ਰਾਹਤ ਦੀ ਖ਼ਬਰ: ਭਾਰਤ ''ਚ ਲਾਂਚ ਹੋਈ ਕੋਰੋਨਾ ਦੇ ਇਲਾਜ ''ਚ ਸਹਾਈ ਹੋਣ ਵਾਲੀ ਸਭ ਤੋਂ ਸਸਤੀ ਦਵਾਈ

Saturday, Jul 25, 2020 - 05:22 PM (IST)

ਰਾਹਤ ਦੀ ਖ਼ਬਰ: ਭਾਰਤ ''ਚ ਲਾਂਚ ਹੋਈ ਕੋਰੋਨਾ ਦੇ ਇਲਾਜ ''ਚ ਸਹਾਈ ਹੋਣ ਵਾਲੀ ਸਭ ਤੋਂ ਸਸਤੀ ਦਵਾਈ

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਕਈ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸੇ ਦੌਰਾਨ ਰਾਹਤ ਦੀ ਖ਼ਬਰ ਇਹ ਆਈ ਹੈ ਕਿ ਦਵਾਈ ਕੰਪਨੀ ਜੇਨਬਰਕਟ ਫਾਰਮਾਸਿਊਟੀਕਲ ਨੇ ਕੋਰੋਨਾ ਦੀ ਸਭ ਤੋਂ ਸਸਤੀ ਦਵਾਈ ਅੱਜ ਲਾਂਚ ਕਰ ਦਿੱਤੀ ਹੈ। ਇਸ ਦਵਾਈ ਦਾ ਨਾਂ 'ਫੈਵੀਵੇਂਟ' ਹੈ ਅਤੇ ਇਸ ਦੀ ਕੀਮਤ ਸਿਰਫ਼ 39 ਰੁਪਏ ਹੈ। ਇਸ ਨੂੰ ਫੈਵੀਪਿਰਾਵਿਰ ਦੇ ਨਾਂ ਤੋਂ ਬਾਜ਼ਾਰ ਵਿਚ ਵੇਚਿਆ ਜਾਵੇਗਾ। ਇਕ ਗੋਲੀ 200 ਮਿਲੀਗ੍ਰਾਮ ਦੀ ਹੈ। ਇਸ ਸ਼ੀਸ਼ੀ ਵਿਚ 10 ਗੋਲੀਆਂ ਮਿਲਣਗੀਆਂ।

ਇਹ ਵੀ ਪੜ੍ਹੋ : ਚੰਗੀ ਖ਼ਬਰ: ਸਿਪਲਾ ਅਗਲੇ ਮਹੀਨੇ ਲਾਂਚ ਕਰੇਗੀ ਕੋਰੋਨਾ ਦੀ ਦਵਾਈ Ciplenza, ਇਕ ਗੋਲੀ ਦੀ ਇੰਨੀ ਹੋਵੇਗੀ ਕੀਮਤ

ਜੇਨਬਰਕਟ ਫਾਰਮਾਸਿਊਟੀਕਲ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦਵਾਈ ਦਾ ਨਿਰਮਾਣ ਤੇਲੰਗਾਨਾ ਦੇ ਇਕ ਫਾਰਮਾਸਿਊਟੀਕਲ ਪਲਾਂਟ ਵਿਚ ਕੀਤਾ ਗਿਆ। ਵੀਰਵਾਰ ਨੂੰ ਫਾਰਮਾ ਕੰਪਨੀ ਬ੍ਰਿੰਟਨ ਫਾਰਮਾਸਿਊਟੀਕਲਸ ਨੇ ਕਿਹਾ ਸੀ ਕਿ ਉਹ 'ਫੈਵੀਟਨ' ਬਰਾਂਡ ਨਾਮ ਨਾਲ ਫੈਵੀਪਿਰਾਵਿਰ ਦਵਾਈ ਨੂੰ ਘੱਟ ਤੋਂ ਘੱਟ ਪ੍ਰਚੂਨ ਕੀਮਤ 'ਤੇ 59 ਰੁਪਏ ਪ੍ਰਤੀ ਗੋਲੀ ਦੇ ਤਹਿਤ ਵੇਚੇਗੀ। ਤੁਹਾਨੂੰ ਦੱਸ ਦੇਈਏ ਕਿ ਫਾਰਮਾ ਪ੍ਰਮੁੱਖ ਗਲੇਨਮਾਰਕ ਫਾਰਮਾਸਿਊਟੀਕਲਸ ਪਹਿਲਾਂ ਹੀ ਫੈਬੀਫਲੂ ਨਾਂ ਨਾਲ 75 ਰੁਪਏ ਪ੍ਰਤੀ ਗੋਲੀ 'ਤੇ ਇਸ ਦਵਾਈ ਨੂੰ ਮਾਰਕਿਟ ਵਿਚ ਲਾਂਚ ਕਰ ਚੁੱਕਾ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: ਨਵੰਬਰ ਤੱਕ ਨਹੀਂ ਵਧੇਗਾ ਘਰੇਲੂ ਹਵਾਈ ਕਿਰਾਇਆ, ਸਰਕਾਰ ਵਲੋਂ ਹੁਕਮ ਜਾਰੀ


author

cherry

Content Editor

Related News