ਕੋਰੋਨਾਵਾਇਰਸ : ਇਜ਼ਰਾਇਲੀ PM ਨੇ ਦਿੱਤੀ ਭਾਰਤੀਆਂ ਵਾਂਗ 'ਨਮਸਤੇ' ਕਰਨ ਦੀ ਸਲਾਹ, ਵੀਡੀਓ

Wednesday, Mar 04, 2020 - 11:32 PM (IST)

ਕੋਰੋਨਾਵਾਇਰਸ : ਇਜ਼ਰਾਇਲੀ PM ਨੇ ਦਿੱਤੀ ਭਾਰਤੀਆਂ ਵਾਂਗ 'ਨਮਸਤੇ' ਕਰਨ ਦੀ ਸਲਾਹ, ਵੀਡੀਓ

ਯੇਰੂਸ਼ਲਮ - ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਖੌਫ ਹੈ ਅਤੇ ਇਸ ਤੋਂ ਬਚਣ ਰਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹੁਣ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਨੇ ਲੋਕਾਂ ਨੂੰ ਆਖਿਆ ਕਿ ਕਿਸੇ ਨੂੰ ਮਿਲਣ ਵੇਲੇ 'ਨਮਸਤੇ' ਕਰੋ ਨਾ ਕੀ ਹੈਲੋ ਕਰੋ।

ਇਜ਼ਰਾਇਲ ਵਿਚ ਭਾਰਤ ਦੇ ਦੂਤਘਰ ਨੇ ਬੇਂਜ਼ਾਮਿਨ ਨੇਤਨਯਾਹੂ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਲਿੱਖਿਆ ਹੈ ਕਿ ਨੇਤਨਯਾਹੂ ਨੇ ਇਕ ਪ੍ਰੈਸ ਕਾਨਫਰੰਸ ਕਰ ਲੋਕਾਂ ਨੂੰ ਆਖਿਆ ਹੈ ਕਿ ਇਕ ਦੂਜੇ ਬੁਲਾਉਣ ਵੇਲੇ ਭਾਰਤੀ ਤਰੀਕਾ ਅਪਣਾਓ ਭਾਵ 'ਨਮਸਤੇ' ਕਰੋ। ਦਰਅਸਲ, ਆਮ ਤੌਰ 'ਤੇ ਮਿਲਦੇ ਵੇਲੇ ਲੋਕ ਇਕ ਦੂਜੇ ਨੂੰ ਮਿਲਣ ਲਈ ਹੱਥ ਮਿਲਾਉਂਦੇ ਹਨ ਪਰ ਕੋਰੋਨਾਵਾਇਰਸ ਦੀ ਇੰਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਇਕ ਦੂਜੇ ਨੂੰ ਮਿਲਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਇਕ ਅੰਗ੍ਰੇਜ਼ੀ ਵੈੱਬਸਾਈਟ 'ਆਈ24ਨਿਊਜ਼ ਇੰਗਲਿਸ਼' ਨੇ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਪ੍ਰਧਾਨ ਮੰਤਰੀ ਨੇਤਨਯਾਹੂ ਦੇ 'ਨਮਸਤੇ' ਕਰਨ ਵਾਲੇ ਬਿਆਨ ਦੀ ਵੀਡੀਓ ਸ਼ੇਅਰ ਕੀਤੀ ਹੈ। ਉਥੇ ਦੂਜੇ ਪਾਸੇ ਡਾਕਟਰਾਂ ਦਾ ਵੀ ਆਖਣਾ ਹੈ ਕਿ ਕੋਰੋਨਾਵਾਇਰਸ, ਪੀਡ਼ਤ ਲੋਕਾਂ ਦੇ ਨੇਡ਼ੇ ਆਉਣ ਨਾਲ ਫੈਲਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਹੱਥ ਮਿਲਾਉਣ ਤੋਂ ਬਚੋ। ਮਹਿਰਾਂ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਛੋਟੀਆਂ-ਛੋਟੀਆਂ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ। ਦੱਸ ਦਈਏ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਭਾਰਤ ਦੇ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਚੰਗੀ ਦੋਸਤੀ ਹੈ। ਜਿਸ ਕਾਰਨ ਉਹ ਹਮੇਸ਼ਾ ਮੋਦੀ ਦੀ ਤਰੀਫ ਕਰਦੇ ਰਹਿੰਦੇ ਹਨ ਅਤੇ ਉਥੇ ਹੀ ਭਾਰਤ ਦੌਰੇ 'ਤੇ ਆਏ ਨੇਤਨਯਾਹੂ ਦੀ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਫੀ ਤਰੀਫ ਕੀਤੀ ਸੀ।

PunjabKesari

 

ਇਹ ਵੀ ਪਡ਼ੋ -  ਸਮੁੱਚੀ ਦੁਨੀਆ ’ਚ ਜਾਰੀ ਹੈ ਕੋਰੋਨਾਵਾਇਰਸ ਦਾ ਕਹਿਰ, ਹੁਣ ਤੱਕ 3100 ਮੌਤਾਂ , ਕੋਰੋਨਾਵਾਇਰਸ ਤੋਂ ਬਚਣ ਲਈ ਚੀਨੀ ਮਾਹਿਰਾਂ ਨੇ ਭਾਰਤ ਦੇ ਡਾਕਟਰਾਂ ਨੂੰ ਦਿੱਤੀ ਇਹ ਸਲਾਹ , ਚੀਨ 'ਚ 'ਹੈਲੋ' ਬੁਲਾ ਕੇ ਹੱਥ ਮਿਲਾਉਣ ਦੀ ਥਾਂ 'ਵੁਹਾਨ ਸ਼ੇਕ' ਹੋਇਆ ਵਾਇਰਲ, ਦੇਖੋ ਤਸਵੀਰਾਂ ਤੇ ਵੀਡੀਓ , ਇਸ ਹਾਲੀਵੁੱਡ ਸਟਾਰ ਨੇ ਪੁੱਤਾਂ ਨੂੰ ਦੇਣ ਦੀ ਬਜਾਏ ਦਾਨ ਕੀਤੇ 444 ਕਰੋਡ਼ ਰੁਪਏ, ਪਡ਼ੋ ਪੂਰੀ ਖਬਰ


author

Khushdeep Jassi

Content Editor

Related News