ਕੋਵਿਡ-19 ਨਾਲ ਜੰਗ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ 800 ਤੋਂ ਪਾਰ
Saturday, Mar 28, 2020 - 11:08 AM (IST)
ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ 24 ਘੰਟਿਆਂ ਵਿਚ 149 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਦੇਸ਼ 'ਚ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 873 ਹੋ ਗਈ ਹੈ। ਇਨ੍ਹਾਂ 'ਚ 826 ਭਾਰਤੀ ਅਤੇ 47 ਵਿਦੇਸ਼ੀ ਹਨ। ਵਾਇਰਸ ਨਾਲ ਦੇਸ਼ ਭਰ 'ਚ 79 ਲੋਕ ਠੀਕ ਹੋਏ ਹਨ ਅਤੇ ਹੁਣ ਤਕ ਦੇਸ਼ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਆਪਣੇ ਤਾਜ਼ਾ ਅੰਕੜਿਆਂ ਵਿਚ 2 ਹੋਰ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਹੈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਅਜੇ ਤਕ ਮਹਾਰਾਸ਼ਟਰ 'ਚ 5, ਗੁਜਰਾਤ 'ਚ 3, ਕਰਨਾਟਕ 'ਚ 2 ਅਤੇ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 27 ਸੂਬਿਆਂ 'ਚ ਇਹ ਵਾਇਰਸ ਫੈਲ ਚੁੱਕਾ ਹੈ। ਦੇਸ਼ 'ਚ 775 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ, ਜਦਕਿ 79 ਲੋਕ ਸਿਹਤਮੰਦ ਹੋ ਚੁੱਕੇ ਹਨ। ਦੇਸ਼ ਭਰ 'ਚ ਵਾਇਰਸ ਨਾਲ ਮੌਤਾਂ ਹੋਣ ਦੇ ਜਿੰਨੇ ਵੀ ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚ ਜ਼ਿਆਦਾ ਬਜ਼ੁਰਗ ਹਨ, ਜਿਨ੍ਹਾਂ ਦੀ ਉਮਰ 70 ਤੋਂ 85 ਸਾਲ ਦਰਮਿਆਨ ਹੈ। ਬਿਹਾਰ 'ਚ ਹੀ ਇਕ ਅਜਿਹਾ ਕੇਸ ਸਾਹਮਣੇ ਆਇਆ ਸੀ, ਇੱਥੇ 38 ਸਾਲਾ ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਮੌਤ ਹੋਈ ਸੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਜੰਗ ਵਿਰੁੱਧ ਦੇਸ਼ ਭਰ 'ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਾਕ ਡਾਊਨ ਕਰ ਦਿੱਤਾ ਗਿਆ ਹੈ। ਲਾਕ ਡਾਊਨ ਦਾ ਅੱਜ ਚੌਥਾ ਦਿਨ ਹੈ। ਲਾਕ ਡਾਊਨ 21 ਦਿਨਾਂ ਹੈ ਯਾਨੀ ਕਿ 14 ਅਪ੍ਰੈਲ ਤਕ ਦਾ ਹੈ, ਜੋ ਕਿ ਮੰਗਲਵਾਰ ਰਾਤ 12 ਵਜੇ ਤੋਂ ਲਾਗੂ ਹੋ ਗਿਆ। ਇਸ ਸਮੇਂ ਪੂਰੀ ਦੁਨੀਆ 'ਚ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਦੁਨੀਆ ਭਰ 'ਚ 26 ਹਜ਼ਾਰ ਤੋਂ ਵਧਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੱਖ 90 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ।
ਇਹ ਵੀ ਪੜ੍ਹੋ : ਕੋਰੋਨਾ ਨਾਲ ਹੁਣ ਤਕ ਦੇਸ਼ 'ਚ 21 ਮੌਤਾਂ, ਦੇਖੋ ਪੂਰੀ ਲਿਸਟ