ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਨੇ ਐਲਾਨੇ ਦਿਨੇਸ਼ ਬੱਬੂ ਉਮੀਦਵਾਰ, ਜਾਣੋ ਸਿਆਸੀ ਪਿਛੋਕੜ ''ਤੇ ਇਕ ਝਾਤ

Sunday, Mar 31, 2024 - 06:39 PM (IST)

ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਨੇ ਐਲਾਨੇ ਦਿਨੇਸ਼ ਬੱਬੂ ਉਮੀਦਵਾਰ, ਜਾਣੋ ਸਿਆਸੀ ਪਿਛੋਕੜ ''ਤੇ ਇਕ ਝਾਤ

ਗੁਰਦਾਸਪੁਰ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਪਿਛਲੇ ਲੰਮੇ ਸਮੇਂ ਤੋਂ ਭਾਜਪਾ ਵੱਲੋਂ ਬਾਹਰਲੇ ਉਮੀਦਵਾਰ ਨੂੰ ਗੁਰਦਾਸਪੁਰ ਦਾ ਉਮੀਦਵਾਰ ਐਲਾਨ ਕੇ ਕਈ ਵਾਰ ਇਸ ਸੀਟ 'ਤੇ ਆਪਣੀ ਜਿੱਤ ਹਾਸਲ ਕਰ ਚੁੱਕੇ ਹਨ। ਇਸ ਵਿਚਾਲੇ ਸੰਨੀ ਦਿਓਲ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਨੂੰ ਲੋਕਾਂ ਵੱਲੋਂ ਵੱਡਾ ਰੁਤਬਾ ਦੇਣ ਦੇ ਬਾਵਜੂਦ ਵੀ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਉਦੋਂ ਫਿਰਦਾ ਨਜ਼ਰ ਆਇਆ ਜਦ ਸੰਨੀ ਦਿਓਲ ਵੱਲੋਂ ਜਿੱਤਣ ਤੋਂ ਬਾਅਦ ਆਪਣੇ ਹਲਕੇ ਅੰਦਰ ਇੱਕ ਵਾਰ ਵੀ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਵਿਖਾਇਆ।

ਇਹ ਵੀ ਪੜ੍ਹੋ : ਲੋਕ ਸਭਾ ਚੋਣ 2024:  ਭਾਜਪਾ, ਅਕਾਲੀ ਦਲ ਲਈ ਉਮੀਦਵਾਰ ਲੱਭਣਾ ਇਕ ਚੁਣੌਤੀਪੂਰਨ ਕੰਮ

ਇਸ ਦੇ ਚਲਦਿਆਂ ਲੋਕਾਂ ਵੱਲੋਂ ਸੰਨੀ ਦਿਓਲ ਦਾ ਵਿਰੋਧ ਵੀ ਕੀਤਾ ਗਿਆ ਸੀ ਅਤੇ ਗੁੰਮਸ਼ੁਦਾ ਦੇ ਪੋਸਟਰ ਵੀ ਲਾਏ ਗਏ ਸਨ। ਜਿਸ ਤੋਂ ਬਾਅਦ ਭਾਜਪਾ ਨੂੰ ਇਸ ਜਿੱਤੀ ਹੋਈ ਸੀਟ 'ਤੇ ਕਾਫੀ ਨਿਰਾਸ਼ਾ ਵਾਲੇ ਹਾਲਾਤ ਵੇਖਣ ਨੂੰ ਮਿਲੇ ਸਨ। ਜੇਕਰ ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਨੂੰ ਭਾਜਪਾ ਵੱਲੋਂ ਕਾਫੀ ਗਰਮ ਸੀਟ ਮੰਨਿਆ ਜਾਂਦਾ ਹੈ, ਜਿਸ ਕਾਰਨ ਲੰਮਾਂ ਸਮਾਂ ਬਾਹਰੀ ਉਮੀਦਵਾਰ ਦੇ ਦਾਅ ਨਾਲ ਭਾਜਪਾ ਵੱਲੋਂ ਇਸ ਨੂੰ ਲੰਮਾ ਸਮਾਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਲੋਕਾਂ ਦਾ ਦਿਲ ਜਿੱਤਿਆ ਜਾਂਦਾ ਸੀ ਪਰ ਇਸ ਵਾਰ ਭਾਜਪਾ ਵੱਲੋਂ ਬਾਹਰੀ ਉਮੀਦਵਾਰ ਦੀ ਬਜਾਏ ਲੋਕਲ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਦਿਨੇਸ਼ ਸਿੰਘ ਬੱਬੂਲ ਦੇ ਸਿਆਸੀ ਪਿਛੋਕੜ 'ਤੇ ਇਕ ਝਾਤ

