CRPF ਦੇ ਡਾਇਰੈਕਟਰ ਜਨਰਲ ਮਹੇਸ਼ਵਰੀ ਨੇ ਖੁਦ ਨੂੰ ਕੀਤਾ ਕੁਆਰੰਟੀਨ

4/5/2020 10:06:02 AM

ਨਵੀਂ ਦਿੱਲੀ-ਦੇਸ਼ 'ਚ ਕੋਰੋਨਾਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। 21 ਦਿਨਾਂ ਦਾ ਲਾਕਡਾਊਨ ਚੱਲ ਰਿਹਾ ਹੈ ਪਰ ਫਿਰ ਵੀ ਹਰ ਰੋਜ਼ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਦੇਸ਼ 'ਚ ਹੁਣ ਤੱਕ 3,000 ਤੋਂ ਜ਼ਿਆਦਾ ਮਾਮਲੇ ਕੋਰੋਨਾ ਇਨਫੈਕਟਡ ਪਾਏ ਗਏ ਹਨ। ਦੱਸ ਦੇਈਏ ਕਿ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ) ਦਾ ਇਕ ਅਧਿਕਾਰੀ ਵੀ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਇਆ ਗਿਆ , ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਕਈ ਹੋਰ ਲੋਕਾਂ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਤਾਜ਼ਾ ਮਿਲੀ ਜਾਣਕਾਰੀ ਹੁਣ ਸੀ.ਆਰ.ਪੀ.ਐੱਫ ਦੇ ਡੀ.ਜੀ. (ਡਾਇਰੈਕਟਰ ਜਨਰਲ) ਏ.ਪੀ. ਮਹੇਸ਼ਵਰੀ ਨੇ ਵੀ ਖੁਦ ਨੂੰ ਸਾਵਧਾਨੀ ਵਜੋਂ ਕੁਆਰੰਟੀਨ 'ਚ ਰੱਖਣ ਦਾ ਫੈਸਲਾ ਲਿਆ ਹੈ। ਹੁਣ ਅਗਲੇ 14 ਦਿਨਾਂ ਤੱਕ ਸੀ.ਆਰ.ਪੀ.ਐੱਫ ਦੇ ਡੀ.ਜੀ. ਆਪਣੇ ਘਰ 'ਚ ਹੀ ਰਹਿਣਗੇ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ 'ਚ ਸੀਨੀਅਰ ਸੁਰੱਖਿਆ ਸਲਾਹਕਾਰ ਕੇ. ਵਿਜੈ ਕੁਮਾਰ ਖੁਦ ਵੀ ਕੁਆਰੰਟੀਨ 'ਚ ਚਲੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਜਿਸ ਸੀ.ਆਰ.ਪੀ.ਐੱਫ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਉਸ ਨਾਲ ਡੀ.ਜੀ ਮਹੇਸ਼ਵਰੀ ਦੀ ਸਿੱਧੀ ਕੋਈ ਮੁਲਾਕਾਤ ਨਹੀਂ ਹੋਈ ਸੀ ਪਰ ਡੀ.ਜੀ ਨਾਲ ਮਿਲਣ ਵਾਲੇ ਇਕ ਵਿਅਕਤੀ ਦੀ ਮੁਲਾਕਾਤ ਉਸ ਕੋਰੋਨਾ ਇਨਫੈਕਟਡ ਅਧਿਕਾਰੀ ਨਾਲ ਪਹਿਲਾਂ ਹੋ ਚੁੱਕੀ ਸੀ। ਇਸ ਕਾਰਨ ਪ੍ਰੋਟੋਕਾਲ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸੀ.ਆਰ.ਪੀ.ਐੱਫ ਦੇ ਡੀ.ਜੀ ਨੇ ਖੁਦ ਨੂੰ ਕੁਆਰੰਟੀਨ 'ਚ ਰੱਖਣ ਦਾ ਫੈਸਲਾ ਕਰ ਲਿਆ ਹੈ। 

ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਵੱਡੀ ਰਾਹਤ, 213 ਮਰੀਜ਼ ਠੀਕ ਹੋ ਕੇ ਪਰਤੇ ਘਰ


Iqbalkaur

Edited By Iqbalkaur