ਕੋਰੋਨਾ ਕਾਲ ''ਚ ਕੁਝ ਇਸ ਤਰ੍ਹਾਂ ਰਿਹਾ ਯੋਗ ਦਿਹਾੜੇ ਦਾ ਨਜ਼ਾਰਾ (ਤਸਵੀਰਾਂ)

Sunday, Jun 21, 2020 - 02:11 PM (IST)

ਕੋਰੋਨਾ ਕਾਲ ''ਚ ਕੁਝ ਇਸ ਤਰ੍ਹਾਂ ਰਿਹਾ ਯੋਗ ਦਿਹਾੜੇ ਦਾ ਨਜ਼ਾਰਾ (ਤਸਵੀਰਾਂ)

ਨੈਸ਼ਨਲ ਡੈਸਕ- ਕੋਰੋਨਾ ਆਫ਼ਤ ਦਰਮਿਆਨ ਅੱਜ ਯਾਨੀ ਐਤਵਾਰ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਵਾਰ ਲੋਕਾਂ ਨੇ ਘਰ ਹੀ ਰਹਿ ਕੇ ਆਪਣਾ ਯੋਗ ਅਭਿਆਸ ਕੀਤਾ। ਇਸ ਮੌਕੇ ਦੇਸ਼ ਦੀਆਂ ਵੱਖ-ਵੱਖ ਸਿਆਸੀ ਹਸਤੀਆਂ ਦੇ ਯੋਗ ਅਭਿਆਸ ਅਤੇ ਲੋਕਾਂ ਨੂੰ ਤਨ-ਮਨ ਨਾਲ ਸਿਹਤਮੰਦ ਰਹਿਣ ਦੇ ਸੰਦੇਸ਼ ਫੇਸਬੁੱਕ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

PunjabKesariਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਪ੍ਰਕਾਸ਼ ਜਾਵੇਡਕਰ ਅਤੇ ਹੋਰ ਕੇਂਦਰੀ ਮੰਤਰੀਆਂ ਨੇ ਆਪਣੇ-ਆਪਣੇ ਘਰ ਅਤੇ ਪਾਰਕ 'ਚ ਯੋਗ ਅਭਿਆਸ ਕੀਤਾ ਅਤੇ ਸੰਦੇਸ਼ ਦਿੱਤਾ।

PunjabKesariਸੋਸ਼ਲ ਮੀਡੀਆ 'ਤੇ ਇਨ੍ਹਾਂ ਸਿਆਸੀ ਹਸਤੀਆਂ ਦੇ ਯੋਗ ਕਰਨ ਵਾਲੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਯੋਗ ਕਰਦੇ ਨਜ਼ਰ ਆ ਰਹੇ ਹਨ। ਲੋਕ ਇਨ੍ਹਾਂ ਵੀਡੀਓ ਨੂੰ ਦੇਖ ਕੇ ਆਪਣੇ ਘਰਾਂ 'ਚ ਯੋਗ ਅਭਿਆਸ ਕਰ ਰਹੇ ਹਨ।

PunjabKesariਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਦਿਵਸ ਨੂੰ ਇਕਜੁਟਤਾ ਦੇ ਸੰਦੇਸ਼ ਦਾ ਦਿਨ ਦੱਸਦੇ ਕਿਹਾ ਕਿ ਜੋ ਸਾਨੂੰ ਜੋੜਨ, ਨਾਲ ਲਿਆਉਣ, ਉਹੀ ਤਾਂ ਯੋਗ ਹੈ। ਜੋ ਦੂਰੀਆਂ ਨੂੰ ਖਤਮ ਕਰੇ, ਉਹੀ ਤਾਂ ਯੋਗ ਹੈ।

PunjabKesari

PunjabKesari

PunjabKesari

PunjabKesari


author

DIsha

Content Editor

Related News