ਕੋਰੋਨਾ ਸੰਕਟ: ਉਬੇਰ ਤੋਂ ਬਾਅਦ ਓਲਾ ਨੇ ਕੀਤਾ 1400 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ

05/20/2020 3:16:37 PM

ਨਵੀਂ ਦਿੱਲੀ : ਆਨਲਾਈਨ ਕੈਬ ਬੁਕਿੰਗ ਸੇਵਾ ਮੁਹੱਈਆ ਕਰਾਉਣ ਵਾਲੀ ਕੰਪਨੀ ਓਲਾ ਨੇ 1400 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਓਲਾ ਦੇ ਸੀ.ਈ.ਓ. ਭਾਵੇਸ਼ ਅਗਰਵਾਲ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ 2 ਮਹੀਨਿਆਂ ਵਿਚ ਸਵਾਰੀ, ਵਿੱਤੀ ਸੇਵਾਵਾਂ ਅਤੇ ਖਾਦ ਕਾਰੋਬਾਰ ਨਾਲ ਉਸ ਦੀ ਆਮਦਨੀ 95 ਫੀਸਦੀ ਘਟੀ ਹੈ ਅਤੇ ਇਸ ਦੇ ਚੱਲਦੇ ਉਹ 1400 ਕਰਮਚਾਰੀਆਂ ਨੂੰ ਕੱਢ ਰਹੀ ਹੈ।

ਕਰਮਚਾਰੀਆਂ ਨੂੰ ਭੇਜੇ ਇਕ ਈ-ਮੇਲ ਵਿਚ ਅੱਗਰਵਾਲ ਨੇ ਇਹ ਸਾਫ਼ ਕੀਤਾ ਕਿ ਵਪਾਰ ਦਾ ਭਵਿੱਖ ਬੇਹੱਦ ਅਸਪੱਸ਼ਟ ਅਤੇ ਅਨਿਸ਼ਚਿਤ ਹੈ ਅਤੇ ਨਿਸ਼ਚਿਤ ਰੂਪ ਨਾਲ ਇਸ ਸੰਕਟ ਦਾ ਅਸਰ ਸਾਡੇ 'ਤੇ ਲੰਬੇ ਸਮੇਂ ਤੱਕ ਰਹੇਗਾ। ਉਨ੍ਹਾਂ ਕਿਹਾ,  ਖਾਸਤੌਰ ਨਾਲ ਸਾਡੇ ਉਦਯੋਗ ਲਈ ਵਾਇਰਸ ਦਾ ਅਸਰ ਬਹੁਤ ਖ਼ਰਾਬ ਰਿਹਾ ਹੈ। ਪਿਛਲੇ 2 ਮਹੀਨਿਆਂ ਵਿਚ ਸਾਡੀ ਕਮਾਈ ਵਿਚ 95 ਫ਼ੀਸਦੀ ਦੀ ਕਮੀ ਆਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਕਟ ਨੇ ਸਾਡੇ ਲੱਖਾਂ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕੀਤਾ ਹੈ। ਅਗਰਵਾਲ ਨੇ ਕਿਹਾ ਕਿ ਕੰਪਨੀ ਨੇ 1,400 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ।

