਹੈ।

ਇਕ ਘੰਟੇ ਤੋਂ ਵਧ ਸਮਾਂ ਅਖਬਾਰ ਪੜਨ 'ਤੇ ਬਿਤਾ ਰਹੇ ਲੋਕ
‘Avance Field And Brand Solutions LLP’ ਵਲੋਂ ਇਹ ਸਰਵੇ ਲਾਕਡਾਊਨ ਦੌਰਾਨ ਲੋਕਾਂ ਦੀ ਪੜਨ  ਦੀ ਆਦਮੀ ਦਾ ਪਤਾ ਲਗਾਉਣ ਲਈ ਕਰਵਾਇਆ ਗਿਆ ਸੀ। ਸਰਵੇ 'ਚ ਇਹ ਵੀ ਪਤਾ ਲੱਗਾ ਕਿ ਇੰਨੀਂ ਦਿਨੀਂ 38 ਫੀਸਦੀ ਪਾਠਕ ਅਖਬਾਰ ਪੜਨ 'ਚ ਇਕ ਘੰਟੇ ਤੋਂ ਵੀ ਵਧ ਸਮਾਂ ਬਿਤਾ ਰਹੇ ਹਨ। ਲਾਕਡਾਊਨ ਤੋ ਪਹਿਲਾਂ ਹੀ ਗਿਣਤੀ ਅੱਧੇ ਤੋਂ ਵੀ ਘੱਟ ਯਾਨੀ ਸਿਰਫ਼ 16 ਫੀਸਦੀ ਸੀ। ਇਹ ਸਰਵੇ ਪੂਰੇ ਦੇਸ਼ 'ਚ 13 ਤੋਂ 16 ਅਪ੍ਰੈਲ ਦਰਮਿਆਨ ਫੋਨ ਕਾਲ ਰਾਹੀਂ ਕੀਤਾ ਗਿਆ ਸੀ। ਇਹ ਸਰਵੇ ਨਾ ਸਿਰਫ਼ਇਹ ਦੱਸਦਾ ਹੈ ਕਿ ਲੋਕ ਆਪਣੇ ਅਖਬਾਰ ਨੂੰ ਪੜਨ ਲਈ 15 ਮਿੰਟ ਤੋਂ ਵੀ ਘੱਟ ਸਮਾਂ ਦਿੰਦੇ ਸਨ, ਉਨਾਂ ਦੀ ਗਿਣਤੀ ਹੁਣ 3 ਫੀਸਦੀ ਘੱਟ ਗਈ ਹੈ, ਜਦੋਂ ਕਿ ਲਾਕਡਾਊਨ ਤੋਂ ਪਹਿਲਾਂ ਇਹ ਗਿਣਤੀ 14 ਫੀਸਦੀ ਸੀ।

ਦਿਨ 'ਚ ਵਾਰ-ਵਾਰ ਅਖਬਾਰ ਪੜ ਰਹੇ ਲੋਕ
ਇਸੇ ਤਰਾਂ, ਜੋ ਲੋਕ ਅਖਬਾਰ ਨੂੰ ਪੜਨ ਲਈ ਔਸਤ 38 ਮਿੰਟ ਦਾ ਸਮਾਂ ਦਿੰਦੇ ਸਨ, ਉਹ ਹੁਣ ਲਗਭਗਇਕ ਘੰਟੇ ਦਾ ਸਮਾਂ ਦੇ ਰਹੇ ਹਨ। ਇਨਾਂ ਨਤੀਜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਹਿਲੇ ਜਿੱਥੇ 58 ਫੀਸਦੀ ਲੋਕ ਇਕ ਵਾਰ ਹੀ ਬੈਠ ਕੇ ਅਖਬਾਰ ਪੜਦੇ ਸਨ, ਉਹੀ ਹੁਣ 42 ਫੀਸਦੀ ਲੋਕ ਦਿਨ 'ਚ ਵਾਰ-ਵਾਰ ਅਖਬਾਰ ਪੜਦੇ ਹਨ। ਯਾਨੀ ਅਧਿਐਨ ਤੋਂ ਇਹ ਪਤਾ ਲੱਗਦਾ ਹੈ ਕਿ ਅਖਬਾਰ ਦੇ ਪ੍ਰਤੀ ਲੋਕਾਂ ਦੀ ਰੁਚੀ ਵਧ ਰਹੀ ਹੈ।


DIsha

Content Editor

Related News