ਦਿਨੇਸ਼ ਸਿੰਘ ਬੱਬੂਲ ਦੇ ਸਿਆਸੀ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਦਿਨੇਸ਼ ਸਿੰਘ ਬੱਬੂ ਹਲਕਾ ਸੁਜਾਨਪੁਰ ਤੋਂ ਤਿੰਨ ਵਾਰ ਵਿਧਾਇਕ ਅਤੇ 2012 ਵਿੱਚ ਡਿਪਟੀ ਸਪੀਕਰ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਦੱਸ ਦੇਈਏ ਦਿਨੇਸ਼ ਬੱਬੂ ਨੇ 1995 ਵਿੱਚ ਭਾਜਪਾ 'ਚ ਇੱਕ ਆਮ ਵਰਕਰ ਦੇ ਤੌਰ 'ਤੇ ਆਏ ਸਨ ਪਹਿਲੀ ਵਾਰ ਉਨ੍ਹਾਂ ਨੂੰ ਭਾਜਪਾ ਵੱਲੋਂ ਹਲਕਾ ਸੁਜਾਨਪੁਰ ਤੋਂ 2007 ਵਿੱਚ ਟਿਕਟ ਦਿੱਤੀ ਗਈ ਸੀ। ਇਸ ਤੋਂ ਬਾਅਦ 2012, 2017 ਅਤੇ 2022 ਦੌਰਾਨ ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਮਿਲਿਆ ਸੀ ਪਰ ਉਹ 2022 ਦੀਆਂ ਚੋਣਾਂ ਦੌਰਾਨ ਹਾਰ ਗਏ ਸਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਪੰਜਾਬ ’ਚ ਪਹਿਲੀ ਵਾਰ ਹੋਵੇਗਾ ਚਹੁਕੋਣਾ ਮੁਕਾਬਲਾ

ਦਿਨੇਸ਼ ਸਿੰਘ ਬੱਬੂਲ ਸੁਜਾਨਪੁਰ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਰਾਜਪੂਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਪੂਰੇ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਰੀਬ 13 ਲੱਖ ਦੇ ਕਰੀਬ ਵੋਟਰਾਂ ਵਿੱਚੋਂ ਕਰੀਬ 3 ਲੱਖ ਵੋਟਰ ਰਾਜਪੂਤ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਜਿਸ ਕਾਰਨ ਦਿਨੇਸ਼ ਬੱਬੂ ਨੂੰ ਆਪਣੇ ਭਾਈਚਾਰੇ ਵੋਟਰਾਂ ਦਾ ਕਾਫੀ ਵੱਡੇ ਪੱਧਰ 'ਤੇ ਫਾਇਦਾ ਮਿਲ ਸਕਦਾ ਹੈ, ਕਿਉਂਕਿ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਦੇ ਲੋਕਾਂ ਸੰਬੋਧਨ ਦੌਰਾਨ  ਕਿਹਾ ਗਿਆ ਸੀ ਕਿ ਤੁਸੀਂ ਕਾਫੀ ਖਫਾ ਹੋ ਜਿੰਨਾ ਨੂੰ ਹਰ ਵਾਰੀ ਭਾਜਪਾ ਵੱਲੋਂ ਬਾਹਰੀ ਉਮੀਦਵਾਰ ਲਿਆ ਕੇ ਜਿੱਤਣ ਤੋਂ ਬਾਅਦ ਉਮੀਦਵਾਰ ਦਾ ਚਿਹਰਾ ਵੇਖਣ ਨੂੰ ਨਹੀਂ ਮਿਲਿਆ ਸ਼ਾਇਦ ਇਸੇ ਗੱਲ ਨੂੰ ਲੈ ਕੇ ਭਾਜਪਾ ਵੱਲੋਂ ਇਸ ਵਾਰ ਆਪਣਾ ਲੋਕਲ ਉਮੀਦਵਾਰ ਲਿਆ ਕੇ ਲੋਕਾਂ 'ਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਵੱਡੀ ਵਾਰਦਾਤ, ਢਾਬੇ 'ਤੇ ਬੈਠੇ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਚਲਾਈਆਂ ਗੋਲੀਆਂ

ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ  ਦੇ ਕੁਝ ਹਲਕਿਆਂ ਅੰਦਰ ਭਾਜਪਾ ਨੂੰ ਬੜੀ ਸਖ਼ਤ ਮਿਹਨਤ ਕਰਨ ਦੀ ਅਜੇ ਲੋੜ ਹੈ ਕਿਉਂਕਿ ਲੋਕਾਂ ਨੂੰ ਭਾਜਪਾ ਦਾ ਲੋਕਲ ਚਿਹਰਾ ਤਾਂ ਵੇਖਣ ਨੂੰ ਮਿਲ ਗਿਆ ਹੈ ਪਰ ਵੋਟਾਂ ਕਿਸ ਦੇ ਹੱਕ 'ਚ ਪਾਉਂਦੇ ਹਨ ਇਹ ਆਉਣ ਵਾਲੇ ਸਮੇਂ ਵਿੱਚ ਹੀ ਵੇਖਣਾ ਹੋਵੇਗਾ  । 

ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News