ਉਬੇਰ ਵੀ 3000 ਹਜ਼ਾਰ ਕਰਮਚਾਰੀਆਂ ਦੀ ਕਰੇਗੀ ਛਾਂਟੀ
ਦੱਸ ਦੇਈਏ ਕਿ ਐਪ ਆਧਾਰਿਤ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਉਬੇਰ ਨੇ ਵੀ ਗਲੋਬਲ ਪੱਧਰ 'ਤੇ 3000 ਹੋਰ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਉਬੇਰ ਦੇ ਸੀ.ਈ.ਓ. ਦਾਰਾ ਖੋਸਰੋਸ਼ਾਹੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਇਹ ਫੈਸਲਾ ਕਾਫੀ ਕਠਿਨ ਹੈ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ ਕੁੱਝ ਨਾਨ-ਕੋਰ ਪ੍ਰਾਜੈਕਟਸ ਵਿਚ ਨਿਵੇਸ਼ ਵੀ ਘਟਾਏਗੀ। ਇਸ ਤੋਂ ਪਹਿਲਾਂ ਮਈ ਦੀ ਸ਼ੁਰੂਆਤ ਵਿਚ ਵੀ ਉਬੇਰ ਆਪਣੇ 3700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ। ਇਸ ਦੇ ਨਾਲ ਹੀ ਕੰਪਨੀ ਹੁਣ ਤੱਕ 25 ਫੀਸਦੀ ਸਟਾਫ ਨੂੰ ਘੱਟ ਕਰ ਚੁੱਕੀ ਹੈ।

ਸਵਿਗੀ ਨੇ ਕੀਤਾ 1100 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ
ਇਸੇ ਤਰ੍ਹਾਂ ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ (Swiggy) ਨੇ ਵੀ ਅਗਲੇ ਕੁੱਝ ਦਿਨਾਂ ਵਿਚ ਦੇਸ਼ਭਰ ਵਿਚ ਆਪਣੇ 1100 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਜੋਮੈਟੋ ਕੰਪਨੀ (Zomato) ਆਪਣੇ 13 % ਕਰਮਚਾਰੀਆਂ ਦੀ ਛਾਂਟੀ ਕਰਨ ਦੀ ਘੋਸ਼ਣਾ ਕਰ ਚੁੱਕੀ ਹੈ। ਸਵਿਗੀ ਦੇ ਕੋ-ਫਾਊਂਡਰ ਸ਼੍ਰੀਹਰਸ਼ ਮਾਜੇਤੀ ਨੇ ਸੋਮਵਾਰ ਨੂੰ ਇਕ ਪੱਤਰ ਵਿਚ ਕਿਹਾ, ਫੂਡ ਡਿਲੀਵਰੀ ਬਿਜਨੈੱਸ 'ਤੇ ਡੂੰਘਾ ਅਸਰ ਪਿਆ ਹੈ ਅਤੇ ਕੁੱਝ ਸਮੇਂ ਤੱਕ ਇਹ ਬਰਕਰਾਰ ਰਹੇਗਾ। ਹਾਲਾਂਕਿ ਆਉਣ ਵਾਲੇ ਸਮੇਂ ਵਿਚ ਇਸ ਦੇ ਪਟਰੀ 'ਤੇ ਆਉਣ ਦੀ ਪੂਰੀ ਉਮੀਦ ਹੈ। ਸਾਨੂੰ ਆਪਣੀ ਕੰਪਨੀ ਵਿਚ ਕਰਮਚਾਰੀਆਂ ਦੀ ਗਿਣਤੀ ਘੱਟ ਕਰਨ ਅਤੇ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦੀ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਲਾਗਤ ਘੱਟ ਕਰਨ ਦੀ ਜ਼ਰੂਰਤ ਹੈ।

ਫਾਊਂਡਰ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ, ਉਨ੍ਹਾਂ ਨੂੰ ਘੱਟ ਤੋਂ ਘੱਟ 3 ਮਹੀਨੇ ਦੀ ਤਨਖਾਹ, ਐਕਸੀਲਿਰੇਟਡ ਵੇਸਟਿੰਗ, ਦਸੰਬਰ ਤੱਕ ਹੈਲਥ ਇੰਸ਼ੋਰੈਂਸ ਅਤੇ ਕੰਪਨੀ ਦੇ ਨਾਲ ਉਨ੍ਹਾਂ ਨੇ ਜਿੰਨੇ ਸਾਲ ਬਿਤਾਏ ਹਨ, ਉਸ ਵਿਚ ਹਰ ਸਾਲ ਲਈ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ।


cherry

Content Editor

Related News